ਅੰਮ੍ਰਿਤਸਰ:ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਵੱਡੇ ਲੀਡਰ ਡਿੰਪੀ ਢਿੱਲੋਂ ਨੇ ਅਸਤੀਫਾ ਦੇ ਦਿੱਤਾ ਸੀ। ਜਿਸ ਉੱਤੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਕਿ ਕੋਈ ਅਕਾਲੀ ਦਲ ਵਿੱਚ ਰਹਿਣਾ ਨਹੀਂ ਚਾਹੁੰਦਾ।
ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ:ਕਾਂਗਰਸੀ ਆਗੂ ਨੇ ਕਿਹਾ ਕਿਜਿਸ ਨੂੰ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਿਹਾ ਜਾਂਦਾ ਹੈ, ਉਹ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਿਲ ਸੀ ਉਹ ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ। ਦਿਨੋਂ ਦਿਨ ਅਕਾਲੀ ਦਲ ਨੂੰ ਹਰ ਕੋਈ ਛੱਡਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਰਿਵਿਊ ਕਰਨਾ ਚਾਹੀਦਾ ਹੈ, ਵਿਚਾਰ ਕਰਨਾ ਚਾਹੀਦਾ ਕਿ ਕਿਉਂ ਉਹਦੇ ਨਾਲ ਕੋਈ ਵੀ ਚਲਣਾ ਨਹੀਂ ਚਾਹੁੰਦਾ।