ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਵਿੱਚ ਕਾਰਵਾਈ ਇਸ ਸਾਲ ਕਾਫੀ ਹੰਗਾਮੇਦਾਰ ਰਹੀ ਹੈ। ਵਿਧਾਨ ਸਭਾ ਅੰਦਰ ਵਿਰੋਧੀਆਂ ਵੱਲੋਂ ਆਪ ਸਰਕਾਰ ਵਿਰੁੱਧ ਇੰਨਾ ਵਿਰੋਧ ਪ੍ਰਗਟ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਲਾ ਲਿਆਉਣਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸੰਸਦ ਦੇ ਅੰਦਰੋ ਤਾਲਾ ਲਗਾਇਆ ਜਾਵੇਗਾ ਤਾਂ ਜੋ ਵਿਰੋਧੀ ਬੈਠ ਕੇ ਇੱਥੇ ਸੈਸ਼ਨ ਦੀ ਕਾਰਵਾਈ ਸੁਣ ਸਕਣ ਕਿਉਂਕਿ ਇਹ (ਵਿਰੋਧੀ ਪਾਰਟੀਆਂ ਦਾ ਆਗੂ) "ਭੱਜ ਜਾਂਦੇ ਨੇ"।
ਪੰਜਾਬ ਵਿਧਾਨਸਭਾ ਸੈਸ਼ਨ 4 ਮਾਰਚ, ਦੂਜਾ ਦਿਨ, ਜਦੋਂ ਸੀਐਮ ਭਗਵੰਤ ਮਾਨ ਨੇ ਸੰਸਦ ਅੰਦਰ ਤਾਲਾ ਲਿਆਂਦਾ ਅਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਿਹਾ ਕਿ ਅੰਦਰੋ ਤਾਲਾ ਲਗਾ ਦਿਓ ਤਾਂ ਜੋ ਸੈਸ਼ਨ ਦੀ ਕਾਰਵਾਈ ਚੰਗੀ ਤਰ੍ਹਾਂ ਹੋ ਸਕੇ।
'ਤੁਸੀ ਭੱਜ ਜਾਂਦੇ ਹੋ, ਤਾਂ ਤਾਲਾ ਲਿਆਂਦਾ'
ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਵੱਲੋਂ ਤਾਲਾ ਲਾਉਣ ਬਾਰੇ ਵਿਰੋਧ ਕਰਨ ਉੱਤੇ ਸੀਐਮ ਭਗਵੰਤ ਮਾਨ ਨੇ ਉਸ ਸਮੇਂ ਕਿਹਾ ਕਿ ਕਾਂਗਰਸ ਨੇਤਾਵਾਂ ਦੀ ਹਿਸਟਰੀ ਹੈ ਕਿ ਇਹ ਰੋਜ਼ ਭੱਜ ਜਾਂਦੇ ਹਨ। ਇਸ ਲਈ ਤਾਲਾ ਬਾਹਰੋਂ ਨਹੀਂ, ਅੰਦਰੋ ਲੱਗੇਗਾ, ਤਾਂ ਜੋ ਵਿਰੋਧੀ ਸਦਨ ਅੰਦਰ ਬੈਠਣ, ਲੋਕਤੰਤਰ ਬਚਿਆ ਰਹੇ। ਲੋਕਾਂ ਨੇ ਇਨ੍ਹਾਂ ਨੂੰ ਚੁਣ ਕੇ ਇੱਥੇ ਭੇਜਿਆ ਹੈ, ਤਾਂ ਜੋ ਬਹਿਸ ਹੋਵੇ, ਲੋਕਾਂ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਫਿਰ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਸੱਤਾਧਾਰੀ ਧਿਰ ਨੇ ਵਿਰੋਧੀਆਂ ਨੂੰ ਬਾਹਰ ਕੱਢ ਕੇ ਮਾਰਿਆ,ਜਦਕਿ ਬਹਾਨਾ ਲਾ ਕੇ ਭੱਜ ਜਾਂਦੇ ਹਨ।
