ਲੁਧਿਆਣਾ :ਲੁਧਿਆਣੇ ਦੇ ਵਿੱਚ ਅੱਜ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੁਧਿਆਣਾ ਦੇ ਵਿੱਚ ਅੱਜ ਕੁਝ ਦੇਰ ਹੋਈ ਬਾਰਿਸ਼ ਨੇ ਪੂਰੇ ਸ਼ਹਿਰ ਦੇ ਵਿੱਚ ਜਲ ਥਲ ਕਰ ਦਿੱਤੀ ਅਤੇ ਗਲੀਆਂ-ਨਾਲੀਆਂ ਦੇ ਵਿੱਚ ਪਾਣੀ ਭਰ ਗਿਆ। ਸੀਵਰੇਜ ਬਲੋਕ ਹੋ ਗਏ ਅਤੇ ਲੋਕ ਦੋ ਚਾਰ ਹੁੰਦੇ ਵਿਖਾਈ ਦਿੱਤੇ। ਇਸ ਦੌਰਾਨ ਰਾਹਗੀਰਾਂ ਨੇ ਕਿਹਾ ਕਿ ਸ਼ਹਿਰ ਦੇ ਹਾਲਾਤ ਬਹੁਤ ਖ਼ਰਾਬ ਹਨ, ਹਾਲਾਂਕਿ ਹਾਲੇ ਮਾਨਸੂਨ ਸੀਜ਼ਨ ਹੋਣਾ ਬਾਕੀ ਹੈ, ਉਦੋਂ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਵੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਸੜਕਾਂ 'ਤੇ ਜਲ ਥਲ ਹੁੰਦੀ ਦਿਖਾਈ ਦੇ ਰਹੀ ਹੈ, ਲੋਕ ਸੜਕਾਂ ਤੋਂ ਨਿਕਲਣ ਲਈ ਪਰੇਸ਼ਾਨ ਹੋ ਰਹੇ ਹਨ।
ਹਲਕੀ ਬਾਰਿਸ਼ ਕਾਰਨ ਲੁਧਿਆਣਾ 'ਚ ਬਣੇ ਹੜ੍ਹ ਵਰਗੇ ਹਾਲਾਤ, ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦਾ ਪਰਦਾਫਾਸ਼ - Flood occurred in Ludhiana - FLOOD OCCURRED IN LUDHIANA
Flood Situation in Ludhiana : ਲੁਧਿਆਣਾ ਦੇ ਵਿੱਚ ਅੱਜ ਕੁਝ ਦੇਰ ਹੋਈ ਬਾਰਿਸ਼ ਨੇ ਪੂਰੇ ਸ਼ਹਿਰ ਦੇ ਵਿੱਚ ਜਲ ਥਲ ਕਰ ਦਿੱਤੀ ਅਤੇ ਗਲੀਆਂ-ਨਾਲੀਆਂ ਦੇ ਵਿੱਚ ਪਾਣੀ ਭਰ ਗਿਆ। ਸੀਵਰੇਜ ਬਲੋਕ ਹੋ ਗਏ ਅਤੇ ਲੋਕ ਦੋ ਚਾਰ ਹੁੰਦੇ ਵਿਖਾਈ ਦਿੱਤੇ।
Published : Jun 27, 2024, 1:04 PM IST
ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਫੋਕੇ ਦਾਅਵੇ : ਲੁਧਿਆਣਾ ਦੇ ਗਿੱਲ ਰੋਡ, ਸ਼ੇਰਪੁਰ ਚੌਂਕ, ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਸ਼ਿੰਗਾਰ ਸਿਨੇਮਾ ਰੋਡ, ਨਗਰ ਨਿਗਮ ਡਿਵੀਜ਼ਨ ਏ, ਘੰਟਾ ਘਰ, ਚੌੜਾ ਬਾਜ਼ਾਰ, ਦਰੇਸੀ ਆਦਿ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਦਿਖਾਈ ਦਿੱਤਾ। ਦੱਸ ਦਈਏ ਕਿ ਇਹ ਹਾਲਾਤ ਕੋਈ ਪਹਿਲੀ ਵਾਰ ਨਹੀਂ ਬਣੇ। ਲੁਧਿਆਣੇ ਦੇ ਵਿੱਚ ਹਰ ਸਾਲ ਬਰਸਾਤ ਦੇ ਦੌਰਾਨ ਅਜੇ ਹੀ ਹਾਲਾਤ ਬਣਦੇ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਦਾਅਵੇ ਜਰੂਰ ਕਰਦੇ ਹਨ ਕਿ ਹਾਲਾਤਾਂ ਤੇ ਸੁਧਾਰ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਇੱਕ ਬਰਸਾਤ ਨੇ ਹੀ ਸਾਰੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੀਵਰੇਜ ਜਾਮ੍ਹ ਹੋ ਗਏ ਹਨ ਅਤੇ ਸੜਕਾਂ ਤੇ ਜਲਥਲ ਹੋ ਰਹੀ ਹੈ। ਜੇਕਰ ਸਮਾਂ ਰਹਿੰਦਾਸੀਵਰੇਜ ਦੀ ਸਫ਼ਾਈ ਕਰ ਦਿੱਤੀ ਹੁੰਦੀ ਤਾਂ ਅਜਿਹਾ ਹਾਲਾਤ ਨਹੀਂ ਹੋਣੇ ਸਨ।
- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ - rain IN Punjab
- ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਹੁਣ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ - Shops open 24 hours Chandigarh
- ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ, ਮੰਡੀ 'ਚ ਲੈਂਦਾ ਸੀ ਰਿਸ਼ਵਤ - Fake Police Sub Inspector
ਲੋਕ ਸੜਕਾਂ 'ਤੇ ਦੋ ਚਾਰ ਹੁੰਦੇ ਵਿਖਾਈ ਦਿੱਤੇ :ਉਧਰ ਦੂਜੇ ਪਾਸੇ ਅੱਜ ਹੋਈ ਬਰਸਾਤ ਦੇ ਨਾਲ ਇੱਕ ਘਰ ਦੀ ਕੰਧ ਵੀ ਢਹਿ ਗਈ। ਘਰ ਦੇ ਨਾਲ ਹੀ ਉਸਾਰੀ ਦੇ ਅਧੀਨ ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਕਰਕੇ ਬਰਸਾਤ ਹੋਈ ਅਤੇ ਘਰ ਦੀ ਪੂਰੀ ਕੰਧ ਹੇਠਾਂ ਡਿੱਗ ਗਈ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ, ਪਰ ਮਾਲੀ ਨੁਕਸਾਨ ਹੋਣ ਦਾ ਜਰੂਰ ਖ਼ਦਸ਼ਾ ਜਤਾਇਆ ਗਿਆ ਹੈ। ਉੱਥੇ ਹੀ ਅੱਜ ਦੀ ਬਰਸਾਤ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੀ ਹੈ, ਪਰ ਲੁਧਿਆਣਾ ਦੇ ਲੋਕ ਸੜਕਾਂ 'ਤੇ ਦੋ ਚਾਰ ਹੁੰਦੇ ਵਿਖਾਈ ਦਿੱਤੇ। ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸ਼ਹਿਰ ਦੇ ਬਹੁਤ ਹੀ ਹਾਲਾਤ ਖ਼ਰਾਬ ਹੋ ਗਏ ਹਨ।