ਲੁਧਿਆਣਾ:ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਭਵਿੱਖ ਦੇ ਟਾਈਕੂਨਸ ਸਕੀਮ ਦੇ ਤਹਿਤ ਨੌਜਵਾਨਾਂ ਦੇ ਲਈ ਅਤੇ ਵਿਦਿਆਰਥੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਕੱਢਿਆ ਹੈ, ਜਿਸ ਦੇ ਤਹਿਤ ਉਹ ਆਪਣਾ ਆਈਡੀਆ (ਵਿਚਾਰ) ਰੱਖ ਕੇ ਉਸ ਨੂੰ ਵਪਾਰ ਦੇ ਨਾਲ ਜੋੜ ਸਕਦੇ ਹਨ। ਇਹ ਖਾਸ ਕਰਕੇ ਉਹਨਾਂ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਲਈ ਹਨ, ਜਿਨਾਂ ਦੇ ਕੋਲ ਆਈਡੀਆ ਤਾਂ ਹੈ ਪਰ ਉਸ ਆਈਡੀਆ ਨੂੰ ਐਗਜੀਕਿਊਟ ਕਰਨ ਦੇ ਲਈ ਲੋੜੀਂਦੀ ਆਰਥਿਕ ਸਥਿਤੀ ਨਹੀਂ ਹੈ। ਇਸ ਦੇ ਤਹਿਤ ਹੀ ਇਹਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਪ੍ਰੈਜੈਂਟੇਸ਼ਨ ਦੇ ਰਾਹੀਂ ਆਈਡੀਆ ਲਏ ਜਾਣਗੇ ਅਤੇ ਜਿਹੜੇ ਆਈਡੀਆ ਅੱਗੇ ਜਾ ਕੇ ਚੰਗੇ ਲੱਗਣਗੇ ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ।
ਸਰਕਾਰ ਦੀ ਨਵੀਂ ਸਕੀਮ:ਨੌਜਵਾਨਾਂ ਦੇ ਕੋਲ ਆਪਣੇ ਵਿਚਾਰ ਸਰਕਾਰ ਨਾਲ ਸਾਂਝੇ ਕਰਨ ਦਾ ਸੁਨਹਿਰੀ ਮੌਕਾ, 15 ਅਗਸਤ ਤੋਂ 15 ਸਤੰਬਰ ਤੱਕ ਕਰਵਾ ਸਕਦੇ ਹੋ ਰਜਿਸਟਰੇਸ਼ਨ - New scheme of Govt
New scheme of Govt: ਭਵਿੱਖ ਦੇ ਟਾਈਕੂਨਸ ਸਕੀਮ ਦੇ ਤਹਿਤ ਨੌਜਵਾਨਾਂ ਦੇ ਲਈ ਅਤੇ ਵਿਦਿਆਰਥੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਕੱਢਿਆ ਹੈ, ਜਿਸ ਦੇ ਤਹਿਤ ਉਹ ਆਪਣਾ ਆਈਡੀਆ (ਵਿਚਾਰ) ਰੱਖ ਕੇ ਉਸ ਨੂੰ ਵਪਾਰ ਦੇ ਨਾਲ ਜੋੜ ਸਕਦੇ ਹਨ।
Published : Aug 22, 2024, 8:56 PM IST
ਇਸ ਸੰਬੰਧੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੇ ਨਾਲ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਅਤੇ ਲੁਧਿਆਣਾ ਤੋਂ ਐਮਐਲਏ ਵੀ ਮੌਜੂਦ ਰਹੇ, ਜਿਨਾਂ ਨੇ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਦਾ ਲੋਕ ਵੱਧ ਤੋਂ ਵੱਧ ਫਾਇਦਾ ਲੈਣ। ਇਸ ਦਾ ਮੁੱਖ ਮਕਸਦ ਵਪਾਰ ਨੂੰ ਅੱਗੇ ਵਧਾਉਣਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਵਪਾਰ ਵੱਲ ਆਕਰਸ਼ਿਤ ਹੋਣ।
- ਖੇਡ ਸਟੇਡੀਅਮ ਵਿੱਚ ਬੱਚੇ ਹੋਣਗੇ ਤਾਂ ਹੀ ਹਸਪਤਾਲ ਖਾਲੀ ਹੋਣਗੇ, ਸੁਣੋ ਬੱਚਿਆਂ ਦੀਆਂ ਦਿਲ ਛੂਹਦੀਆਂ ਗੱਲਾਂ - hockey olympics
- ਭਰੋਸੇ ਵਾਲਾ ਹੀ ਨਿਕਲਿਆ ਚੋਰ, ਮਹੰਤ ਦੇ ਘਰੋਂ ਡਾਇਮੰਡ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਕਾਬੂ - Breaking news
- ਸ਼ਿਆਮ ਰਜਕ ਨੇ ਆਰਜੇਡੀ ਤੋਂ ਦਿੱਤਾ ਅਸਤੀਫਾ, ਲਾਲੂ ਨੂੰ ਭੇਜੀ ਚਿੱਠੀ 'ਚ ਲਿਖਿਆ- ਤੁਸੀਂ ਮੋਹਰੇ ਚੱਲ ਰਹੇ ਸੀ, ਮੈਂ ਆਪਣੀ ਰਿਸ਼ਤੇਦਾਰੀ ਨਿਭਾਅ ਰਿਹਾ ਸੀ - Shyam Rajak Resigns
ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਕੋਈ ਆਈਡੀਆ ਹੈ ਤਾਂ ਸਰਕਾਰ ਉਹਨਾਂ ਦੀ ਮਦਦ ਕਰੇਗੀ ਉਹਨਾਂ ਨੂੰ ਸਟਾਰਟ ਅਪ ਲਾਉਣ ਦੇ ਵਿੱਚ ਆਰਥਿਕ ਤੌਰ 'ਤੇ ਵੀ ਸਹਾਇਤਾ ਦੇਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਟੀਵੀ ਸ਼ੋ ਸ਼ਾਰਕ ਟੈਂਕ ਆਈਡੀਆ ਲੈਂਦਾ ਹੈ, ਪ੍ਰੈਜੈਂਟੇਸ਼ਨ ਬਕਾਇਦਾ ਦਿੱਤੀ ਜਾਂਦੀ ਹੈ, ਇਸ ਦੇ ਵਿੱਚ ਵੀ ਇਸੇ ਤਰ੍ਹਾਂ ਮੁਕਾਬਲੇ ਕਰਵਾਏ ਜਾਣਗੇ। ਜਿਸ ਦਾ ਆਈਡੀਆ ਬਿਹਤਰ ਹੋਵੇਗਾ, ਉਸ ਨੂੰ ਅੱਗੇ ਐਗਜੀਕਿਊਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਕੋਲ ਇੱਕ ਸੁਨਹਿਰੀ ਮੌਕਾ ਹੈ, ਜਿਸ ਵਿੱਚ ਉਹ ਆਪਣੇ ਹੁਨਰ ਦੀ ਵਰਤੋਂ ਕਰਕੇ ਇਸ ਦਾ ਫਾਇਦਾ ਚੁੱਕ ਸਕਦੇ ਹਨ।