ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਹਰਜੀਤ ਕੌਰ ਬਣੇ ਸਰਬਸਮਤੀ ਨਾਲ ਪਿੰਡ ਸਲੇਮਪੁਰਾ ਦੇ ਸਰਪੰਚ

ਸਰਪੰਚੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਪਿੰਡ ਸਲੇਮਪੁਰ ਵਿਖੇ ਪਿੰਡ ਵਾਸੀਆਂ ਨੇ ਸਰਬਸਮਤੀ ਨਾਲ ਪੰਚਾਇਤ ਮੈਂਬਰਾਂ ਦੀ ਚੋਣ ਕਰ ਲਈ ਹੈ।

Harjit Kaur became Sarpanch of Salempura village unanimously In Amritsar
ਅੰਮ੍ਰਿਤਸਰ 'ਚ ਹਰਜੀਤ ਕੌਰ ਬਣੇ ਸਰਬਸਮਤੀ ਨਾਲ ਪਿੰਡ ਸਲੇਮਪੁਰਾ ਦੇ ਸਰਪੰਚ (ਅੰਮ੍ਰਿਤਸਰ-ਪੱਤਰਕਾਰ (ਈਟੀਵੀ ਭਾਰਤ))

By ETV Bharat Punjabi Team

Published : Oct 14, 2024, 3:34 PM IST

ਅੰਮ੍ਰਿਤਸਰ:15 ਅਕਤੂਬਰ ਨੂੰ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪਿੰਡਾਂ 'ਚ ਵੱਡੇ ਪਧਰ 'ਤੇ ਸਰਗਰਮੀ ਦੇਖੀ ਜਾ ਰਹੀ ਹੈ। ਉਥੇ ਹੀ ਕਈ ਅਜਿਹੇ ਪਿੰਡ ਵੀ ਹਨ ਜਿੱਥੇ ਸਰਬ ਸੰਮਤੀ ਨਾਲ ਪੰਚਾਇਤ ਮੈਂਬਰ ਚੁਣੇ ਜਾ ਰਹੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਿੰਡ ਸਲੇਮਪੁਰਾ ਵਿਖੇ ਜਿਥੇ ਵੱਡੇ ਪੱਧਰ ਸਰਬ ਸਮੰਤੀ ਨਾਲ ਪਿੰਡ ਵਾਸੀਆਂ ਨੇ ਆਪਸੀ ਸਹਿਯੋਗ ਨਾਲ ਪਿੰਡ ਦੀ ਹਰਜੀਤ ਕੌਰ ਨੂੰ ਸਰਪੰਚ ਚੁਣਿਆ ਹੈ, ਦੱਸਣਯੋਗ ਹੈ ਕਿ ਹਰਜੀਤ ਕੌਰ ਪਹਿਲਾਂ ਵੀ ਪਿੰਡ ਦੀ ਸਰਪੰਚੀ ਕਰ ਰਹੇ ਸਨ ਅਤੇ ਹੁਣ ਮੁੜ ਤੋਂ ਪਿੰਡ ਵਾਸਅਿਾਂ ਨੇ ਉਹਨਾਂ ਨੂੰ ਹੀ ਪਿੰਡ ਦਾ ਸਰਪੰਚ ਬਣਾ ਦਿੱਤਾ ਹੈ। ਇਸ ਮੌਕੇ ਹਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਹੱਲ ਕਰਨ ਲਈ ਕੰਮ ਕਰਨਗੇ।

ਅੰਮ੍ਰਿਤਸਰ 'ਚ ਹਰਜੀਤ ਕੌਰ ਬਣੇ ਸਰਬਸਮਤੀ ਨਾਲ ਪਿੰਡ ਸਲੇਮਪੁਰਾ ਦੇ ਸਰਪੰਚ (ਅੰਮ੍ਰਿਤਸਰ-ਪੱਤਰਕਾਰ (ਈਟੀਵੀ ਭਾਰਤ))


ਪਿੰਡ ਵਾਸੀਆਂ ਦੀ ਮੰਗ
ਇਸ ਮੌਕੇ ਪਿੰਡ ਦੀ ਪੰਚਾਇਤ ਦੇ ਚੁਣੇ ਗਏ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਕੁਝ ਸਮੱਸਿਆਵਾਂ ਹਨ ਅਤੇ ਉਨ੍ਹਾਂ ਦੇ ਹੱਲ ਲਈ ਉਹ ਪੰਚਾਇਤ ਨੂੰ ਕਹਿਣਗੇ। ਲੋਕਾਂ ਮੁਤਾਬਿਕ ਪਿੰਡ ਵਿੱਚ ਸੜਕਾਂ ਬਣਵਾਈਆਂ ਜਾਣ। ਪਿੰਡ ਵਿੱਚ ਜਿੰਮ ਹੋਵੇ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ, ਪਿੰਡ ਵਿੱਚ ਇੱਕ ਖੇਡ ਸਟੇਡੀਅਮ ਹੋਵੇ, ਪਿੰਡ ਵਿੱਚ ਚੰਗੀਆਂ ਸਿਹਤ ਸਹੂਲਤਾਂ ਹੋਣ, ਪਿੰਡ ਵਿੱਚ ਚੰਗੀ ਸਿੱਖਿਆ ਦਾ ਪ੍ਰਬੰਧ ਹੋਵੇ, ਪਿੰਡ ਵਿੱਚ ਚੰਗੀਆਂ ਸਟਰੀਟ ਲਾਈਟਾਂ ਲਗਾਈਆਂ ਜਾਣ। ਪਿੰਡ ਦੀਆਂ ਸਮੱਸਿਆਵਾਂ ਹਨ ਅਤੇ ਅਸੀਂ ਉਨ੍ਹਾਂ ਨੂੰ ਹੱਲ ਕਰਨ ਦੀ ਮੰਗ ਕਰਾਂਗੇ।

ਅੱਜ ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਦੌਰਾਨ ਕਰੀਬ 700 ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਰੀਬ 250 ਪੰਚਾਇਤਾਂ ਦੀਆਂ ਚੋਣਾਂ 'ਤੇ 16 ਅਕਤੂਬਰ ਤੱਕ ਰੋਕ ਲਗਾ ਦਿੱਤੀ ਗਈ ਹੈ।

ABOUT THE AUTHOR

...view details