ਪੰਜਾਬ

punjab

ETV Bharat / state

ਮਾਨਸਾ ਮੰਡੀ ਵਿੱਚ ਫਸਲ ਲੈ ਕੇ ਬੈਠੇ ਕਿਸਾਨ ਪ੍ਰੇਸ਼ਾਨ, ਨਹੀਂ ਹੋ ਰਹੀ ਫਸਲ ਦੀ ਖ੍ਰੀਦ - Latest news of Mansa

ਹਰ ਵਾਰ ਕਿਸਾਨਾਂ ਨੂੰ ਮੰਡੀਆਂ 'ਚ ਆਪਣੀ ਫ਼ਸਲ ਲੈ ਕੇ ਆਉਂਦੇ ਨੇ ਅਤੇ ਹਰ ਵਾਰ ਹੀ ਨਿਰਾਸ਼ ਹੋ ਕੇ ਘਰ ਨੂੰ ਜਾਂਦੇ ਹਨ। ਇਸ ਵਾਰ ਕਿਸਾਨ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀ ਆਖ ਰਹੇ ਨੇ ਆਉ ਸੁਣਦੇ ਹਾਂ...

Farmers are worried, crops are not being bought in markets..
ਕਿਸਾਨ ਪ੍ਰੇਸ਼ਾਨ, ਮੰਡੀਆਂ 'ਚ ਫ਼ਸਲਾਂ ਦੀ ਨਹੀਂ ਹੋ ਰਹੀ ਖਰੀਦ....

By ETV Bharat Punjabi Team

Published : Apr 18, 2024, 8:15 PM IST

ਕਿਸਾਨ ਪ੍ਰੇਸ਼ਾਨ, ਮੰਡੀਆਂ 'ਚ ਫ਼ਸਲਾਂ ਦੀ ਨਹੀਂ ਹੋ ਰਹੀ ਖਰੀਦ....

ਮਾਨਸਾ: ਸਰਕਾਰਾਂ ਵੱਲੋਂ ਅਕਸਰ ਹੀ ਦਾਅਵੇ ਕੀਤੇ ਜਾਂਦੇ ਨੇ ਕਿ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ।ਇਹ ਤਸਵੀਰਾਂ ਮਾਨਸਾ ਦੀ ਅਨਾਜ ਮੰਡੀ ਦੀਆਂ ਨੇ, ਜਿੱਥੇ ਕਿਸਾਨ ਇੱਕ ਆਸ ਨਾਲ ਆਪਣੀ ਫ਼ਸਲ ਨੂੰ ਮੰਡੀਆਂ 'ਚ ਲੈ ਕੇ ਆਏ ਸਨ ਪਰ ਇੱਥੇ ਆ ਕੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

ਕਿਸਾਨ ਮੰਡੀਆਂ ਦੇ ਪ੍ਰਬੰਧਾਂ ਤੋਂ ਨਿਰਾਸ਼: ਮੰਡੀ 'ਚ ਆਪਣੀ ਫ਼ਸਲ ਨੂੰ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਨੇ ਮੰਡੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ।ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਮੰਡੀ ਵਿੱਚ ਬੈਠੇ ਨੇ ਪਰ ਸਰਕਾਰ ਵੱਲੋਂ ਉਹਨਾਂ ਦੀ ਫ਼ਸਲ ਨੂੰ ਅਜੇ ਤੱਕ ਖਰੀਦਿਆ ਨਹੀਂ ਗਿਆ।

ਮੰਡੀ 'ਚ ਪੀਣ ਨੂੰ ਵੀ ਨਹੀਂ: ਉਹਨਾਂ ਕਿਹਾ ਕਿ ਮੰਡੀ 'ਚ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਬਲਕਿ ਛਾਂ ਅਤੇ ਪੀਣ ਦੇ ਪਾਣੀ ਅਤੇ ਬਾਥਰੂਮ ਤੱਕ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਪੂਰੇ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ । ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਤੁਰੰਤ ਕਿਸਾਨਾਂ ਦੀ ਫਸਲ ਖਰੀਦ ਕੇ ਉਹਨਾਂ ਨੂੰ ਘਰ ਵਾਪਸ ਭੇਜਣ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਉਹ ਕਈ ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹਨ ਅਤੇ ਅਜੇ ਤੱਕ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਗਈ।

ABOUT THE AUTHOR

...view details