ਪੰਜਾਬ

punjab

ETV Bharat / state

ਬਠਿੰਡਾ 'ਚ ਵੱਡੀ ਵਾਰਦਾਤ: ਕਤੂਰੇ ਕਾਰਨ ਹੋਏ ਝਗੜੇ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਿਓ-ਪੁੱਤ, ਹੋਈ ਮੌਤ, ਇੱਕ ਮਹਿਲਾ ਬੁਰੀ ਤਰ੍ਹਾਂ ਜਖਮੀ - Father and son killed in Bathinda - FATHER AND SON KILLED IN BATHINDA

Father and son killed in Bathinda : ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਪਿਓ-ਪੁੱਤ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੱਤੇ ਨੂੰ ਲੈ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੀ ਹੈ ਮਾਮਲਾ ਪੜ੍ਹੋ ਪੂਰੀ ਖਬਰ...

Father and son killed in Bathinda
ਬਠਿੰਡੇ ਵਿੱਚ ਕਤੂਰੇ ਕਾਰਨ ਪਿਓ ਪੁੱਤ ਦਾ ਕਤਲ (Etv Bharat (ਪੱਤਰਕਾਰ, ਬਠਿੰਡਾ))

By ETV Bharat Punjabi Team

Published : Sep 10, 2024, 1:09 PM IST

Updated : Sep 10, 2024, 2:58 PM IST

ਕਤੂਰੇ ਕਾਰਨ ਹੋਏ ਝਗੜੇ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਿਓ-ਪੁੱਤ (Etv Bharat (ਪੱਤਰਕਾਰ, ਬਠਿੰਡਾ))

ਬਠਿੰਡਾ:ਤਲਵੰਡੀ ਸਾਬੋ ਵਿੱਚ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨਸ਼ੇ 'ਚ ਧੁੱਤ ਬਦਮਾਸ਼ਾਂ ਨੇ ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੇਟ 'ਤੇ ਬੁਲਾ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਉਸ ਨੂੰ ਬਚਾਉਣ ਆਏ ਪਿਤਾ ਦਾ ਵੀ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਘਰ 'ਚ ਮੌਜੂਦ ਮਾਂ 'ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਹ ਸਾਰਾ ਝਗੜਾ ਇੱਕ ਘਰੇਲੂ ਕੁੱਤੇ ਨੂੰ ਲੈ ਕੇ ਹੋਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਸ ਕੁੱਤੇ ਲਈ ਵਾਪਰੀ ਵੱਡੀ ਵਾਰਦਾਤ (Etv Bharat (ਪੱਤਰਕਾਰ, ਬਠਿੰਡਾ))

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਸੀ ਹਮਲਾ

ਮ੍ਰਿਤਕ ਪਿਓ-ਪੁੱਤ ਦੀ ਪਛਾਣ ਮੰਦਰ ਸਿੰਘ (55) ਅਤੇ ਅਮਰੀਕ ਸਿੰਘ (32) ਵਾਸੀ ਜੀਵਨ ਸਿੰਘ ਪਿੰਡ ਤਲਵੰਡੀ ਸਾਬੋ ਵਜੋਂ ਹੋਈ ਹੈ। ਘਟਨਾ ਰਾਤ 9.30 ਵਜੇ ਦੀ ਹੈ। ਪਿੰਡ ਦੇ ਦੋ ਨਸ਼ੇੜੀ ਨੌਜਵਾਨ ਮੰਦਰ ਸਿੰਘ ਦੇ ਘਰ ਦੇ ਬਾਹਰ ਪੁੱਜੇ ਅਤੇ ਉਸ ਦੇ ਲੜਕੇ ਅਮਰੀਕ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਦੋਵਾਂ ਮੁਲਜ਼ਮਾਂ ਦੇ ਨਾਲ ਚਾਰ ਹੋਰ ਵੀ ਉਡੀਕ ਵਿੱਚ ਖੜੇ ਸਨ।

ਮ੍ਰਿਤਕ ਦੀ ਫਾਇਲ ਫੋਟੋ (Etv Bharat (ਪੱਤਰਕਾਰ, ਬਠਿੰਡਾ))

ਪੁੱਤ ਨੂੰ ਬਚਾਉਣ ਆਏ ਪਿਓ ਨੂੰ ਵੀ ਵੱਢ ਕੇ ਸੁੱਟਿਆ

ਜਦੋਂ ਤਿੰਨਾਂ ਵਿਚਾਲੇ ਬਹਿਸ ਹੋ ਗਈ ਤਾਂ ਨਸ਼ੇੜੀ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਦੇਖ ਕੇ ਮੰਦਰ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਹਰ ਨਿਕਲਿਆ ਪਰ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਵੱਢ ਕੇ ਸੁੱਟ ਦਿੱਤਾ।

ਮ੍ਰਿਤਕ ਦੀ ਫਾਇਲ ਫੋਟੋ (Etv Bharat (ਪੱਤਰਕਾਰ, ਬਠਿੰਡਾ))

ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਵੀ ਬਾਹਰ ਆ ਗਈ ਪਰ ਮੁਲਜ਼ਮਾਂ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਦਰਸ਼ਨ ਕੌਰ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਕੁੱਤੇ ਲਈ ਵਾਪਰੀ ਵੱਡੀ ਵਾਰਦਾਤ (Etv Bharat (ਪੱਤਰਕਾਰ, ਬਠਿੰਡਾ))

ਕਤੂਰੇ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਝਗੜਾ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਸੀ। ਦਰਅਸਲ ਅਮਰੀਕ ਸਿੰਘ ਪਿੰਡ ਤੋਂ ਕੁੱਤਾ ਘਰ ਲੈ ਕੇ ਆਇਆ ਸੀ। ਉਸ ਨੇ ਸੋਚਿਆ ਕਿ ਕੁੱਤਾ ਆਵਾਰਾ ਸੀ। ਪਰ ਇਹ ਕੁੱਤਾ ਮੁਲਜ਼ਮ ਨੌਜਵਾਨਾਂ ਦਾ ਸੀ। ਗੁੱਸੇ 'ਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ 'ਚ ਉਸ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।

ਕਤੂਰੇ ਕਾਰਨ ਹੋਏ ਝਗੜੇ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਿਓ-ਪੁੱਤ (Etv Bharat (ਪੱਤਰਕਾਰ, ਬਠਿੰਡਾ))

ਜਾਂਚ ਵਿੱਚ ਜੁਟੀ ਪੁਲਿਸ

ਘਟਨਾ ਤੋਂ ਬਾਅਦ ਦੇਰ ਰਾਤ ਪੁਲਿਸ ਮੌਕੇ 'ਤੇ ਪਹੁੰਚ ਗਈ। ਬਠਿੰਡਾ ਦੇ ਡੀਐਸਪੀ ਈਸ਼ਾਨ ਸਿੰਗਲਾ ਮੌਕੇ ’ਤੇ ਪੁੱਜੇ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Last Updated : Sep 10, 2024, 2:58 PM IST

ABOUT THE AUTHOR

...view details