ਲੁਧਿਆਣਾ:ਲੁਧਿਆਣਾ ਵਿੱਚ ਬੀਤੀ ਰਾਤ ਬੱਚਿਆਂ ਦੀ ਲੜਾਈ ਪਿੱਛੇ ਦੋ ਪਰਿਵਾਰਾਂ ਦਾ ਆਪਸੀ ਕਲੇਸ਼ ਪੈ ਗਿਆ। ਇਹ ਕਲੇਸ਼ ਇੰਨਾ ਵੱਧ ਗਿਆ ਕਿ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਦੇ ਜੀਆਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇਸ ਕੁੱਟਮਾਰ ਦੌਰਾਨ ਇੱਕ ਪਰਿਵਾਰ ਦੀ ਗਰਭਵਤੀ ਔਰਤ ਨੂੰ ਉਸਦੇ ਗੁਆਂਢੀਆਂ ਨੇ ਢਿੱਡ ਵਿੱਚ ਮੁੱਕਾ ਮਾਰ ਦਿੱਤਾ। ਇਸ ਨਾਲ 3 ਮਹੀਨੇ ਦੀ ਗਰਭਵਤੀ ਔਰਤ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਹੀ ਇਲਾਕੇ ਵਿੱਚ ਕਿਰਾਏ 'ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਬੱਚਿਆਂ ਵਿਚਾਲੇ ਤਕਰਾਰ ਕਾਰਨ ਲੜਾਈ ਹੋ ਗਈ। ਇੱਕ ਬੱਚੇ ਨੇ ਦੂਜੇ ਬੱਚੇ ਦੇ ਪੈਰਾਂ ਉੱਤੇ ਸਾਈਕਲ ਚੜ੍ਹਾ ਦਿੱਤਾ। ਜਿਸ ਤੋਂ ਬਾਅਦ ਉਸ ਬੱਚੇ ਦੀ ਮਾਂ ਨੇ ਦੂਜੇ ਬੱਚੇ ਦੇ ਕਮਰੇ 'ਚ ਦਾਖਲ ਹੋ ਕੇ ਉਸ ਦੀ ਮਾਂ 'ਤੇ ਹਮਲਾ ਕਰ ਦਿੱਤਾ।
ਲੁਧਿਆਣਾ 'ਚ ਬੱਚਿਆਂ ਦੀ ਲੜਾਈ ਨੇ ਲਿਆ ਗੰਭੀਰ ਰੂਪ, ਗੁਆਂਢੀਆਂ ਨੇ ਜ਼ਖਮੀ ਕੀਤੀ ਗਰਭਵਤੀ ਔਰਤ - ਗਰਭਵਤੀ ਔਰਤ ਦੀ ਕੁੱਟਮਾਰ
ਲੁਧਿਆਣਾ 'ਚ ਬੱਚਿਆਂ ਨੂੰ ਲੈਕੇ 2 ਪਰਿਵਾਰਾਂ 'ਚ ਲੜਾਈ ਇੰਨੀ ਵੱਧ ਗਈ ਕਿ ਇੱਕ ਗਰਭਵਤੀ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਫਿਲਹਾਲ ਪੀੜਤ ਦਾ ਇਲਾਜ ਚਲ ਰਿਹਾ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
Published : Jan 28, 2024, 11:43 AM IST
ਗਰਭਵਤੀ ਔਰਤ ਦੇ ਪੇਟ 'ਚ ਮਾਰੇ ਮੁੱਕੇ :ਇਹ ਤਕਰਾਰ ਇੰਨੀ ਵਧੀ ਕਿ ਇੱਕ ਧਿਰ ਨੇ ਬਾਹਰੋਂ ਬੰਦੇ ਬੁਲਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗਰਭਵਤੀ ਔਰਤ ਦੇ ਪੇਟ ਵਿੱਚ ਮੁੱਕਾ ਮਾਰਿਆ। ਜਾਣਕਾਰੀ ਦਿੰਦਿਆਂ ਪੀੜਤ ਔਰਤ ਦੇ ਗੁੱਡੀ ਨੇ ਅਤੇ ਉਸ ਦੇ ਪਤੀ ਸੰਜੀਤ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਉਸ ਦੇ ਨਾਲ ਰਹਿੰਦੇ ਹਨ। ਅੱਜ ਬੱਚਿਆਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਗੁਆਂਢੀ ਨੇ ਆ ਕੇ ਉਸ ਦੇ ਭਤੀਜੇ ਅਤੇ ਪਤਨੀ ਨੂੰ ਨਸ਼ੇ ਦੀ ਹਾਲਤ 'ਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਨੀ ਦਖਲ ਦੇਣ ਆਈ ਤਾਂ ਇਹ ਵਿਵਾਦ ਹੋਰ ਵੱਧ ਗਿਆ। ਫਿਲਹਾਲ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
- ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੌਜਵਾਨਾਂ ਨੂੰ ਕੁਚਲਿਆ, 4 ਦੀ ਮੌਕੇ 'ਤੇ ਹੀ ਮੌਤ, 3 ਦੀ ਹਾਲਤ ਗੰਭੀਰ
- ਦਿੱਲੀ ਦੇ ਕਾਲਕਾ ਮੰਦਰ 'ਚ ਜਾਗਰਣ ਦੌਰਾਨ ਭਗਦੜ, ਇੱਕ ਦੀ ਮੌਤ, 15 ਤੋਂ ਵੱਧ ਜ਼ਖਮੀ
- ਸੀਐਮ ਮਾਨ ਨੇ ਸਰਕਾਰ ਬਣਨ ਤੋਂ ਬਾਅਦ ਪਾਕਿ ਜੇਲ੍ਹ 'ਚ ਬੰਦ ਸੁਰਜੀਤ ਸਿੰਘ ਦੀ ਰਿਹਾਈ ਦਾ ਨਹੀਂ ਪੁਗਾਇਆ ਵਾਅਦਾ, ਪੁੱਤਰ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ
ਉਧਰ ਪੀੜਤ ਪਰਿਵਾਰ ਨੇ ਮਾਮਲੇ ਦੀ ਸੂਚਨਾ ਹੈਬੋਵਾਲ ਥਾਣੇ ਨੂੰ ਦਿੱਤੀ ਹੈ। ਪਰ ਫਿਲਹਾਲ ਹਮਲਾਵਰ ਕਮਰੇ ਤੋਂ ਫਰਾਰ ਹੈ। ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾਵੇਗੀ ਅਤੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਂਦਾ ਜਾਵੇਗਾ।