ਪੰਜਾਬ

punjab

ETV Bharat / state

ਪਹਿਲੀ ਵਾਰ ਲੁਧਿਆਣਾ ਦੀ ਇੱਕ ਛੋਟੀ ਬੱਚੀ ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ 'ਚ ਹੋਈ ਕੁਆਲੀਫਾਈ - National Swimming Championship - NATIONAL SWIMMING CHAMPIONSHIP

National Swimming Championship: ਲੁਧਿਆਣਾ ਦੀ ਪਰਸਿਮ ਕੌਰ ਪੰਜਾਬ ਦੀ ਅਜਿਹੀ ਪਹਿਲੀ ਬੱਚੀ ਬਣੀ ਹੈ ਜੋ ਕਿ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰੀ। ਸਟੇਟ ਚੈਂਪੀਅਨਸ਼ਿਪ ਦੇ ਵਿੱਚ ਲੜੀਵਾਰ ਜਿੱਤੇ ਚਾਰ ਸੋਨੇ ਦੇ ਅਤੇ ਇੱਕ ਚਾਂਦੀ ਦਾ ਤਗਮਾ। ਪੜ੍ਹੋ ਪੂਰੀ ਖਬਰ...

National Swimming Championship
ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ ਕੁਆਲੀਫਾਈ (Etv Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : Jul 28, 2024, 8:33 AM IST

ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ ਕੁਆਲੀਫਾਈ (ETV Bharat (ਲੁਧਿਆਣਾ, ਪੱਤਰਕਾਰ))

ਲੁਧਿਆਣਾ: ਲੁਧਿਆਣਾ ਦੀ ਪਰਸਿਮ ਕੌਰ ਪੰਜਾਬ ਦੀ ਅਜਿਹੀ ਪਹਿਲੀ ਬੱਚੀ ਬਣੀ ਹੈ ਜੋ ਕਿ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਸਕੀ ਹੈ। ਉਸ ਦੀ ਚੋਣ ਦੋ ਚੈਂਪੀਅਨਸ਼ਿਪ ਅਤੇ ਦੋ ਇੰਡੀਵਿਜੁਅਲ ਦੇ ਵਿੱਚ ਹੋਈ ਹੈ। ਕੌਮੀ ਸਵਿਮਿੰਗ ਚੈਂਪੀਅਨਸ਼ਿਪ ਉੜੀਸਾ ਦੇ ਵਿੱਚ 6 ਅਗਸਤ ਤੋਂ ਲੈ ਕੇ 11 ਅਗਸਤ ਤੱਕ ਹੋਣ ਜਾ ਰਹੀ ਹੈ। ਜਿਸ ਵਿੱਚ ਪਰਸਿਮ ਕੌਰ ਨੂੰ ਉਮੀਦ ਹੈ ਕਿ ਉਹ ਜਰੂਰ ਗੋਲਡ ਮੈਡਲ ਹਾਸਿਲ ਕਰਕੇ ਲੈ ਕੇ ਆਵੇਗੀ।

ਗੋਲਡ ਮੈਡਲ ਕੀਤਾ ਹਾਸਿਲ: ਹਾਲ ਹੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਟੇਟ ਚੈਂਪੀਅਨਸ਼ਿਪ ਦੇ ਅੰਦਰ ਉਹ 50 ਮੀਟਰ ਬਟਰ ਫਲਾਈ, 50 ਮੀਟਰ ਫਰੀ ਸਟਾਈਲ, ਅਤੇ ਚਾਰ ਗੁਣਾ 50 ਮੈਰਲੇ ਦੇ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਈ ਹੈ। ਉਸ ਦੇ ਦਾਦੇ ਨੇ ਹੀ ਉਸਨੂੰ ਸਵਿਮਿੰਗ ਸ਼ੁਰੂ ਕਰਵਾਈ ਸੀ ਅਤੇ ਦੋ ਸਾਲ ਪਹਿਲਾਂ ਹੀ ਉਸਨੇ ਇਸ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ ਹੁਣ ਤੱਕ ਕਈ ਮੈਡਲ ਉਹ ਆਪਣੇ ਨਾਂ ਕਰ ਚੁੱਕੀ ਹੈ। ਉਸ ਦੇ ਦਾਦੇ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਘਰ ਦੀ ਧੀ ਕੌਮੀ ਪੱਧਰ 'ਤੇ ਮੈਡਲ ਲੈ ਕੇ ਆਵੇ।

ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ ਕੁਆਲੀਫਾਈ (ETV Bharat (ਲੁਧਿਆਣਾ, ਪੱਤਰਕਾਰ))

ਦਾਦਾ ਨੇ ਸਿਖਾਈ ਤੈਰਾਕੀ: ਪਰਸਿਮ ਦੇ ਦਾਦਾ ਨੇ ਸਵਿਮਿੰਗ ਸਿਖਾਈ ਹੈ। ਉਸ ਤੇ ਦਾਦਾ ਨੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਉਸ ਨੂੰ ਤੈਰਾਕੀ ਕਰਵਾਉਣ ਲਈ ਲੈ ਕੇ ਗਏ ਤਾਂ ਉਹ ਕਾਫੀ ਡਰ ਰਹੀ ਜਿਸ ਤੋਂ ਬਾਅਦ ਉਸਨੇ ਹੌਲੀ-ਹੌਲੀ ਤੈਰਾਕੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉੱਥੇ ਉਸ ਨੂੰ ਕੋਚ ਮਿਲੇ ਉਨ੍ਹਾਂ ਦੀ ਦੇਖ-ਰੇਖ 'ਚ ਪਰਸਿਮ ਨੇ ਆਪਣੀ ਕੋਚਿੰਗ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹਾਲੇ ਡੇਢ ਸਾਲ ਦਾ ਸਮਾਂ ਹੀ ਹੋਇਆ ਹੈ, ਉਸ ਨੇ ਸਟੇਟ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ ਕੁਆਲੀਫਾਈ (ETV Bharat (ਲੁਧਿਆਣਾ, ਪੱਤਰਕਾਰ))

