ਹੁਸ਼ਿਆਰਪੁਰ: ਅਕਸਰ ਕਿਹਾ ਜਾਂਦਾ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਅਤੇ ਕਾਨੂੰਨ ਦੀ ਨਜ਼ਰ ਤੋਂ ਕੋਈ ਅਪਰਾਧ ਅਤੇ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਨਹੀਂ ਬਚ ਸਕਦੇ। ਅਜਿਹਾ ਹੀ ਹੁਸ਼ਿਆਰਪੁਰ ਦੀ ਪੁਲਿਸ ਨੇ ਕੀਤਾ। ਪੁਲਿਸ ਨੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਗੋਂਦਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਵੀ ਕਾਬੂ ਕੀਤਾ ਕਰ ਲਿਆ ਹੈ। ਪੁਲਿਸ ਵਲੋਂ ਕਾਬੂ ਕੀਤਾ ਗਿਆ ਕਾਤਲ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਭਾਣਜਾ ਹੀ ਹੈ।
ਲਾਲਚ ਲਈ ਕੀਤਾ ਕਤਲ:ਭਾਣਜੇ ਨੇ ਪੈਸੇ ਚੋਰੀ ਕਰਦੇ ਜਿਸ ਵਲੋਂ ਪੈਸੇ ਚੋਰੀ ਕਰਨ ਲਈ ਆਪਣੇ ਹੀ ਮਾਮੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ 20 ਅਤੇ 21 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ 'ਚ ਘਰੇ ਸੁੱਤੇ ਇਕ ਵਿਅਕਤੀ ਰਛਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਘਰ ਚੋਂ ਕੁਝ ਪੈਸੇ ਵੀ ਚੋਰੀ ਸਨ।ਪੁਲਿਸ ਵਲੋਂ ਐਸ.ਪੀ.ਡੀ ਸਰਬਜੀਤ ਬਾਹੀਆ ਦੀ ਨਿਗਰਾਨੀ 'ਚ ਟੀਮਾਂ ਦਾ ਗਠਨ ਕਰਕੇ ਤਕਨੀਕੀ ਢੰਗ ਨਾਲ ਜਾਂਚ ਸ਼ੁਰੂ ਕੀਤੀ ਗਈ ਅਤੇੇ ਪੁਲਿਸ ਵਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਕਮਲਜੀਤ ਸਿੰਘ ਕਮਲ ਨੂੰ ਕਾਬੂ ਕੀਤਾ ।
- ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ, ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਣੇ ਗ੍ਰਿਫਤਾਰ - lakhbir landa associates arrested
- ਛੋਟੀ ਲੜਾਈ ਨੇ ਲਿਆ ਵੱਡਾ ਰੂਪ, ਲੱਗਿਆ 1 ਘੰਟੇ ਦਾ ਜਾਮ, ਗਰਮੀ 'ਚ ਲੋਕ ਹੋਏ ਖੱਜਲ-ਖੁਆਰ - Ludhiana Heavy traffic highway
- ਮਾਨਸਾ 'ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਬੱਚਿਆਂ ਦੇ ਪਿਤਾ ਦੀ ਹੋਈ ਮੌਤ, ਪਿੰਡ ਦੇ ਹੀ ਇੱਕ ਵਿਅਕਤੀ 'ਤੇ ਲੱਗੇ ਇਲਜ਼ਾਮ - drug overdose in mansa