ਪੰਜਾਬ

punjab

"ਵਿਵਾਦਿਤ ਬੋਲਾਂ ਕਰਕੇ ਹੀ ਵੱਜਿਆ ਸੀ ਕੰਗਣਾ ਦੇ ਥੱਪੜ", ਕੰਗਣਾ ਰਣੌਤ ਦੇ ਬਿਆਨ 'ਤੇ ਕਿਸਾਨ ਆਗੂ ਦੀ ਸਖ਼ਤ ਟਿੱਪਣੀ - Farmer leader comment on Kangana

By ETV Bharat Punjabi Team

Published : Aug 27, 2024, 9:23 AM IST

Reaction On Kangana Statement: ਬਰਨਾਲਾ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Kangana Ranauts statement
ਕੰਗਣਾ ਰਣੌਤ ਦੇ ਬਿਆਨ 'ਤੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦੀ ਸਖ਼ਤ ਟਿੱਪਣੀ (ETV BHARAT PUNJAB (ਪੱਤਰਕਾਰ,ਬਰਨਾਲਾ))

'ਵਿਵਾਦਿਤ ਬੋਲਾਂ ਕਰਕੇ ਹੀ ਵੱਜਿਆ ਸੀ ਕੰਗਣਾ ਦੇ ਥੱਪੜ' (ETV BHARAT PUNJAB (ਪੱਤਰਕਾਰ,ਬਰਨਾਲਾ))

ਬਰਨਾਲਾ:ਅਦਾਕਾਰਾ ਅਤੇ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਵੱਲੋਂ ਕਿਸਾਨ ਅੰਦੋਲਨ ਸਬੰਧੀ ਦਿੱਤੇ ਵਿਵਾਦਤ ਬਿਆਨ 'ਤੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਨੇ ਸਖ਼ਤ ਟਿੱਪਣੀ ਕੀਤੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੰਗਣਾ ਰਣੌਤ ਵਿਵਾਦਤ ਬਿਆਨ ਸਿਰਫ਼ ਚਰਚਾ ਵਿੱਚ ਰਹਿਣ ਲਈ ਦਿੰਦੀ ਹੈ, ਜਿਸ ਕਰਕੇ ਉਸ ਨੂੰ ਬਹੁਤਾ ਸੀਰੀਅਸ ਨਹੀਂ ਲਿਆ ਜਾਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਆਗੂਆਂ ਨੇ ਖ਼ੁਦ ਕੰਗਣਾ ਰਣੌਤ ਦੇ ਬਿਆਨ ਉੱਤੇ ਇਤਰਾਜ਼ ਕੀਤਾ ਹੈ ਕਿ ਉਸ ਦੇ ਬਿਆਨ ਦਾ ਪਾਰਟੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋਵੇਗਾ।

ਵਿਵਾਦਤ ਜ਼ੁਬਾਨ ਨੇ ਹੀ ਥੱਪੜ ਮਰਵਾਇਆ:ਉਗਰਾਹਾਂ ਮੁਤਾਬਿਕ ਪਾਰਟੀ ਵਿੱਚ ਅਜਿਹੇ ਆਪਣੇ-ਆਪ ਨੂੰ ਚਮਕਾਉਣ ਵਾਲੇ ਨੇਤਾ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸਦਾ ਨੁਕਸਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਮੈਂਬਰ ਪਾਰਲੀਮੈਂਟ ਦੇ ਕਿਸੇ ਨੇ ਥੱਪੜ ਪੈਂਦਾ ਨਹੀਂ ਦੇਖਿਆ ਹੋਵੇਗਾ। ਕੰਗਣਾ ਰਣੌਤ ਦੀ ਵਿਵਾਦਤ ਜ਼ੁਬਾਨ ਨੇ ਹੀ ਉਸਦੇ ਥੱਪੜ ਮਰਵਾਇਆ ਹੈ। ਉਹਨਾਂ ਕਿਹਾ ਕਿ ਕਿਸਾਨ 1 ਸਾਲ ਚੰਡੀਗੜ੍ਹ ਵਿਖੇ ਮੋਰਚਾ ਲਗਾ ਕੇ ਆਏ ਹਨ, ਉਥੇ ਦੇ ਲੋਕ ਅੱਜ ਵੀ ਸਾਨੂੰ ਯਾਦ ਕਰਦੇ ਹਨ। ਉੱਥੋਂ ਦੇ ਲੋਕ ਸਾਡੇ ਨਾਲ ਰਿਸ਼ਤੇਦਾਰਾਂ ਦੀ ਤਰ੍ਹਾਂ ਵਰਤ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਦੇ ਜਾਟ ਅੰਦੋਲਨ ਤੋਂ ਲੋਕ ਥਰਥਰ ਕੰਬਦੇ ਹਨ ਕਿਉਂਕਿ ਉਸ ਵੇਲੇ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਹੋਈ ਸੀ। ਕਿਸਾਨਾਂ ਦੇ ਅੰਦੋਲਨ ਨੂੰ ਕੰਗਣਾ ਰਣੌਤ ਜਾਣਬੁੱਝ ਕੇ ਬੰਗਲਾਦੇਸ਼ ਨਾਲ ਜੋੜ ਰਹੇ ਹਨ।

