ਪੰਜਾਬ

punjab

ETV Bharat / state

ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਦੌਰਾਨ ਗਰਮਾਇਆ ਮਾਹੌਲ, ਮੋਗਾ 'ਚ ਲੱਗੇ ਮੁਰਦਾਬਾਦ ਦੇ ਨਾਅਰੇ - election campaign of Hans Raj Hans - ELECTION CAMPAIGN OF HANS RAJ HANS

ਭਾਜਪਾ ਆਗੂ ਅਤੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੋਗਾ ਵਿਖੇ ਵੀ ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਰੋਧ ਕੀਤਾ ਗਿਆ।

During the election campaign of Hans Raj Hans, Murdabad slogans were raised in Moga
ਮੋਗਾ 'ਚ ਲੱਗੇ ਹੰਸ ਰਾਜ ਮੁਰਦਾਬਾਦ ਦੇ ਨਾਅਰੇ (ETV BHARAT MOGA)

By ETV Bharat Punjabi Team

Published : May 10, 2024, 4:54 PM IST

ਮੋਗਾ 'ਚ ਲੱਗੇ ਹੰਸ ਰਾਜ ਮੁਰਦਾਬਾਦ ਦੇ ਨਾਅਰੇ (ETV BHARAT MOGA)

ਮੋਗਾ : ਮੋਗਾ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਜਾਰੀ ਹੈ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਲੋਕ ਗਾਇਕ ਅਤੇ ਭਾਜਪਾ ਆਗੂ ਤੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦੀ ਤਾਂ ਜਦੋਂ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਕੀਤਾ ਹੈ ਤਾਂ ਉਦੋਂ ਤੋਂ ਹੀ ਉਹਨਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਮੋਗਾ ਵਿਖੇ ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਭਾਰੀ ਪੁਲਿਸ ਫੋਰਸ ਮੌਜੂਦ ਸੀ। ਪਰ ਬਾਵਜੂਦ ਇਸ ਦੇ ਜਿਸ ਦਿਨ ਦੇ ਹੰਸ ਰਾਜ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਸਰ ਮੱਥੇ ਹੈ।

ਕਿਸਾਨ ਜਥੇਬੰਦੀਆਂ ਨੇ ਲਾਏ ਮੁਰਦਾਬਾਦ ਦੇ ਨਾਅਰੇ :ਦੱਸਣਯੋਗ ਹੈ ਕਿ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਦੌਰਾਨ ਫਿਰ ਤੋਂ ਮਾਹੌਲ ਗਰਮ ਗਿਆ ਜਦੋਂ ਉਹ ਮੋਗਾ ਦੇ ਪਿੰਡਾਂ ਵਿੱਚ ਪ੍ਰਚਾਰ ਲਈ ਪਹੁੰਚੇ। ਇਥੋਂ ਗੱਡੀ ਚੋਂ ਉਤਰਦੇ ਹੀ ਇੱਕ ਪਾਸੇ ਹੰਸ ਰਾਜ ਜਿੰਦਾਬਾਦ ਦੇ ਨਾਅਰੇ ਲੱਗੇ ਤਾਂ ਦੂਜੇ ਪਾਸੇ ਹੰਸ ਰਾਜ ਮੁਰਦਾਬਾਦ ਦੇ ਨਾਅਰੇ ਲੱਗੇ। ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ ਉਵੇਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ।

ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਹਲਕਾ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਦਾ ਤਾਂ ਜਦੋਂ ਤੋਂ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ । ਉਦੋਂ ਤੋਂ ਹੀ ਕਿਸਾਨਾਂ ਵੱਲੋਂ ਉਹਨਾਂ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ ! ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਹੰਸਰਾਜ ਹੰਸ ਹਲਕਾ ਫਰੀਦਕੋਟ ਦੇ ਅਧੀਨ ਪੈਂਦੇ ਪਿੰਡ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਗਏ ਤਾਂ ਕਿਸਾਨਾਂ ਵੱਲੋਂ ਉੱਥੇ ਵੀ ਉਹਨਾਂ ਦਾ ਡਟਵਾਂ ਵਿਰੋਧ ਕੀਤਾ ਗਿਆ। ਦੂਜੇ ਪਾਸੇ ਹੀ ਬੀਜੇਪੀ ਸਮਰਥਕਾਂ ਵੱਲੋਂ ਹੰਸ ਰਾਜ ਹੰਸ ਦੇ ਜਿੰਦਾਬਾਦ ਦੇ ਲੱਗੇ ਨਾਅਰੇ ਚੋਣ ਪ੍ਰਚਾਰ ਦੌਰਾਨ ਮਾਹੋਲ ਇੰਨਾ ਗਰਮਾ ਗਿਆ ਚੋਣ ਪ੍ਰਚਾਰ ਵਾਲੀ ਜਗ੍ਹਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ। ਉੱਥੇ ਹੀ ਚੋਣ ਪ੍ਰਚਾਰ ਚਲਦੇ ਸਮੇਂ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤਾਂ ਦੂਜੇ ਪਾਸੇ ਹੰਸਰਾਜ ਹੰਸ ਕਿਸਾਨਾਂ ਨੂੰ ਹੱਥ ਜੋੜਦੇ ਨਜ਼ਰ ਆਏ।

ABOUT THE AUTHOR

...view details