ਰੂਪਨਗਰ:ਜ਼ਿਲ੍ਹਾ ਰੂਪਨਗਰ ਬਾਈਪਾਸ ਉੱਤੇ ਸੁਰਜੀਤ ਹਸਪਤਾਲ ਦੇ ਬਾਹਰ ਲੱਗੀਆਂ ਟ੍ਰੈਫਿਕ ਲਾਈਟਾਂ ਖਰਾਬ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਅੱਜ ਸਵੇਰੇ ਫਿਰ ਤੋਂ ਇੱਕੋ ਥਾਂ 'ਤੇ ਚਾਰ ਵੱਖ-ਵੱਖ ਸੜਕ ਹਾਦਸੇ ਵਾਪਰੇ ਹਨ। ਇੱਕ ਬੱਸ ਨੇ ਸੜਕ ਕਿਨਾਰੇ ਖੜੇ ਪ੍ਰਵਾਸੀ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੋਤ ਹੋ ਗਈ ਹੈ। ਉੱਥੇ ਹੀ ਇੱਕ ਗੱਡੀ ਪਲਟ ਗਈ, ਜਿਸ ਦੌਰਾਨ ਕਾਰ ਚਾਲਕ ਜ਼ਖ਼ਮੀ ਹੋ ਗਿਆ ਅਤੇ ਦੋ ਹੋਰ ਵਿਅਕਤੀ ਵੱਖ-ਵੱਖ ਹਾਦਸਿਆਂ ਵਿੱਚ ਜਖ਼ਮੀ ਹੋ ਗਏ ਜੋ ਕਿ ਸਰਕਾਰੀ ਹਸਪਤਾਲ ਵਿੱਚ ਜ਼ੇਰ ਏ ਇਲਾਜ ਹਨ।
ਇੱਕੋ ਹੀ ਥਾਂ 'ਤੇ ਵਾਪਰੇ ਚਾਰ ਵੱਖ-ਵੱਖ ਸੜਕ ਹਾਦਸे (ETV Bharat) ਟ੍ਰੈਫਿਕ ਲਾਈਟਾਂ ਹਨ ਖਰਾਬ
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੂੰ ਲੰਬੇ ਸਮੇਂ ਤੋਂ ਸਥਾਨਕਵਾਸੀਆਂ ਵੱਲੋਂ ਇਹ ਗੁਜ਼ਾਰਿਸ਼ ਕੀਤੀ ਜਾ ਰਹੀ ਸੀ ਕਿ ਇਸ ਥਾਂ ਦੇ ਉੱਤੇ ਟ੍ਰੈਫਿਕ ਲਾਈਟਾਂ ਖਰਾਬ ਹਨ ਅਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇ ਪਰ ਉਨ੍ਹਾਂ ਦੀ ਮੁਰੰਮਤ ਨਹੀਂ ਹੋਈ। ਜਿਸ ਦੇ ਕਾਰਨ ਅੱਜ ਲਗਾਤਾਰ ਚਾਰ ਹਾਦਸੇ ਰੋਪੜ ਦੇ ਵਿੱਚ ਇੱਕੋ ਜਗ੍ਹਾ ਉੱਤੇ ਵਾਪਰ ਗਏ।
ਅਕਸਰ ਗੱਡੀਆਂ ਤੇਜ਼ ਰਫਤਾਰ ਦੇ ਨਾਲ ਗੁਜਰਦੀਆਂ
ਲੋਕਾਂ ਦਾ ਕਹਿਣਾ ਹੈ ਕਿ, 'ਨਵਾਂ ਸ਼ਹਿਰ ਤੋਂ ਰੂਪਨਗਰ ਵੱਲ ਨੂੰ ਆਉਂਦੇ ਹੋ ਮੁੱਖ ਚੌਂਕ ਦੇ ਤੌਰ 'ਤੇ ਇਸ ਚੌਂਕ ਨੂੰ ਦੇਖਿਆ ਜਾਂਦਾ ਹੈ ਅਤੇ ਇਸ ਚੌਂਕ ਦੇ ਉੱਤੇ ਵੱਡੇ ਪੱਧਰ 'ਤੇ ਟ੍ਰੈਫਿਕ ਦੀ ਸਮੱਸਿਆ ਅਕਸਰ ਹੀ ਵੇਖੀ ਜਾਂਦੀ ਹੈ ਕਿਉਂਕਿ ਕੌਮੀ ਰਾਜਮਾਰਗ ਉੱਤੇ ਇਹ ਚੌਂਕ ਸਥਿਤ ਹੈ ਅਤੇ ਇਸ ਸੜਕ ਉੱਤੇ ਅਕਸਰ ਗੱਡੀਆਂ ਤੇਜ਼ ਰਫਤਾਰ ਦੇ ਨਾਲ ਗੁਜਰਦੀਆਂ ਹਨ। ਤੇਜ਼ ਰਫਤਾਰ ਦੇ ਕਾਰਨ ਹੀ ਇੱਥੇ ਹਾਦਸੇ ਹੋ ਰਹੇ ਹਨ,'।
ਟ੍ਰੈਫਿਕ ਦੀ ਸਮੱਸਿਆ ਹਮੇਸ਼ਾ ਆਉਂਦੀ ਹੈ ਨਜ਼ਰ
ਭਾਵੇਂ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਲਾਈਟ ਲਗਾਈਆਂ ਗਈਆਂ ਹਨ ਪਰ ਇਹ ਟ੍ਰੈਫਿਕ ਲਾਈਟਾਂ ਲੰਬੇ ਸਮੇਂ ਤੋਂ ਖਰਾਬ ਹਨ। ਜਿਨ੍ਹਾਂ ਕਰਕੇ ਇਹ ਹਾਦਸੇ ਹੋ ਰਹੇ ਹਨ। ਇੰਨਾਂ ਹੀ ਨਹੀਂ ਇਹ ਮੁੱਖ ਚੌਂਕ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਇੱਕ ਪਾਸੇ ਇੱਕ ਨਿੱਜੀ ਹਸਪਤਾਲ ਪੈਂਦਾ ਹੈ ਅਤੇ ਦੂਸਰੇ ਪਾਸੇ ਖਾਣ ਪੀਣ ਦੀਆਂ ਕਈ ਦੁਕਾਨਾਂ ਮੌਜੂਦ ਹਨ। ਦੂਜੇ ਪਾਸੇ ਸ਼ਹਿਰ ਤੋਂ ਬਾਹਰ ਨਿਕਲਣ ਵੇਲੇ ਵੀ ਇਸ ਚੌਂਕ ਦਾ ਇਸਤੇਮਾਲ ਵੱਡੇ ਪੱਧਰ ਉੱਤੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਜਿਸ ਕਰਕੇ ਇੱਥੇ ਟ੍ਰੈਫਿਕ ਦੀ ਸਮੱਸਿਆ ਹਮੇਸ਼ਾ ਹੀ ਨਜ਼ਰ ਆਉਂਦੀ ਹੈ।