ਅੰਮ੍ਰਿਤਸਰ:ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਇਜਲਾਸ ਬੁਲਾਇਆ ਗਿਆ ਹੈ। ਇਸ ਇਜਲਾਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਜਲਾਸ ਵਿੱਚ ਪਾਇਆ ਗਾਇਆ ਹਰ ਇੱਕ ਮਤਾ ਆਪਣੇ-ਆਪ ਵਿੱਚ ਬਹੁਤ ਵੱਡੀ ਅਹਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਐੱਸਜੀਪੀਸੀ ਦਹਾਕਿਆਂ ਪੁਰਾਣੀ ਚੁਣੀ ਹੋਈ ਸੰਸਥਾ ਹੈ ਭਾਵੇਂ ਇਸਦੇ ਉੱਤੇ ਅੱਜ ਸਿਆਸੀ ਹਮਲੇ ਹੋ ਰਹੇ ਹਨ।
ਐੱਸਜੀਪੀਸੀ ਵੱਲੋਂ ਬੁਲਾਇਆ ਗਿਆ ਜਨਰਲ ਇਜਲਾਸ, ਸੁਲਤਾਨਪੁਰ ਲੋਧੀ ਦੇ ਗੁਰੂਘਰ 'ਚ ਹੋਈ ਫਾਇਰਿੰਗ ਦੇ ਮੁੱਦੇ ਉੱਤੇ ਲਿਆ ਜਾ ਸਕਦਾ ਹੈ ਫੈਸਲਾ - General meeting called by SGPC
General meeting called by SGPC: ਸੁਲਤਾਨਪੁਰ ਲੋਧੀ ਦੇ ਗੁਰੂਘਰ ਵਿੱਚ ਨਿਹੰਗਾਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ ਦੇ ਮਾਮਲੇ ਨੂੰ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ।
![ਐੱਸਜੀਪੀਸੀ ਵੱਲੋਂ ਬੁਲਾਇਆ ਗਿਆ ਜਨਰਲ ਇਜਲਾਸ, ਸੁਲਤਾਨਪੁਰ ਲੋਧੀ ਦੇ ਗੁਰੂਘਰ 'ਚ ਹੋਈ ਫਾਇਰਿੰਗ ਦੇ ਮੁੱਦੇ ਉੱਤੇ ਲਿਆ ਜਾ ਸਕਦਾ ਹੈ ਫੈਸਲਾ General meeting called by SGPC at Amritsar](https://etvbharatimages.akamaized.net/etvbharat/prod-images/01-02-2024/1200-675-20639176-899-20639176-1706774522501.jpg)
Published : Feb 1, 2024, 1:57 PM IST
ਡੂੰਘੀ ਸਾਜਿਸ਼ ਅਤੇ ਸ਼ਰਾਰਤ ਖਿਲਾਫ ਕਾਰਵਾਈ:ਸ਼੍ਰੋਮਣੀਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਅੱਗੇ ਕਿਹਾ ਅੱਜ ਦਾ ਇਜਲਾਸ ਡੂੰਘੀ ਸਾਜਿਸ਼ ਅਤੇ ਸ਼ਰਾਰਤ ਖਿਲਾਫ ਕਾਰਵਾਈ ਉਲੀਕਣ ਲਈ ਸੱਦਿਆ ਗਿਆ ਹੈ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਨੇ ਵੜ ਕੇ ਫਾਇਰਿੰਗ ਕੀਤੀ ਅਤੇ ਅਖੰਡ ਪਾਠ ਸਾਹਿਬ ਨੂੰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਹ ਬਹੁਤ ਵੱਡਾ ਮੁੱਦਾ ਹੈ, ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦੇ ਰਹੀ ਹੈ ਨਾ ਹੀ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਦਾ ਸਹਿਯੋਗ ਕਰ ਰਹੀ ਹੈ।
- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਨੇ ਕੀਤਾ ਪੰਜਾਬ ਬਚਾਓ ਯਾਤਰਾ ਦਾ ਆਗਾਜ਼, ਅਕਾਲੀ ਲੀਡਰਾਂ ਨੇ ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ
- ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ ...
- ਲੁਧਿਆਣਾ ਤੇ ਕਈ ਹੋਰ ਹਿੱਸਿਆਂ ਦੇ 'ਚ ਗੜੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਅਲਰਟ
ਅੱਜ ਅਹਿਮ ਫੈਸਲੇ ਲਏ ਜਾਣਗੇ:ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਿੰਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿ ਕਿਹਾ ਕਿ ਜਿਹੜਾ ਅਸਲ ਵਿੱਚ ਸਿੱਖ ਹੈ ਉਹ ਆਪਣੇ ਗੁਰਧਾਮਾਂ ਦੀ ਮਰਿਆਦਾ ਨੂੰ ਕਾਇਮ ਕਰਨ ਲਈ ਆਪਣਾ ਸਿਰ ਤਲੀ ਉੱਤੇ ਰੱਖਦਾ ਹੈ। ਉਦਾਹਰਣ ਦਿੰਦਿਆਂ ਗੁਰਚਰਨ ਗਰੇਵਾਲ ਨੇ ਕਿਹਾ ਕਿ ਬਾਬਾ ਦੀਪ ਸਿੰਘ ਦੀ ਤੁਸੀਂ ਗੱਲ ਸਮਝ ਲਓ ਉਹਨਾਂ ਨੇ ਵੀ ਆਪਣੇ ਸਿੱਖਾਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਆਪਣਾ ਸੀਸ ਤਲੀ ਉੱਤੇ ਰੱਖਿਆ ਸੀ। ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਹ ਸਾਰੇ ਅੱਜ ਇਸ ਇਜਲਾਸ ਵਿੱਚ ਇਕੱਠੇ ਹੋ ਰਹੇ ਹਨ। ਗਰੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਜੋ ਵੀ ਘਟਨਾ ਵਾਪਰੀ ਉਹ ਬਹੁਤ ਮਾੜੀ ਗੱਲ ਹੈ ਅਤੇ ਮਾਮਲੇ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਜਲਾਸ ਵਿੱਚ ਅੱਜ ਅਹਿਮ ਫੈਸਲੇ ਲਏ ਜਾਣਗੇ । ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਵੀ ਫੈਸਲਾ ਲਿਆ ਜਾਏਗਾ।