ਵਾਅਦੇ ਕੀਤੇ ਜਾਣਗੇ ਪੂਰੇ :ਕਿਹਾ ਕਿ ਉਨ੍ਹਾਂ ਨੂੰ ਆਪਣੀ ਪੋਤੀ 'ਤੇ ਪੂਰਾ ਮਾਣ ਹੈ ਕਿ ਉਹ ਇੱਕ ਦਿਨ ਕੋਈ ਵੱਡਾ ਖਿਤਾਬ ਜਰੂਰ ਹਾਸਿਲ ਕਰੇਗੀ। ਹੁਣ ਉਹ 6 ਅਗਸਤ ਤੋਂ ਉੜੀਸਾ 'ਚ ਹੋਣ ਵਾਲੀ ਕੌਮੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਜਾ ਰਹੀ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਉਸ ਵਿੱਚ ਮੱਲਾਂ ਮਾਰ ਕੇ ਆਵੇਗੀ। ਉਨ੍ਹਾਂ ਦੇ ਦਾਦੇ ਨੇ ਕਿਹਾ ਕਿ ਉਸ ਨਾਲ ਉਨ੍ਹਾਂ ਨੇ ਕਈ ਵਾਅਦੇ ਵੀ ਕੀਤੇ ਹਨ ਜਦੋਂ ਮੈਡਲ ਲੈ ਕੇ ਆਏਗੀ ਤਾਂ ਉਹ ਪੂਰੇ ਕੀਤੇ ਜਾਣਗੇ।

ਤਿੰਨ ਘੰਟੇ ਦੀ ਸਿਖਲਾਈ: ਪਰਸਿਮ ਹਰ ਰੋਜ਼ ਤਿੰਨ ਘੰਟੇ ਸਿਖਲਾਈ ਕਰਦੀ ਹੈ। ਉਹ ਲੁਧਿਆਣਾ ਦੇ ਸੈਕਰੇਟ ਹਾਰਟ ਕਾਨਵੈਂਟ ਸਕੂਲ ਦੀ ਚੌਥੀ ਕਲਾਸ ਦੀ ਵਿਦਿਆਰਥਣ ਹੈ। ਰੋਜ਼ਾਨਾ ਸਕੂਲ ਖਤਮ ਹੋਣ ਤੋਂ ਬਾਅਦ ਉਹ ਤੈਰਾਕੀ ਦੇ ਲਈ ਜਾਂਦੀ ਹੈ ਅਤੇ ਫਿਰ ਤਿੰਨ ਘੰਟੇ ਤੱਕ ਕੋਚਿੰਗ ਲੈਂਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਬਾਕੀ ਬੱਚਿਆਂ ਦੇ ਵਾਂਗ ਖੇਡਦੀ ਨਹੀਂ ਹੈ ਪਰ ਉਸ ਲਈ ਤੈਰਾਕੀ ਹੀ ਉਸ ਦੀ ਖੇਡ ਹੈ। ਉਹ ਚਾਹੁੰਦੀ ਹੈ ਕਿ ਓਲੰਪਿਕ ਤੱਕ ਜਾਵੇ ਅਤੇ ਏਸ਼ੀਆ ਦੇ ਵਿੱਚ ਵੀ ਭਾਰਤ ਨੂੰ ਮੈਡਲ ਦਵਾਵੇ। ਉਨ੍ਹਾਂ ਕਿਹਾ ਕਿ ਜੇਕਰ ਹੁਣ ਕੌਮੀ ਖੇਡਾਂ ਦੇ ਵਿੱਚ ਉਸ ਦਾ ਕੋਈ ਮੈਡਲ ਆਉਂਦਾ ਹੈ ਤਾਂ ਉਸਨੂੰ ਕਾਫੀ ਖੁਸ਼ੀ ਹੋਵੇਗੀ।

ਪਰਸਿਮ ਨੇ ਦੱਸਿਆ ਕਿ ਇਸ ਵਾਰ ਉਹ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚੋਂ ਇਕਲੌਤੀ ਕੁੜੀ ਹੈ ਜੋ ਕਿ ਕੌਮੀ ਖੇਡਾਂ ਦੇ ਵਿੱਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਂਕਿ ਬੱਚੇ ਘੱਟ ਤੈਰਾਕੀ ਕਰਦੇ ਹਨ ਪਰ ਉਸ ਨੂੰ ਸ਼ੌਂਕ ਹੈ ਕਿ ਉਹ ਅੱਗੇ ਜਾ ਕੇ ਪੰਜਾਬ ਦਾ ਨਾਂ ਰੌਸ਼ਨ ਕਰੇ ਆਪਣੇ ਮਤਾ-ਪਿਤਾ ਅਤੇ ਦਾਦੇ ਦਾ ਨਾਂ ਰੌਸ਼ਨ ਕਰੇ।

ABOUT THE AUTHOR

...view details