ਪੰਜਾਬ

punjab

ਜੰਮੂ ਤਵੀ ਰੇਲ 'ਚ ਬੰਬ ਦੀ ਅਫਵਾਹ : ਫਰੀਦਕੋਟ 'ਚ ਵੀ ਇਤਿਆਤਨ ਰੋਕੀ ਗਈ ਪੇਸੈਨਜ਼ਰ ਗੱਡੀ, ਪੁਲਿਸ ਨੇ ਚਲਾਇਆ ਸਰਚ ਅਭਿਆਨ - jammu tawi ahmdabad express

By ETV Bharat Punjabi Team

Published : Jul 30, 2024, 6:34 PM IST

ਪੰਜਾਬ ਦੇ ਫ਼ਿਰੋਜ਼ਪੁਰ 'ਚ ਮੰਗਲਵਾਰ ਸਵੇਰੇ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਗਿਆ ਹੈ। ਅੱਗੇ ਕੀ ਹੈ ਅਪਡੇਟ, ਪੜ੍ਹੋ ਪੂਰੀ ਖਬਰ...

fridkot jammu tawi ahmdabad express train bomb threat
ਜੰਮੂ ਤਵੀ ਰੇਲ 'ਚ ਬੰਬ ਦੀ ਸੂਚਨਾ, ਪੁਲਿਸ ਨੇ ਚਲਾਇਆ ਸਰਚ ਅਭਿਆਨ (Jammu tawi ahmdabad express train)

ਜੰਮੂ ਤਵੀ ਰੇਲ 'ਚ ਬੰਬ ਦੀ ਸੂਚਨਾ, ਪੁਲਿਸ ਨੇ ਚਲਾਇਆ ਸਰਚ ਅਭਿਆਨ (Jammu tawi ahmdabad express train)

ਫਰੀਦਕੋਟ:ਜਦੋਂ ਫਿਰੋਜ਼ਪੁਰ ਜਾ ਰਹੀ ਜੰਮੂ ਤਵੀ ਟ੍ਰੇਨ ਨੂੰ ਰੋਕਿਆ ਤਾਂ ਯਾਤਰੀਆਂ ਨੂੰ ਕੁਝ ਸਮਝ ਨਹੀਂ ਆਇਆ ਕਿ ਆਖਰ ਟ੍ਰੇਨ ਨੂੰ ਕਿਉਂ ਰੋਕਿਆ ਗਿਆ? ਪਰ ਜਦੋਂ ਯਾਤਰੀਆਂ ਨੂੰ ਪਤਾ ਲੱਗਿਆ ਕਿ ਇਸ 'ਚ ਬੰਬ ਦੀ ਸੂਚਨਾ ਦਿੱਤੀ ਗਈ ਹੈ ਤਾਂ ਲੋਕਾਂ 'ਚ ਹਫੜਾ-ਦਫੜੀ ਦੇਖਣ ਨੂੰ ਮਿਲੀ।

ਕਿੱਥੇ ਰੋਕੀ ਗਈ ਟ੍ਰੇਨ: ਅੱਜ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ਜੰਮੂ ਤਵੀ ਟ੍ਰੇਨ ਚ ਬੰਬ ਰੱਖੇ ਜਾਣ ਦੀ ਇਤਲਾਹ ਮਿਲਣ ਤੋਂ ਬਾਅਦ ਇਸ ਟ੍ਰੇਨ ਨੂੰ ਫਿਰੋਜ਼ਪੁਰ ਤੋਂ ਪਹਿਲਾਂ ਕਸੂਬੇਗੁ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ ।ਜਿੱਥੇ ਭਾਰੀ ਪੁਲਿਸ ਬਲ ਅਤੇ ਬੰਬ ਨਿਰੋਧਕ ਦਸਤੇ ਨਾਲ ਰੇਲ ਦੀ ਚੈਕਿੰਗ ਕੀਤੀ ਗਈ ।ਉੱਥੇ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਵੀ ਪੇਸੈਜ਼ਰ ਗੱਡੀ ਨੂੰ ਇਤਿਆਤਨ ਰੋਕ ਲਿਆ ਗਿਆ ਅਤੇ ਇਸ ਰੇਲ ਗੱਡੀ ਦੀ ਪੁਲਿਸ ਅਧਿਕਰਿਆ ਦੀ ਨਿਗਰਾਨੀ ਹੇਠ ਪੁਰੀ ਟ੍ਰੇਨ ਦੀ ਚੈਕਿੰਗ ਕੀਤੀ ਗਈ।

ਪੁਲਿਸ ਅਧਿਕਾਰੀ ਨੇ ਕੀ ਕਿਹਾ?:ਇਸ ਮੌਕੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਰੁਟੀਨ 'ਚ ਹੀ ਚੈਕਿੰਗ ਕੀਤੀ ਜਾਂਦੀ ਹੈ ਪਰ ਅੱਜ ਇੱਕ ਟ੍ਰੇਨ 'ਚ ਬੰਬ ਰੱਖੇ ਜਾਣ ਦੀ ਅਫ਼ਵਾਹ ਤੋਂ ਬਾਅਦ ਪੁਲਿਸ ਬਲ ਨਾਲ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਇੱਕ ਗੱਡੀ ਨੂੰ ਰੋਕ ਲਿਆ ਗਿਆ ਹੈ ।ਜਿਸ ਦੀ ਸਰਚ ਕੀਤੀ ਗਈ ਹੈ ।ਫਿਲਹਾਲ ਅਗਲੇ ਨਿਰਦੇਸ਼ਾਂ ਤੱਕ ਰੇਲ ਗੱਡੀ ਨੂੰ ਰੇਲਵੇ ਅਧਿਕਾਰੀਆਂ ਦੇ ਨਿਰਦੇਸ਼ 'ਤੇ ਰੋਕਿਆ ਗਿਆ ਹੈ ਕਿੳਂੁਕਿ ਇਸੇ ਰੂਟ 'ਤੇ ਅੱਗੇ ਜੰਮੂ ਤਵੀ ਟ੍ਰੇਨ ਨੂੰ ਕਾਸੂਬੇਗੁ ਸਟੇਸ਼ਨ 'ਤੇ ਰੋਕਿਆ ਹੋਇਆ ਹੈ ਅਤੇ ਰਸਤਾ ਸਾਫ ਹੋਣ ਦੇ ਬਾਅਦ ਟ੍ਰੇਨਾਂ ਆਮ ਵਾਂਗ ਚੱਲਣਗੀਆਂ।ਉਨ੍ਹਾਂ ਕਿਹਾ ਕਿ ਇਸ ਰੂਟ 'ਤੇ ਗੱਡੀਆਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ।

ABOUT THE AUTHOR

...view details