ਗਣਪਤੀ ਵਿਸਰਜਨ ਮੌਕੇ ਬਿਆਸ ਦਰਿਆ ਕੰਢੇ 'ਤੇ ਦੇਖੋ ਇਹ ਨਜਾਰਾ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ''ਗਣਪਤੀ ਬੱਪਾ ਮੋਰਿਆ, ਅਗਲੇ ਬਰਸ ਤੂ ਜਲਦੀ ਆ'' ਦਾ ਜੈਕਾਰਾ ਲਾਉਂਦੇ ਹੋਏ, ਬੀਤੇ ਦਿਨ ਸ਼ਰਧਾਲੂਆਂ ਨੇ ਅੰਮ੍ਰਿਤਸਰ ਦੇ ਬਿਆਸ ਦਰਿਆ ਵਿੱਚ ਗਣਪਤੀ ਨੂੰ ਵਿਸਰਜਿਤ ਕੀਤਾ। ਤਸਵੀਰਾਂ ਅੰਮ੍ਰਿਤਸਰ ਦਿਹਾਤੀ ਦੇ ਖੇਤਰ ਅਧੀਨ ਪੈਂਦੇ ਬਿਆਸ ਦਰਿਆ ਦੇ ਕੰਢੇ ਦੀਆਂ ਹਨ। ਸ਼੍ਰੀ ਗਣਪਤੀ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਅੰਮ੍ਰਿਤਸਰਬਿਆਸ ਦਰਿਆ ਦੇ ਕੰਢੇ ਉੱਤੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਗਣਪਤੀ ਦੇ ਸ਼ਰਧਾਲੂ ਵੀ ਪਹੁੰਚੇ।
ਗਣਪਤੀ ਬੱਪਾ ਨੂੰ ਵਿਦਾਈ
ਸਭ ਤੋਂ ਪਹਿਲਾਂ ਗਣਪਤੀ ਦੀ ਮੂਰਤੀ ਨੂੰ ਘਰ ਲਿਆ ਕੇ ਸਥਾਪਨਾ ਕਰਦੇ ਹਨ। ਇਸ ਦੌਰਾਨ ਢੋਲ ਦੀ ਥਾਪ 'ਤੇ ਨੱਚ ਕੇ ਗਣਪਤੀ ਮਹਾਰਾਜ ਨੂੰ ਸ਼ਰਧਾਲੂ ਵਿਸਰਜਨ ਕਰਨ ਲਈ ਲੈ ਕੇ ਆਉਦੇਂ ਹਨ। ਢੋਲ ਦੀ ਥਾਪ ਤੇ ਨੱਚ ਦੇ ਹੋਏ ਸ਼ਰਧਾਲੂ ਗਣਪਤੀ ਬੱਪਾ ਦੀਆਂ ਮੂਰਤੀਆਂ ਲੈ ਕੇ ਦਰਿਆ ਬਿਆਸ ਦੇ ਕੰਢੇ ਪਹੁੰਚਦੇ ਹਨ। ਉੱਥੇ ਸਭ ਤੋਂ ਪਹਿਲਾਂ ਗਣਪਤੀ ਬੱਪਾ ਜੀ ਦੀ ਆਰਤੀ ਕਰਦੇ ਹਨ ਅਤੇ ਵਿਸਰਜਨ ਕਰਨ ਤੋਂ ਪਹਿਲਾਂ ਗਣਪਤੀ ਜੀ ਦੇ ਕੰਨਾਂ ਵਿੱਚ ਉਨ੍ਹਾਂ ਨੂੰ ਆਪਣੀਆਂ ਮਨੋਕਾਮਨਾਵਾਂ ਦੱਸਦੇ ਹਨ।
ਬਿਆਸ ਦਰਿਆ ਵਿੱਚ ਵਿਸਰਜਨ
ਇਸ ਦੌਰਾਨ ਰਾਸ਼ਟਰੀ ਭਗਵਾਨ ਸੈਨਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ, ਸ਼ਿਵਾਨੀ ਸ਼ਰਮਾ ਅੰਮ੍ਰਿਤਸਰ ਮਹਿਲਾ ਕਾਂਗਰਸ ਦੇ ਜਿਲਾ ਪ੍ਰਧਾਨ, ਕਰਨਦੀਪ ਸਿੰਘ, ਰੀਤੂ ਸਮੇਤ ਵੱਖ-ਵੱਖ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਹਿੰਦੂ ਧਰਮ ਦਾ ਮੁੱਖ ਤਿਉਹਾਰ ਹੈ ਅਤੇ ਅੱਜ ਉਹ ਬਹੁਤ ਖੁਸ਼ ਹਨ ਕਿ ਸ਼੍ਰੀ ਗਣਪਤੀ ਜੀ ਨੂੰ ਘਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਅੱਜ ਉਹ ਬਿਆਸ ਦਰਿਆ ਵਿੱਚ ਵਿਸਰਜਨ ਕਰਨ ਦੇ ਲਈ ਆਏ ਹਨ।
ਸ਼ਰਧਾਲੂਆਂ ਦਾ ਸਹਿਯੋਗ
ਉਨ੍ਹਾਂ ਦੱਸਿਆ ਕਿ ਪਹਿਲਾਂ ਬੀਤੇ ਸਾਲਾਂ ਦੌਰਾਨ ਉਹ ਦਰਿਆ ਦੇ ਕੰਢੇ ਵਾਹਨਾਂ ਦੀ ਪਾਰਕਿੰਗ ਅਤੇ ਪੱਕੀਆਂ ਪੌੜੀਆਂ ਨਾ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਸਨ, ਪਰ ਇਸ ਵਾਰ ਪ੍ਰਸ਼ਾਸਨ ਨੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੁਰੱਖਿਆ ਸਮੇਤ ਹੋਰ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਲਈ ਉਹ ਪ੍ਰਸ਼ਾਸਨ ਦੇ ਧੰਨਵਾਦੀ ਹਨ ਅਤੇ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਪ੍ਰਸ਼ਾਸਨ ਇਸੇ ਤਰ੍ਹਾਂ ਸ਼ਰਧਾਲੂਆਂ ਦਾ ਸਹਿਯੋਗ ਕਰਨਗੇ।
ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ
ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਦੱਸਿਆ ਕਿ ਅੱਜ ਗਣਪਤੀ ਜੀ ਦਾ ਵਿਸਰਜਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਾਮਨਾ ਕੀਤੀ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਅਤੇ ਪੂਰੇ ਵਿਸ਼ਵ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਹੋਵੇ। ਇਸ ਦੌਰਾਨ ਸ਼ਰਧਾਲੂਆਂ ਨੇ ਢੋਲ ਦੀ ਥਾਪ 'ਤੇ ਨੱਚਦੇ ਹੋਏ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਅਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ।