ਲੁਧਿਆਣਾ :ਲੁਧਿਆਣਾ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਸ਼ਸ਼ੋ ਪੰਜ ਜਾਰੀ ਹੈ ਅਤੇ ਇਸ ਵਿਚਕਾਰ ਬੀਤੇ ਦਿਨ ਕਾਂਗਰਸ ਦੇ ਭਾਜਪਾ ਦੇ ਗੱਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਰਵਨੀਤ ਬਿੱਟੂ ਨੇ ਉਸ ਵੇਲੇ ਲਗਾਮ ਲਗਾ ਦਿੱਤੀ ਜਦੋਂ ਉਹਨੇ ਕਿਹਾ ਕਿ ਕਾਂਗਰਸ ਦੇ ਭਾਜਪਾ ਦਾ ਕਿਸੇ ਵੀ ਕੀਮਤ ਉੱਤੇ ਗਠਜੋੜ ਨਹੀਂ ਹੋ ਸਕਦਾ।
ਸੰਜੇ ਤਲਵਾੜ (ETV BHARAT (ਲੁਧਿਆਣਾ, ਪੱਤਰਕਾਰ)) ਕਾਂਗਰਸ ਦਾ ਮੇਅਰ ਬਣਾਇਆ ਜਾਵੇ
ਅੱਜ ਮੁੜ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਹੈ ਕਿ ਲੁਧਿਆਣਾ ਦੇ ਲੋਕ ਚਾਹੁੰਦੇ ਹਨ ਕਿ ਲੁਧਿਆਣਾ ਦੇ ਵਿੱਚ ਕਾਂਗਰਸ ਦਾ ਮੇਅਰ ਬਣਾਇਆ ਜਾਵੇ ਅਤੇ ਭਾਜਪਾ ਵੀ ਇਸ ਵਿੱਚ ਸਮਰਥਨ ਦੇਵੇ। ਉਹਨਾਂ ਕਿਹਾ ਕਿ ਭਾਜਪਾ ਦੀ ਲੋਕਲ ਲੀਡਰਸ਼ਿਪ ਵੀ ਇਹ ਚਾਹੁੰਦੀ ਹੈ, ਪਰ ਪਤਾ ਨਹੀਂ ਕਿਉਂ ਰਵਨੀਤ ਬਿੱਟੂ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।
ਸੰਜੇ ਤਲਵਾੜ ਨੇ ਕਿਹਾ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ ਅਤੇ ਅਜਿਹੇ ਦੇ ਵਿੱਚ ਕਾਂਗਰਸ ਦੀ ਹੀ ਮੇਅਰ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਹਨ ਉਸ ਤੋਂ ਜ਼ਾਹਿਰ ਹੈ ਕਿ ਲੋਕਾਂ ਦਾ ਸਪੱਸ਼ਟ ਬਹੁਮਤ ਮੌਜੂਦਾ ਸਰਕਾਰ ਦੇ ਨਾਲ ਨਹੀਂ ਹੈ। ਸੰਜੇ ਤਲਵਾੜ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਵੇਲੇ ਹੋਏ ਕੰਮਾਂ ਤੋਂ ਕਾਫੀ ਖੁਸ਼ ਰਹੇ ਹਨ। ਲੁਧਿਆਣਾ ਦੇ ਵਿੱਚ ਵੀ ਵਿਕਾਸ ਦੀ ਜੋ ਝੜੀ ਕਾਂਗਰਸ ਦੀ ਸਰਕਾਰ ਵੇਲੇ ਹੋਈ ਸੀ ਉਸ ਤੋਂ ਲੋਕ ਖੁਸ਼ ਸਨ, ਪਰ ਅੱਜ ਲੁਧਿਆਣਾ ਵਿੱਚ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਹੈ। ਸੰਜੇ ਤਲਵਾੜ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਲੋਕਾਂ ਦੀ ਹੀ ਗੱਲ੍ਹ ਰੱਖੀ ਸੀ।