ਪਠਾਨਕੋਟ: ਬੀਤੀ ਰਾਤ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ 'ਤੇ ਪਿੰਡ ਭੂੰਗਲ ਬੱਧਨੀ ਨੇੜੇ ਵਾਪਰਿਆ ਹਾਦਸਾ, ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਪਠਾਨਕੋਟ ਆ ਰਹੀ ਬੱਸ ਬੇਕਾਬੂ ਹੋ ਕੇ ਪਲਟ ਗਈ, ਇੱਕ ਸਵਾਰੀ ਦੀ ਮੌਤ, 12 ਜ਼ਖਮੀ ਤੇ ਪਿੰਡ ਭੂੰਗਲ ਬਧਾਨੀ ਨੇੜੇ ਹਾਦਸਾ ਵਾਪਰਿਆ ਪਠਾਨਕੋਟ ਚੰਬਾ ਨੈਸ਼ਨਲ ਹਾਈਵੇਅ 'ਤੇ ਉਸ ਸਮੇਂ ਵਾਪਰਿਆ ਜਦੋਂ ਇੱਕ ਬੱਸ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਅਤੇ ਜਦੋਂ ਇਹ ਪਿੰਡ ਭੂੰਗਲ ਬਧਾਨੀ ਨੇੜੇ ਪਹੁੰਚੀ, ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬੱਸ 'ਚ ਸਵਾਰ 12 ਸਵਾਰੀਆਂ ਦੀ ਮੌਤ ਹੋ ਗਈ। ਜ਼ਖਮੀ ਹੋਏ ਯਾਤਰੀਆਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਹੈ।
ਮ੍ਰਿਤਕ ਅੰਮ੍ਰਿਤਸਰ ਦਾ ਵਾਸੀ: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨੰਬਰ HP-73-4443 ਦਾ ਹਾਦਸਾਗ੍ਰਸਤ ਹੋਈ ਜਿਸ ਦੌਰਾਨ ਰਜਿੰਦਰ ਸਿੰਘ ਜਿਸ ਦੀ ਉਮਰ 20 ਸਾਲ ਹੈ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਛੋਟਾ, ਬਟਾਲਾ ਥਾਣਾ ਖਲਚੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।
ਤੜਕੇ ਸਵਾ ਕੁ 4 ਵਜੇ ਸੂਚਨਾ ਮਿਲੀ ਸੀ ਕਿ ਇੱਕ ਬੱਸ ਜੋ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਸ ਦਾ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ 'ਤੇ ਸੰਤੁਲਨ ਵਿਗੜ ਗਿਆ ਅਤੇ ਬੱਸ ਸਲਿਪ ਕਰਕੇ ਸੜਕ ਉੱਤੇ ਹੀ ਪਲਟ ਗਈ। ਇਸ ਹਾਦਸੇ ਵਿੱਚ 1 ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜਖ਼ਮੀ ਹੈ। ਬਾਕੀ 11 ਕੁ ਸਵਾਰੀਆਂ ਜਖਮੀ ਹਨ, ਜੋ ਜ਼ੇਰੇ ਇਲਾਜ ਹਨ।
- ਰਜਨੀ ਬਾਲਾ,ਥਾਣਾ ਇੰਚਾਰਜ
ਸੜਕ ਹਾਦਸੇ ਵਿੱਚ ਜਖਮੀ ਹੋਈਆਂ ਸਵਾਰੀਆਂ ਦੀ ਡਿਟੇਲ:-
1) ਸੰਜੇ ਪੁੱਤਰ ਕੰਠ ਵਾਸੀ ਚੰਬਾ
2) ਰਣਵੀਰ ਪੁੱਤਰ ਲੇਲਨ ਰਾਮ ਵਾਸੀ ਚੰਬਾ
3) ਉਰਮਿਲਾ ਪਤਨੀ ਪਰਸ਼ੋਤਮ, ਵਾਸੀ ਚੰਬਾ
4) ਆਸ਼ਾ ਪਤਨੀ ਸੰਜੇ, ਵਾਸੀ ਚੰਬਾ