ਜਦੋਂ ਪ੍ਰਤਾਪ ਬਾਜਵਾ ਨੇ ਕਿਹਾ- "ਤੂੰ"...ਤਾਂ ਸੀਐਮ ਮਾਨ ਭੜਕੇ
ਸੀਐਮ ਮਾਨ ਅਤੇ ਕਾਂਗਰਸੀ ਨੇਤਾਵਾਂ ਵਿਚਾਲੇ ਪੰਜਾਬ ਸੈਸ਼ਨ ਦੌਰਾਨ ਜਦੋਂ ਤਿੱਖੀ ਬਹਿਸ ਹੋਈ ਤਾਂ, ਕਾਂਗਰਸੀ ਆਗੂਆਂ ਵਲੋਂ ਤੂੰ-ਤੂੰ ਕਹਿ ਕੇ ਸੰਬੋਧਨ ਕੀਤਾ ਗਿਆ। ਇਸ ਉੱਤੇ ਆਪ ਦੇ ਮੰਤਰੀਆਂ ਨੇ ਅਤੇ ਸੀਐਮ ਮਾਨ ਨੇ ਬਾਜਵਾ ਨੂੰ ਅਤੇ ਬਾਜਵਾ ਨੇ ਸੀਐਮ ਮਾਨ ਨੂੰ ਕਿਹਾ ਕਿ - "Mind Your Language।"
ਸੀਐਮ ਮਾਨ ਨੇ ਕਿਹਾ ਕਿ ਇਹ (ਪ੍ਰਤਾਪ ਬਾਜਵਾ) ਤੂੰ ਕਹਿ ਕੇ ਗੱਲ ਕਰਦੇ ਹਨ। ਇਹ ਹਮੇਸ਼ਾ ਮੁੱਦੇ ਤੋਂ ਭੱਜਦੇ ਹਨ। ਸੀਐੱਮ ਮਾਨ ਦੇ ਵਾਰ-ਵਾਰ ਕਹਿਣ ਉੱਤੇ ਜਦੋਂ ਵਿਰੋਧੀ ਧਿਰ ਨੇਤਾ ਨਹੀਂ ਸ਼ਾਂਤ ਹੋ ਕੇ ਨਹੀਂ ਬੈਠੇ, ਤਾਂ ਸੀਐਮ ਮਾਨ ਕਿਹਾ ਕਿ, "ਕਲਾਸ ਵਿੱਚ ਨਾਲਾਇਕ ਬੱਚਿਆ ਨੂੰ ਖੜ੍ਹਾ ਕੀਤਾ ਜਾਂਦਾ ਹੈ, ਨਾ ਬੈਠੋ, ਖੜ੍ਹੇ ਰਹੋ।" ਇੱਥੋ ਤੱਕ ਸੀਐਮ ਮਾਨ ਨੇ ਪ੍ਰਤਾਪ ਬਾਜਵਾ ਦੇ ਮੂੰਹ ਉੱਤੇ ਤਾਲਾ ਲਾਉਣ ਤੱਕ ਦੀ ਗੱਲ ਕਹਿ ਦਿੱਤੀ। ਉਨ੍ਹਾਂ ਕਿਹਾ ਸੀ ਕਿ ਇਹ ਬਹਾਨਾ ਲਗਾ ਕੇ ਬਾਹਰ ਭੱਜਣਗੇ।
ਜ਼ਿਕਰਯੋਗ ਹੈ ਕਿ ਇਸ ਦਰਮਿਆਨ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵਲੋਂ ਵਾਰ-ਵਾਰ ਵਿਰੋਧੀ ਧਿਰ ਆਗੂਆਂ ਨੂੰ ਆਰਾਮ ਨਾਲ ਬੈਠ ਕੇ ਚਰਚਾ ਕਰਨ ਦੀ ਗੁਜ਼ਾਰਿਸ਼ ਕਰਦੇ ਨਜ਼ਰ ਆਏ, ਪਰ ਦੋਹਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਲਗਾਤਾਰ ਜਾਰੀ ਰਹੀ। ਉਨ੍ਹਾਂ ਕਿਹਾ ਤਾਲਾ ਲਿਆਉਣਾ ਕਿ ਚਿੰਨ੍ਹਹਿਤ ਹੈ ਕਿ ਤੁਸੀ ਬਾਹਰ ਨਾ ਜਾਓ, ਸਦਨ ਅੰਦਰ ਬੈਠ ਕੇ ਚਰਚਾ ਕਰੋ।