ਸੰਗਰੂਰ: ਲੋਕ ਸਭਾ ਚੋਣਾਂ ਦੇ ਨੇੜੇ ਇੱਕ ਪਾਸੇ ਤਾਂ ਪਾਰਟੀਆਂ ਮਜ਼ਬੂਤ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਕਈ ਪਾਰਟੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ਅਜਿਹਾ ਹੀ ਇੱਕ ਵੱਡਾ ਝਟਕਾ ਪੰਜਾਬ ਕਾਂਗਰਸ ਨੂੰ ਉਦੋਂ ਲੱਗਿਆ ਜਦੋਂ ਪੰਜਾਬ ਦੇ ਧੂਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਕਦਮ ਗੋਲਡੀ ਨੇ ਪਾਰਟੀ ਹਾਈਕਮਾਨ ਖਿਲਾਫ ਨਰਾਜ਼ਗੀ ਨੂੰ ਲੈ ਕੇ ਚੁੱਕਿਆ ਹੈ।
ਕਿਉਂ ਨਰਾਜ਼ ਸੀ ਗੋਲਡੀ:ਕਾਬਲੇਜ਼ਿਕਰ ਹੈ ਕਿ ਜਦੋਂ ਕਾਂਗਰਸ ਨੇ ਸੰਗਰੂਰ ਤੋਂ ਆਪਣੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਨਾਮ ਦਾ ਐਲਾਨ ਕੀਤਾ ਤਾਂ ਦਲਵੀਰ ਗੋਲਡੀ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ। ਇਸ ਤੋਂ ਬਾਅਦ ਖੁਦ ਸੁਖਪਾਲ ਖਹਿਰਾ ਗਲੋਡੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਕਾਂਗਰਸ ਪਾਰਟੀ 'ਚ ਸਭ ਠੀਕ ਹੋ ਗਿਆ ਅਤੇ ਦਲਵੀਰ ਗੋਲਡੀ ਦੀ ਨਰਾਜ਼ਗੀ ਵੀ ਖਤਮ ਹੋ ਗਈ ਹੈ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਕੱਲ੍ਹ ਦਿੱਤੇ ਸੀ ਸੰਕੇਤ: ਅਸਤੀਫ਼ਾ ਦੇਣ ਤੋਂ ਪਹਿਲਾ ਕੱਲ੍ਹ ਦਲਬੀਰ ਗੋਲਡੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਗੱਲ ਦਾ ਐਲਾਨ ਜ਼ਰੂਰ ਕਰ ਦਿੱਤਾ ਸੀ ਕਿ ਉਹ ਹੁਣ ਕਾਂਗਰਸ 'ਚ ਨਹੀਂ ਰਹਿਣਗੇ। ਉਨ੍ਹਾਂ ਸਾਫ਼-ਸਾਫ਼ ਲਿਖਿਆ ਕਿ ਉਹ ਕੋਈ ਨਵਾਂ ਰਾਹ ਲੱਭਣਗੇ। ਜਿਸ ਤੋਂ ਬਾਅਦ ਹਰ ਪਾਸੇ ਆ ਹੀ ਚਰਚਾ ਸੀ ਕਿ ਗੋਲਡੀ ਨੂੰ ਕਾਂਗਰਸ 'ਚ ਨਹੀਂ ਰਹਿਣਗੇ। ਇਸ ਬਾਰੇ ਜਦੋਂ ਸੁਖਪਾਲ ਖਹਿਰਾ ਨੂੰ ਮੀਡੀਆ ਨੇ ਪੁੱਛਿਆ ਕਿ ਗੋਲਡੀ ਵੱਲੋਂ ਅਜਿਹੀ ਪੋਸਟ ਪਾਈ ਗਈ ਹੈ ਤਾਂ ਉਨ੍ਹਾਂ ਆਖਿਆ ਕਿ ਜੇਕਰ ਦਲਵੀਰ ਗੋਲਡੀ ਕਾਂਗਰਸ ਪਾਰਟੀ ਨੂੰ ਛੱਡਣਗੇ ਤਾਂ ਉਹ ਬਹੁਤ ਵੱਡੀ ਰਾਜਨੀਤਿਕ ਗਲਤੀ ਕਰਨਗੇ।
ਗੋਲਡੀ ਨੇ ਅਸਤੀਫ਼ੇ 'ਚ ਕੀ ਲਿਖਿਆ: ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਿੰਨ ਲਾਈਨਾਂ ਵਾਲਾ ਅਸਤੀਫਾ ਪੱਤਰ ਭੇਜ ਕੇ ਲਿਖਿਆ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਮੈਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।
ਦਲਵੀਰ ਸਿੰਘ ਗੋਲਡੀ ਫੇਸਬੁੱਕ 'ਤੇ ਪੋਸਟ ਪਾ ਕਿ ਲਿਖਿਆ ''ਸਤਿ ਸ਼੍ਰੀ ਅਕਾਲ ਸਾਥੀਓ,