ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੁਖਪੁਰਾ ਵਿਖੇ ਦੋ ਦਿਨ ਪਹਿਲਾਂ ਹੋਏ ਕਤਲ ਕੇਸ ਦੇ ਮਾਮਲੇ ਨੂੰ ਬਰਨਾਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੁੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦੋਸ਼ੀ ਮ੍ਰਿਤਕ ਨੌਜਵਾਨ ਦਾ ਦੋਸਤ ਹੀ ਨਿਕਲਿਆ ਹੈ। ਜਿਸ ਨਾਲ ਮ੍ਰਿਤਕ ਦਾ ਕੋਈ ਪੈਸਿਆਂ ਦੇ ਲੈਣ ਦੇਣ ਦਾ ਰੌਲਾ ਸੀ। ਦੋਸ਼ੀ ਤੋਂ ਪੁਲਿਸ ਨੇ ਘਟਨਾ ਦੌਰਾਨ ਪਾਏ ਕੱਪੜੇ ਅਤੇ ਦਾਤ ਬਰਾਮਦ ਕਰ ਲਿਆ ਹੈ।
ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਦੋਸਤ ਨੇ ਕੀਤਾ ਸੀ ਦੋਸਤ ਦਾ ਕਤਲ, ਪੁਲਿਸ ਨੇ ਸੁਲਝਾਇਆ ਕਤਲ ਕੇਸ - friend killed his friend in Barnala
ਬਰਨਾਲਾ 'ਚ ਦੋਸਤ ਹੀ ਆਪਣੇ ਦੋਸਤ ਦੀ ਜਾਨ ਦਾ ਦੁਸ਼ਮਣ ਬਣ ਗਿਆ। ਜਿਸ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਉਧਰ ਪੁਲਿਸ ਵਲੋਂ ਵੀ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
Published : Jun 27, 2024, 9:09 PM IST
ਕੁਝ ਦਿਨ ਪਹਿਲਾਂ ਨੌਜਵਾਨ ਦੀ ਮਿਲੀ ਸੀ ਲਾਸ਼:ਇਸ ਮੌਕੇ ਜਾਣਕਾਰੀ ਦਿੰਦਿਆਂ ਤਪਾ ਦੇ ਡੀਐਸਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ 24 ਜੂਨ ਨੂੰ ਪਿੰਡ ਸੁਖਪੁਰਾ ਨੇੜੇ ਪੱਖੋ ਕੈਂਚੀਆਂ-ਤਪਾ ਰੋਡ ਉਪਰ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਮ੍ਰਿਤਕ ਦੇਹ ਬਰਾਮਦ ਹੋਈ ਸੀ। ਇਸੇ ਦੌਰਾਨ ਮ੍ਰਿਤਕ ਨੌਜਵਾਨ ਦੀ ਇੱਕ ਗੱਡੀ ਵੀ ਕੁੱਝ ਦੂਰੀ ਤੋਂ ਬਰਾਮਦ ਹੋਈ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮ੍ਰਿਤਕ ਨੌਜਵਾਨ ਬੱਬੂ ਸਿੰਘ ਵਾਸੀ ਤਪਾ ਮੰਡੀ ਪਿੰਡ ਢਿੱਲਵਾਂ ਵਿਖੇ ਇੱਕ ਮੋਬਾਇਲਾਂ ਦੀ ਦੁਕਾਨ ਉਪਰ ਕੰਮ ਕਰਦਾ ਸੀ। ਪੁਲਿਸ ਨੇ ਮੋਬਾਇਲ ਦੁਕਾਨ ਮਾਲਕ ਦੇ ਬਿਆਨ ਉਪਰ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ਼ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਜਾਂਚ ਦੌਰਾਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਵਾਰਦਾਤ ਦੌਰਾਨ ਵਰਤਿਆ ਦਾਤ ਵੀ ਬਰਾਮਦ ਕੀਤਾ ਗਿਆ। ਉਹਨਾਂ ਕਿਹਾ ਕਿ ਦੋਸ਼ੀ ਵਲੋਂ ਵਾਰਦਾਤ ਮੌਕੇ ਪਾਏ ਕੱਪੜੇ ਵੀ ਬਰਾਮਦ ਕੀਤੇ ਹਨ।
ਦੋਸਤ ਨੇ ਹੀ ਕੀਤਾ ਸੀ ਦੋਸਤ ਦਾ ਕਤਲ:ਡੀਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਅਤੇ ਮ੍ਰਿਤਕ ਇੱਕ ਦੂਜੇ ਦੇ ਜਾਣਕਾਰ ਸਨ ਅਤੇ ਚੰਗੇ ਦੋਸਤ ਸਨ। ਮ੍ਰਿਤਕ ਬੱਬੂ ਸਿੰਘ ਨੇ ਦੋਸ਼ੀ ਵਿਅਕਤੀ ਕੁਲਵਿੰਦਰ ਸਿੰਘ ਤੋਂ ਪੈਸੇ ਉਧਾਰ ਲਏ ਸਨ ਅਤੇ ਪੈਸੇ ਵਾਪਸ ਕਰਨ ਤੋਂ ਟਾਲ ਮਟੋਲ ਕਰ ਰਿਹਾ ਸੀ। ਡੀਐਸਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਕਿੰਨੇ ਪੈਸਿਆਂ ਦਾ ਰੌਲਾ ਸੀ, ਇਸ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। ਦੋਸ਼ੀ ਤੋਂ ਜਾਂਚ ਦੌਰਾਨ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੋਸ਼ੀ ਹੋਰ ਅਪਰਾਧਿਕ ਕੋਈ ਪਿਛੋਕੜ ਨਹੀਂ ਹੈ। ਪੁਲਿਸ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕਾ ਤਾਲਾ ਲਾਉਣ ਚੱਲੀਆਂ ਕਿਸਾਨ ਜਥੇਬੰਦੀਆਂ, ਇਹ ਦਿਨ ਕੀਤਾ ਤੈਅ - permanent lock Ladowal Toll Plaza
- ਕੈਨੇਡਾ ਤੋਂ ਚੱਲ ਰਹੇ ਫਿਰੌਤੀ ਗਿਰੋਹ ਦੇ ਦੋ ਮੈਂਬਰ ਬਰਨਾਲਾ ਪੁਲਿਸ ਵਲੋਂ ਕਾਬੂ - ransom gang members arrested
- ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ, ਪਾਣੀ 'ਚ ਡੁੱਬਿਆ CM ਸਿਟੀ ਦਾ ਸੀਵਰੇਜ ਵਿਭਾਗ ਦਾ ਦਫ਼ਤਰ - CM City Sangrur