ਲੁਧਿਆਣਾ : ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਪਹੁੰਚੇ ਹਨ। ਜਿੱਥੇ ਉਨ੍ਹਾਂ ਦਾ ਲੁਧਿਆਣਾ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤੇ ਸਰਗਰਮ ਨਹੀਂ ਰਹੇ ਉਨ੍ਹਾਂ ਦਾ ਸੰਬੰਧ ਲੁਧਿਆਣਾ ਦੇ ਨਾਲ ਰਿਹਾ ਹੈ। ਕਸ਼ੋਰੀ ਲਾਲ ਨੇ ਯੂਪੀ ਦੇ ਵਿੱਚ ਹੀ ਆਪਣੀ ਸਿਆਸਤ ਨੂੰ ਜਿਆਦਾ ਸਰਗਰਮ ਰੱਖਿਆ ਹੈ ਪਰ ਲੁਧਿਆਣਾ ਦੇ ਨਾਲ ਮਲੇਰ ਕੋਟਲਾ ਦੇ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ। ਉਨ੍ਹਾਂ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਦੇ ਨਾਲ ਵੀ ਉਨ੍ਹਾਂ ਦੇ ਸੰਬੰਧ ਹਨ।
ਭਾਜਪਾ ਨੂੰ ਪੂਰਨ ਬਹੁਮਤ ਤੋਂ ਦੂਰ ਰੱਖਿਆ:ਕਿਸ਼ੋਰੀ ਲਾਲ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਲੋਕਾਂ ਨੇ ਭਾਜਪਾ ਨੂੰ ਪੂਰਨ ਬਹੁਮਤ ਤੋਂ ਦੂਰ ਰੱਖਿਆ ਉਸ ਤੋਂ ਜ਼ਾਹਿਰ ਹੈ ਕਿ ਲੋਕ ਬਦਲਾਵ ਚਾਹੁੰਦੇ ਹਨ। ਇਹ ਵੀ ਕਿਹਾ ਕਿ ਵਿਸਾਖੀਆਂ ਦੇ ਸਹਾਰੇ ਭਾਜਪਾ ਦੀ ਸਰਕਾਰ ਹੁਣ ਚੱਲ ਰਹੀ ਹੈ। ਕਿਸ਼ੋਰੀ ਲਾਲ ਸ਼ਰਮਾ ਨੇ ਹਾਲਾਂਕਿ ਪੰਜਾਬ ਦੇ ਮੁੱਦਿਆਂ 'ਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਦਿੱਤੇ ਬਿਆਨ 'ਤੇ ਲੈ ਕੇ ਕਿਹਾ ਕਿ ਇਹ ਉਨ੍ਹਾਂ ਦਾ ਬਿਆਨ ਹੈ।