ਡਟ ਕੇ ਕਿਸਾਨਾਂ ਨਾਲ ਖੜ੍ਹੀ ਹੈ ਜਥੇਬੰਦੀ: ਪੰਜਾਬ ਵਿੱਚ ਨਿਕਲ ਰਹੇ ਵੱਡੇ ਭਾਰਤ ਮਾਲਾ ਪ੍ਰੋਜੈਕਟ ਦੇ ਹਾਈਵੇਜ਼ ਸਬੰਧੀ ਕਿਸਾਨ ਆਗੂ ਉਗਰਾਹਾਂ ਨੇ ਕਿਹਾ ਕਿ ਇਹ ਵੱਡੇ ਹਾਈਵੇ ਸਾਡੇ ਆਮ ਕਿਸਾਨਾਂ ਲਈ ਨਹੀਂ ਬਣ ਰਹੇ ਹਨ। ਇਹ ਵੱਡੇ ਕਾਰਪੋਰੇਟ ਲੋਕਾਂ ਲਈ ਬਣ ਰਹੇ ਹਨ। ਇਸਦੇ ਨਾਲ ਹੀ ਚਾਰ ਵੱਡੇ ਡੰਪ ਵੀ ਬਣ ਰਹੇ ਹਨ, ਜਿਸ ਲਈ 7 ਹਜ਼ਾਰ ਏਕੜ ਜ਼ਮੀਨ ਵੀ ਹੋਰ ਲਈ ਜਾਵੇਗੀ। ਇਹਨਾਂ ਡੰਪਾਂ ਦੇ ਨਾਲ ਵੱਡੇ ਸ਼ਾਪਿੰਗ ਮਾਲ, ਵੱਡੇ ਹਾਲ, ਵੱਡੇ ਰੈਸਟੋਰੈਂਟ ਵੀ ਬਣਾਏ ਜਾਣਗੇ। ਇਹ ਵੱਡੀਆਂ ਕੰਪਨੀਆਂ ਦਾ ਸਾਡੀਆਂ ਜ਼ਮੀਨਾਂ ਉਪਰ ਇੱਕ ਤਰੀਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਸਾਡੀਆਂ ਖੇਤੀਯੋਗ ਉਪਜਾਊ ਜ਼ਮੀਨਾਂ ਦੇ ਭਾਅ ਵਧਾ ਕੇ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ, ਜਿਸ ਨਾਲ ਸਾਡੀ ਰੋਜ਼ੀ ਰੋਟੀ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹਾਈਵੇ ਨਾਲ ਸਬੰਧਤ ਕਿਸਾਨਾਂ ਨਾਲ ਉਹਨਾਂ ਦੀ ਜਥੇਬੰਦੀ ਡੱਟ ਕੇ ਖੜੀ ਹੈ। ਕਿਸੇ ਵੀ ਕਿਸਾਨ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਜਿਹੜੇ ਕਿਸਾਨਾਂ ਨੇ ਅਜੇ ਤੱਕ ਇਹਨਾਂ ਹਾਈਵੇ ਦੀਆਂ ਜ਼ਮੀਨਾਂ ਦੇ ਮੁਆਵਜੇ ਨਹੀਂ ਲਏ ਉਹਨਾਂ ਦੇ ਹਰ ਸੰਘਰਸ਼ ਵਿੱਚ ਕਿਸਾਨ ਜਥੇਬੰਦੀ ਡੱਟ ਕੇ ਸਾਥ ਦੇਵੇਗੀ।

ABOUT THE AUTHOR

...view details