ਫਿਰੋਜ਼ਪੁਰ: ਮਾਪੇ ਆਪਣੇ ਬੱਚਿਆਂ ਦੇ ਸਿਰ ਤੇ ਠੰਡੀਆਂ ਛਾਵਾਂ ਹੁੰਦੇ ਹਨ, ਮਾਪਿਆਂ ਵੱਲੋਂ ਪੁੱਤ ਨੂੰ ਹਮੇਸ਼ਾ ਆਪਣੇ ਬੁਢਾਪੇ ਦਾ ਸਹਾਰਾ ਸਮਝਿਆ ਜਾਂਦਾ ਹੈ ਪਰ ਜਦੋਂ ਪੁੱਤ ਹੀ ਕਪੁੱਤ ਬਣ ਜਾਣ ਤਾਂ ਫਿਰ ਇਹੀ ਮਾਪਿਆਂ ਦਾ ਬੁਢਾਪੇ ਚ ਸਰਾਪ ਬਣ ਜਾਂਦੇ ਹਨ। ਇਹੋ ਜਿਹੀ ਹੀ ਇੱਕ ਮਿਸਾਲ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਕੀਮੇਵਾਲੀ ਵਿਖੇ ਉਸ ਸਮੇਂ ਪੁੱਤ ਕਪੁੱਤ ਹੋਣ ਦੀ ਕਹਾਵਤ ਸਿੱਧ ਹੋ ਗਈ ਜਦੋਂ ਇੱਕ ਨਸ਼ੇੜੀ ਪੁੱਤ ਵੱਲੋਂ ਆਪਣੀ ਮਾਂ ਅਤੇ ਭਰਾ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁੱਤ ਬਣਿਆ ਕਪੁੱਤ, ਜ਼ਮੀਨ ਖ਼ਾਤਰ ਆਪਣੀ ਮਾਂ ਅਤੇ ਭਰਾ ਤੇ ਚਲਾਈਆਂ ਗੋਲੀਆਂ, ਮਾਂ ਦੀ ਹਾਲਤ ਗੰਭੀਰ - The son shot the mother - THE SON SHOT THE MOTHER
The son shot the mother: ਪਿੰਡ ਕੀਮੇਵਾਲੀ ਵਿਖੇ ਨਸ਼ੇੜੀ ਪੁੱਤ ਵੱਲੋਂ ਮਾਂ ਅਤੇ ਭਰਾ 'ਤੇ ਗੋਲੀਆਂ ਚਲਾਈਆਂ। ਜਿਸ ਵਿੱਚ ਮਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਭਰਤੀ ਕਰਵਾਇਆ ਗਿਆ। ਜਿਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
Published : Mar 29, 2024, 2:32 PM IST
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਜ਼ੀਰਾ ਵਿੱਚ ਜਖ਼ਮੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੀਮੇਵਾਲੀ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਨਜੀਤ ਸਿੰਘ ਨਸ਼ਾ ਕਰਨ ਦਾ ਆਦੀ ਹੈ ਅਤੇ ਅਕਸਰ ਹੀ ਨਸ਼ਾ ਕਰਨ ਲਈ ਪਰਿਵਾਰ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਲੜਾਈ ਝਗੜਾ ਕਰਦਾ ਸੀ। ਉਸ ਦੇ ਭਰਾ ਨੇ ਅੱਜ ਕਿਸੇ ਦੀ 12 ਬੋਰ ਬੰਦੂਕ ਲਿਆ ਕੇ ਉਸ ਉੱਤੇ ਅਤੇ ਉਸ ਦੀ ਮਾਂ ਪਾਲ ਕੌਰ (80) ’ਤੇ ਗੋਲੀਆਂ ਚਲਾ ਦਿੱਤੀਆਂ।
- ਸੀਐਮ ਮਾਨ ਦੀ ਪਤਨੀ ਨੂੰ ਮਿਲੀ ਹਸਪਤਾਲ ਚੋਂ ਛੁੱਟੀ, ਨਵਜੰਮੀ ਧੀ ਤੇ ਪਤਨੀ ਨਾਲ ਪਹੁੰਚੇ ਘਰ - CM Mann Daughter Name
- ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ - Husband Murdered His Wife
- ਸ਼੍ਰੋਮਣੀ ਕਮੇਟੀ ਦਾ ਸਾਲ 2024-25 ਦਾ ਸਲਾਨਾ ਬਜਟ ਇਜਲਾਸ ਅੱਜ, ਇੰਨ੍ਹਾਂ ਮੁੱਦਿਆਂ 'ਤੇ ਰਹੇਗਾ ਫੋਕਸ - SGPC Budget Meeting
ਇਸ ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਿਆ ਪਰ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਥਾਣਾ ਮੱਲਾਂਵਾਲਾ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।