ਸੰਗਰੂਰ :ਅੱਜ ਦੇ ਸਮੇਂ ਵਿੱਚ ਖੂਨ ਪਾਣੀ ਹੋ ਗਿਆ ਕਹਿ ਦਈਏ ਤਾਂ ਇਸ ਵਿੱਚ ਹੁਣ ਕੋਈ ਦੋ ਰਾਏ ਨਹੀਂ ਹੈ, ਖੂਨ ਦੇ ਰਿਸ਼ਤੇ ਨਜਾਇਜ਼ ਸਬੰਧਾਂ ਦੀ ਬਲੀ ਚੜ੍ਹ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ, ਜਿੱਥੇ ਕਲਯੁਗੀ ਪਿਓ ਨੇ ਆਪਣੇ ਹੀ ਜਿਗਰ ਦੇ ਟੁਕੜੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਜਿੱਥੇ ਪਿਓ ਨੂੰ ਕੋਈ ਪਛਤਾਵਾ ਨਹੀਂ ਤਾਂ ਉੱਥੇ ਹੀ ਜਵਾਨ ਪੁੱਤ ਦੀ ਮੌਤ 'ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਭੈਣ ਆਪਣੇ ਭਰਾ ਦੀ ਲਾਸ਼ ਨੂੰ ਵੇਖ ਵੇਖ ਕੇ ਕੁਰਲਾ ਰਹੀ ਹੈ। ਆਪਣੇ ਭਰਾ ਦੇ ਕਾਤਲ ਪਿਓ ਲਈ ਧੀ ਫਾਂਸੀ ਦੀ ਸਜ਼ਾ ਮੰਗ ਰਹੀ ਹੈ।
ਨਜਾਇਜ਼ ਸਬੰਧਾਂ ਦਾ ਵਿਰੋਧ ਕਰਦੇ ਪੁੱਤ ਨੂੰ ਮਾਰੀ ਗੋਲੀ
ਜਾਣਕਾਰੀ ਮੁਤਾਬਿਕ ਮੁਲਜ਼ਮ ਗੋਪਾਲ ਸਿੰਘ ਜੋ ਇੱਕ ਰਿਟਾਇਰਡ ਫੌਜੀ ਹੈ, ਉਸ ਦਾ ਸਬੰਧ ਕਿਸੇ ਗ਼ੈਰ ਔਰਤ ਨਾਲ ਸੀ, ਜਿਸ ਕਾਰਨ ਘਰ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਅਤੇ ਹੁਣ ਪ੍ਰਾਈਵੇਟ ਤੌਰ 'ਤੇ ਸਿਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ। ਕਤਲ ਵਾਲੇ ਦਿਨ ਵੀ ਘਰ ਵਿੱਚ ਪਤੀ ਪਤਨੀ ਦਾ ਕਲੇਸ਼ ਹੋ ਰਿਹਾ ਸੀ ਕਿ ਅਚਾਨਕ ਵਿੱਚ ਪੁੱਤਰ ਅਮਨਦੀਪ ਸਿੰਘ ਆ ਗਿਆ ਅਤੇ ਪਿਤਾ ਗੋਪਾਲ ਸਿੰਘ ਨੇ ਆਪਣੇ ਹੀ ਪੁੱਤਰ ਦੇ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਕੁਝ ਹੀ ਸਮੇਂ 'ਚ ਮੌਤ ਹੋ ਗਈ, ਉੱਥੇ ਹੀ ਮੌਕੇ 'ਤੇ ਮੌਜੂਦ ਮਾਂ-ਧੀ ਨੇ ਗਵਾਂਢੀਆਂ ਘਰ ਭੱਜ ਕੇ ਆਪਣੀ ਜਾਨ ਬਚਾਈ।
'ਵਾਰਦਾਤ ਤੋਂ ਬਾਅਦ ਫਰਾਰ ਮੁਲਜ਼ਮ ਪਿਤਾ'