ਸ੍ਰੀ ਫਤਹਿਗੜ੍ਹ ਸਾਹਿਬ:ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਦੇਖਦੇ ਹੋਏ ਅੰਮ੍ਰਿਤਸਰ, ਜਲੰਧਰ, ਨਵਾਂ ਸ਼ਹਿਰ ਅਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਸਰਹਿੰਦ ਅਨਾਜ ਮੰਡੀ ਦੇ ਵਿੱਚ ਪਹੁੰਚੇ। ਕਿਸਾਨਾਂ ਦਾ ਕਹਿਣਾ ਹੈ ਕਿ ਅਗਲਾ ਐਕਸ਼ਨ ਜਥੇਬੰਦੀਆਂ ਦੇ ਇਸ਼ਾਰੇ ਉੱਤੇ ਹੋਵੇਗਾ।
ਦਿੱਲੀ ਵੱਲ ਵੱਖ-ਵੱਖ ਥਾਵਾਂ ਤੋਂ ਕੂਚ ਕਰ ਰਹੇ ਕਿਸਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਰੁਕੇ, ਕਿਹਾ- ਆਗੂਆਂ ਦੇ ਇਸ਼ਾਰੇ ਉੱਤੇ ਹੋਵੇਗਾ ਅਗਲਾ ਐਕਸ਼ਨ - ਦਿੱਲੀ ਚੱਲੋ ਦਾ ਸੱਦਾ
ਲਗਭਗ ਪੂਰੇ ਪੰਜਾਬ ਤੋਂ ਆਪਣੀਆਂ ਹੱਕੀ ਮੰਗਾਂ ਲਈ ਕਿਸਾਨ ਸੰਘਰਸ਼ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਈ ਜੁੜ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨਾਂ ਦੇ ਕਾਫਲੇ ਰਾਤ ਗੁਜ਼ਾਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਰੁਕੇ ਹਨ।

Published : Feb 13, 2024, 7:13 AM IST
ਪੱਕੇ ਧਰਨੇ ਲਈ ਤਿਆਰ ਹਨ ਕਿਸਾਨ:ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ 2020 ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਦਿੱਤੇ ਗਏ ਸਨ। ਜਿਸ ਦੇ ਵਿੱਚ ਮੰਗਾਂ ਕੇਂਦਰ ਸਰਕਾਰ ਵੱਲੋਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਨਹੀਂ ਮੰਨਿਆ ਗਈਆਂ। ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਫਿਰ ਤੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਛੇ ਮਹੀਨੇ ਤੋਂ ਲੈ ਕੇ ਇੱਕ ਸਾਲ ਦਾ ਰਾਸ਼ਨ ਨਾਲ ਲਿਜਾਇਆ ਜਾ ਰਿਹਾ ਹੈ। ਜੇਕਰ ਉਹਨਾਂ ਨੂੰ ਪੱਕਾ ਧਰਨਾ ਲਗਾਉਣਾ ਪਿਆ ਤਾਂ ਉਹ ਉੱਥੇ ਪੱਕਾ ਧਰਨਾ ਜ਼ਰੂਰ ਲਗਾਉਣਗੇ।
- ਇੰਡੀਆ ਫਾਰਮਰ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ, 16 ਫਰਵਰੀ ਦੇ ਬੰਦ ਦੀ ਕਾਲ ਨੂੰ ਲੈਕੇ ਕੀਤੀ ਚਰਚਾ
- ਜੇਸੀਬੀ ਮਸ਼ੀਨ ਨਾਲ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਕਿਸਾਨਾਂ ਨੇ ਪਾਏ ਚਾਲੇ, ਕਿਹਾ-ਬੇਰੀਕੇਡਿੰਗ ਦਾ ਦੇਵਾਂਗੇ ਮੂੰਹ ਤੋੜ ਜਵਾਬ
- ਕਿਸਾਨਾਂ ਦਾ ਕਾਫਲਾ ਸ੍ਰੀ ਫਤਹਿਗੜ੍ਹ ਸਾਹਿਬ ਹੋਇਆ ਨਤਮਸਤਕ, ਕੇਂਦਰ ਵਿਰੁੱਧ ਸੰਘਰਸ਼ ਦਾ ਕਿਸਾਨ ਆਗੂਆਂ ਨੇ ਦਿੱਤਾ ਸੰਕੇਤ
ਰੁਕਾਵਟਾਂ ਦੀ ਨਹੀਂ ਪ੍ਰਭਾਅ:ਸ਼ੰਭੂ ਬਾਰਡਰ ਉੱਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਬਾਰੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਬੈਰੀਕੇਡ ਤੋੜੇ ਗਏ ਸਨ ਅਤੇ ਹੁਣ ਵੀ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਕਿਸਾਨਾਂ ਮੁਤਾਬਿਕ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਅਤੇ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਸ਼ਾਂਤ ਮਈ ਤਰੀਕੇ ਨਾਲ ਮੰਨ ਲਵੇ ਤਾਂ ਕੁੱਝ ਵੀ ਐਕਸ਼ਨ ਕਰਨ ਦੀ ਸੋੜ ਨਹੀਂ ਪਵੇਗੀ। ਨੌਜਵਾਨ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਮੰਗਾਂ ਮੰਨੀਆਂ ਗਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ਼ ਵਜੋਂ ਉਹਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਗਏ। ਹੁਣ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਹਰਿਆਣਾ ਪ੍ਰਸ਼ਾਸਨ ਵੱਲੋਂ ਜੋ ਵੀ ਉਹਨਾਂ ਨੂੰ ਰੋਕਣ ਲਈ ਪ੍ਰਬੰਧ ਕੀਤੇ ਗਏ ਹਨ ਉਹ ਉਹਨਾਂ ਦੇ ਵੀ ਹੱਲ ਲਈ ਤਿਆਰ ਹਨ। ਜੋ ਬੇਰੀਕੇਡ ਲਗਾਏ ਗਏ ਹਨ ਉਹ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਤੋੜ ਦੇਣ ਗਏ ਅਤੇ ਦਿੱਲੀ ਜਾਣਗੇ।