ਲੁਧਿਆਣਾ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਦੋ ਸਾਲ ਤੋਂ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸੋਨਾ 80 ਹਜਾਰ ਰੁਪਏ ਪ੍ਰਤੀ ਤੋਲਾ 24 ਕੈਰਟ ਅਤੇ ਚਾਂਦੀ ਇੱਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਬਾਜ਼ਾਰਾਂ ਦੇ ਵਿੱਚ ਵਿਕ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਾਲਾਂਕਿ ਕੌਮਾਂਤਰੀ ਪੱਧਰ 'ਤੇ ਕਾਰੋਬਾਰ ਅਤੇ ਬਾਜ਼ਾਰ ਦੇ ਹਾਲਾਤਾਂ ਦੇ ਮੁਤਾਬਕ ਤੈਅ ਸਾਡੀਆਂ ਹਨ ਪਰ ਮੌਜੂਦਾ ਹਾਲਾਤ ਅਜਿਹੇ ਹਨ ਕਿ ਪਿਛਲੇ ਜਨਵਰੀ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਤੋੜ 23 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਜੋ ਕਿ ਹੁਣ ਤੱਕ ਸੋਨੇ ਦੀਆਂ ਕੀਮਤਾਂ ਦੇ ਵਿੱਚ ਸਭ ਤੋਂ ਵੱਧ ਉਛਾਲ ਦਰਜ ਹੈ। ਸੋਨਾ ਮਹਿੰਗਾ ਹੋਣ ਕਰਕੇ ਲੋਕ ਸੋਨਾ ਸੋਚ ਸਮਝ ਕੇ ਹੀ ਖਰੀਦ ਰਹੇ ਹਨ। ਧੰਨਤੇਰਸ ਦੇ ਤਿਉਹਾਰ ਤੇ ਲੋਕ ਸੋਨੇ ਅਤੇ ਚਾਂਦੀ ਦੇ ਬਰਤਨ ਖਰੀਦਦੇ ਹਨ। ਬਾਜ਼ਾਰਾਂ ਦੇ ਵਿੱਚ ਪਹਿਲਾਂ ਵਾਲੀ ਰੌਣਕ ਤਾਂ ਨਹੀਂ ਹੈ ਪਰ ਲੋਕ ਥੋੜਾ ਬਹੁਤ ਜਰੂਰ ਖਰੀਦਣ ਦੇ ਵਿੱਚ ਰੁਚੀ ਵਿਖਾ ਰਹੇ ਹਨ।
ਰਿਕਾਰਡ ਤੋੜ ਸੋਨੇ ਸੋਨੇ ਚਾਂਦੀ ਦੀਆਂ ਕੀਮਤਾਂ
ਉੱਥੇ ਹੀ ਲੁਧਿਆਣਾ ਦੇ ਜਨਰਲ ਸੈਕਟਰੀ ਵਿਨੋਦ ਗੋਇਲ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਤੋੜ ਵੱਧਦਾ ਹੋਇਆ ਹੈ ਜੇਕਰ ਗੱਲ ਸੋਨੇ ਦੀ ਕੀਤੀ ਜਾਵੇ ਤਾਂ ਸਾਲ 2010 ਦੇ ਵਿੱਚ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 18,500 ਦੇ ਕਰੀਬ ਸੀ। ਉਸ ਤੋਂ ਬਾਅਦ ਲਗਾਤਾਰ ਪਿਛਲੇ 14 ਸਾਲਾਂ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸਾਲ 2012 ਦੇ ਵਿੱਚ ਇਹ ਕੀਮਤ 31000 ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ। ਸਾਲ 2015 ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਕਟੌਤੀ ਵੇਖਣ ਨੂੰ ਮਿਲੀ ਅਤੇ ਲਗਭਗ 26 ਹਜਾਰ ਰੁਪਏ ਤੋਲਾ ਸੋਨਾ ਹੋ ਗਿਆ। ਉਸ ਤੋਂ ਬਾਅਦ ਸਾਲ 2020 ਦੇ ਵਿੱਚ ਰਿਕਾਰਡ ਤੋੜ ਉਛਾਲ ਆਇਆ ਅਤੇ ਸੋਨੇ ਦੀ ਕੀਮਤ ਲਗਭਗ ਦੁਗਣੀ ਹੋ ਗਈ ਅਤੇ 48 ਹਜ਼ਾਰ ਰੁਪਏ ਪ੍ਰਤੀ ਤੋਲਾ ਸੋਨਾ ਹੋ ਗਿਆ। ਹਾਲਾਂਕਿ ਸਾਲ 2022 ਦੇ ਵਿੱਚ ਸੋਨੇ ਦੀ ਕੀਮਤ 52 ਹਜ਼ਾਰ ਰੁਪਏ ਪ੍ਰਤੀ ਤੋਲਾ ਸੀ। ਪਰ ਪਿਛਲੇ ਦੋ ਸਾਲਾਂ ਦੇ ਵਿੱਚ ਰਿਕਾਰਡ ਤੋੜ ਸੋਨੇ ਦੀ ਕੀਮਤ ਦੇ ਵਿੱਚ ਉਛਾਲ ਹੋਇਆ ਹੈ ਅਤੇ ਹੁਣ ਸੋਨੇ ਦੀ ਕੀਮਤ 24 ਕੈਰਟ ਦੀ 80 ਹਜ਼ਾਰ ਨੇੜੇ ਪਹੁੰਚ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ ਵਧੀ ਹੈ।