ਮਾਨਸਾ: ਬਠਿੰਡਾ ਲੋਕ ਸਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚਕੇਰੀਆਂ, ਬਰਨਾਲਾ, ਖਾਰਾ ਹੀਰੇ ਵਾਲਾ ਅਤੇ ਡੇਲੂਆਣਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ 15-15 ਲੱਖ ਰੁਪਏ ਦੇਣ ਦਾ ਝੂਠਾ ਜੁਮਲਾ ਦਿਖਾਇਆ ਗਿਆ । ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਹਜ਼ਰ ਰੁਪਏ ਪ੍ਰਤੀ ਮਹੀਨਾ ਅਤੇ ਬੁਢਾਪਾ ਪੈਨਸ਼ਨ ਵਿੱਚ ਵਾਧਾ ਕਰਨ ਦੀ ਗਰੰਟੀ ਦਿੱਤੀ ਗਈ ਪਰ ਅਜਿਹਾ ਹੋਇਆ ਕੁੱਝ ਨਹੀਂ।
ਪੰਜਾਬ 'ਚੋਂ ਇੱਕ ਤੁਪਕਾ ਵੀ ਪਾਣੀ ਕਿਸੇ ਹੋਰ ਸਟੇਟ ਨੂੰ ਨਹੀਂ ਜਾਣ ਦੇਵਾਂਗੇ: ਹਰਸਿਮਰਤ ਕੌਰ ਬਾਦਲ - lok sabha election 2024
LOK SABHA ELECTION 2024: ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਜੁਮਲੇਬਾਜ਼ੀ ਕਰਕੇ ਸੱਤਾ ਹਾਸਿਲ ਕੀਤੀ ਪਰ ਲੋਕਾਂ ਨੂੰ ਦਿੱਤਾ ਕੁਝ ਨਹੀਂ, ਜਿਸ ਕਾਰਨ ਅੱਜ ਭੋਲੀ ਭਾਲੀ ਜਨਤਾ ਇਹਨਾਂ ਸਰਕਾਰਾਂ ਤੋਂ ਜਾਣੂ ਹੋ ਚੁੱਕੀ ਹੈ ਅਤੇ ਇਸ ਵਾਰ ਕੇਂਦਰ ਅਤੇ ਪੰਜਾਬ ਸਰਕਾਰ ਦੋਨੋਂ ਪਾਰਟੀਆਂ ਨੂੰ ਸਬਕ ਸਿਖਾਉਣ ਦੇ ਲਈ ਲੋਕ ਉਤਾਵਲੇ ਬੈਠੇ ਹਨ।
Published : Apr 30, 2024, 9:19 PM IST
ਅਧੂਰੇ ਵਾਅਦੇ:ਹਰਸਿਮਰਤ ਬਾਦਲ ਨੇ ਆਖਿਆ ਕਿ 'ਆਪ' ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜਿਸ ਨੇ ਕਦੇ ਝੂਠੇ ਵਾਅਦੇ ਨਹੀਂ ਕੀਤੇ ਅਤੇ ਜੋ ਵੀ ਵਾਅਦੇ ਕੀਤੇ ਉਹਨਾਂ 'ਤੇ ਸਰਕਾਰ ਖਰੀ ਉਤਰੀ । ਉਹਨਾਂ ਇਹ ਵੀ ਕਿਹਾ ਕਿ ਅੱਜ ਪੰਜਾਬ ਤੋਂ ਬਾਹਰੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਜਦੋਂ ਕਿ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੇ ਲਈ ਭਟਕ ਰਹੇ ਹਨ।
- ਕਾਂਗਰਸ ਤੋਂ ਨਰਾਜ਼ ਗੋਲਡੀ ਨੇ ਦਿੱਤਾ ਅਸਤੀਫਾ, ਜਾਣੋ ਕਿਸ ਪਾਰਟੀ ਨਾਲ ਮਿਲਾਉਣਗੇ ਹੱਥ, ਪੜ੍ਹੋ ਪੂਰੀ ਖ਼ਬਰ - lok sabha elections
- ਵਿਵਾਦਤ ਬਿਆਨ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ, ਦਲ ਖਾਲਸਾ ਵੱਲੋਂ ਮਾਫੀ ਨੂੰ ਕੀਤਾ ਨਾ ਮਨਜ਼ੂਰ - Statement of Amrita Waring
- ਸੋਸ਼ਲ ਮੀਡੀਆ 'ਤੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਉੱਤੇ ਸਬੰਧੀ ਵੀਡੀਓ ਹੋਈਆਂ ਵਾਇਰਲ ! ਜਾਣੋ ਪੂਰਾ ਮਾਮਲਾ - The matter of tailor slips
ਕਿਸਾਨਾਂ 'ਤੇ ਅੱਤਿਆਚਾਰ: ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਬਾਰਡਰ 'ਤੇ ਰੋਕ ਕੇ ਅੱਤਿਆਚਾਰ ਕੀਤਾ। ਹਰਿਆਣਾ ਦੀ ਪੁਲਿਸ ਵੱਲੋਂ ਗੋਲੀ ਚਲਾ ਕੇ ਪੰਜਾਬ ਦੇ ਨੌਜਵਾਨ ਕਿਸਾਨ ਨੂੰ ਸ਼ਹੀਦ ਕਰ ਦਿੱਤਾ ਅਤੇ ਅੱਜ ਪੰਜਾਬ ਦੇ ਵਿੱਚ ਵੋਟਾਂ ਮੰਗਣ ਦੇ ਲਈ ਆ ਰਹੇ ਹਨ।