ਚੰਡੀਗੜ੍ਹ:ਪੰਜਾਬ ਵਿੱਚ ਸਰਕਾਰੀ ਮੁਲਾਜ਼ਮ ਨਵੰਬਰ ਮਹੀਨੇ ਦੌਰਾਨ ਦਫਤਰਾਂ ਵਿੱਚ ਘੱਟ ਅਤੇ ਛੁੱਟੀਆਂ ਮਨਾਉਂਦੇ ਨਜ਼ਰ ਆਉਣ ਵਾਲੇ ਹਨ। ਦਰਅਸਲ ਨਵੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਦੇ ਕਲੰਡਰ ਮੁਤਾਬਿਕ ਛੁੱਟੀਆਂ ਦੀ ਭਰਮਾਰ ਹੈ। ਸਰਕਾਰੀ ਕਲੰਡਰ ਮੁਤਾਬਿਤ ਲਗਾਤਾਰ ਤਿੰਨ ਦਿਨ ਤਾਂ ਜਨਤਕ ਛੁੱਟੀਆਂ ਅਤੇ ਪੰਜ ਪ੍ਰਤੀਬੰਧਿਤ ਛੁੱਟੀਆਂ ਹਨ। ਇਸ ਤੋਂ ਸ਼ਨਿੱਚਰਵਾਰ ਅਤੇ ਐਤਵਾਰ ਦੀਆਂ ਵੀ ਛੁੱਟੀਆਂ ਹੋਣਗੀਆਂ।
ਸਰਕਾਰੀ ਛੁੱਟੀਆਂ ਲਗਾਤਾਰ ਜਾਰੀ
ਜੇਕਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਲੰਡਰ ਉੱਤੇ ਨਜ਼ਰ ਮਾਰੀਏ ਤਾਂ ਕੁੱਲ੍ਹ 28 ਸਰਕਾਰੀ ਛੁੱਟੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੁੱਟੀਆਂ ਨਵੰਬਰ ਮਹੀਨੇ ਵਿੱਚ ਹੀ ਹੋਣਗੀਆਂ। ਇਸ ਤੋਂ ਪਹਿਲਾਂ ਹੁਣ ਦਿਵਾਲੀ, ਵਿਸ਼ਵਕਰਮਾ ਦਿਹਾੜਾ ਅਤੇ ਸ਼ਨਿੱਚਰਵਾਰ ਅਤੇ ਐਤਵਾਰ ਦੀਆਂ ਲਗਾਤਾਰ ਸਰਕਾਰੀ ਛੁੱਟੀਆਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕਲੰਡਰ ਵਿੱਚ ਕੁੱਲ 28 Restricted ਛੁੱਟੀਆਂ ਹਨ। ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਇਨ੍ਹਾਂ ਦਿਨਾਂ ਵਿੱਚ ਦੋ ਛੁੱਟੀਆਂ ਲੈਣ ਦੀ ਸਹੂਲਤ ਦਿੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵੰਬਰ ਮਹੀਨੇ ਵਿੱਚ ਕਿਹੜੇ ਦਿਨ ਪ੍ਰਤੀਬੰਧਿਤ ਛੁੱਟੀਆਂ ਹਨ।
ਕਲੰਡਰ ਮੁਤਬਿਕ ਸਰਕਾਰੀ ਛੁੱਟੀਆਂ ਦੀ ਲਿਸਟ