ਰਜਵਾਹਾ ਟੁੱਟ ਕੇ ਕਈ ਥਾਵਾਂ ਤੋਂ ਓਵਰਫਲੋ ਹੋਇਆ (ETV Bharat Reporter) ਬਰਨਾਲਾ:ਬਰਨਾਲਾ ਦੇ ਪਿੰਡ ਚੀਮਾ ਵਿੱਚ ਰਜਵਾਹਾ ਟੁੱਟ ਗਿਆ ਅਤੇ ਕਈ ਥਾਈਂ ਓਵਰਫਲੋਅ ਹੋ ਗਿਆ। ਜਿਸ ਕਾਰਨ ਕਿਸਾਨਾਂ ਦੀ ਮੱਕੀ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਆਪਣੇ ਪੱਧਰ 'ਤੇ ਪ੍ਰਬੰਧ ਕਰ ਲਏ ਹਨ। ਜਦੋਂ ਕਿ ਰਜਵਾਹਾ ਟੁੱਟਣ ਦੇ ਆਸਾਰ ਬਣੇ ਹੋਏ ਹਨ, ਪਰ ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਰਜਵਾਹਾ ਟੁੱਟ ਕੇ ਕਈ ਥਾਵਾਂ ਤੋਂ ਓਵਰਫਲੋ ਹੋਇਆ (ETV Bharat Reporter) ਨਹਿਰੀ ਵਿਭਾਗ ਦੀ ਅਣਗਹਿਲੀ ਦਾ ਭੁਗਤ ਰਹੇ ਹਾਂ ਖ਼ਮਿਆਜ਼ਾ: ਕਿਸਾਨ ਭੁਗਤ ਰਹੇ ਹਨ ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਕਿਸਾਨਾਂ ਹਰਬੰਸ ਸਿੰਘ, ਲਖਵਿੰਦਰ ਸਿੰਘ, ਕੌਰਾ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਨਹਿਰੀ ਵਿਭਾਗ ਦੀ ਅਣਗਹਿਲੀ ਦਾ ਖ਼ਮਿਆਜ਼ਾ ਕਿਸਾਨ ਭੁਗਤ ਰਹੇ ਹਨ। ਨਹਿਰੀ ਵਿਭਾਗ ਨੇ ਬਿਨਾਂ ਸਫਾਈ ਕੀਤੇ ਹੀ ਰਜਵਾਹਾ ਵਿੱਚ ਪਾਣੀ ਛੱਡ ਦਿੱਤਾ ਹੈ। ਜਿਸ ਕਾਰਨ ਰਜਵਾਹਾ ਟੁੱਟ ਕੇ ਓਵਰਫਲੋ ਹੋ ਗਿਆ।
ਰਜਵਾਹਾ ਟੁੱਟ ਕੇ ਕਈ ਥਾਵਾਂ ਤੋਂ ਓਵਰਫਲੋ ਹੋਇਆ (ETV Bharat Reporter) ਰਜਵਾਹੇ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਹੋਇਆ ਦਾਖ਼ਲ:ਕਈ ਥਾਵਾਂ ’ਤੇ ਰਜਵਾਹੇ ਦਾ ਪਾਣੀ ਕਿਸਾਨਾਂ ਦੀਆਂ ਮੱਕੀ ਦੀਆਂ ਫ਼ਸਲਾਂ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਨਾਲ ਕਰੀਬ ਦਸ ਏਕੜ ਮੱਕੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਦੋ ਦਿਨਾਂ ਵਿੱਚ ਫਸਲ ਸੁੱਕ ਜਾਵੇਗੀ ਅਤੇ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਤੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਰਜਵਾਹਾ ਟੁੱਟ ਕੇ ਕਈ ਥਾਵਾਂ ਤੋਂ ਓਵਰਫਲੋ ਹੋਇਆ (ETV Bharat Reporter) ਰਜਬਾਹੇ ਦੇ ਕੰਢਿਆਂ ’ਤੇ ਮਿੱਟੀ ਪਾ ਕੇ ਫ਼ਸਲਾਂ ਨੂੰ ਬਚਾਉਣ ਲਈ ਕਰ ਰਹੇ ਪ੍ਰਬੰਧ:ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਪੱਧਰ ’ਤੇ ਰਜਬਾਹੇ ਦੇ ਕੰਢਿਆਂ ’ਤੇ ਮਿੱਟੀ ਪਾ ਕੇ ਫ਼ਸਲਾਂ ਨੂੰ ਬਚਾਉਣ ਲਈ ਪ੍ਰਬੰਧ ਕਰ ਰਹੇ ਹਨ। ਅਜੇ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਦਾ ਸਾਰ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਰਜਵਾਹਾ ਕਈ ਥਾਵਾਂ ਤੋਂ ਟੁੱਟ ਜਾਵੇਗਾ ਅਤੇ ਸਾਡਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਰਜਵਾਹਾ ਦੀ ਸਫਾਈ ਕਰਵਾ ਕੇ ਹੀ ਪਾਣੀ ਛੱਡਿਆ ਜਾਵੇ ਅਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਰਜਵਾਹਾ ਟੁੱਟ ਕੇ ਕਈ ਥਾਵਾਂ ਤੋਂ ਓਵਰਫਲੋ ਹੋਇਆ (ETV Bharat Reporter) ਪਿੰਡ ਚੀਮਾ ਵਿੱਚ ਰਜਵਾਹਾ ਟੁੱਟ ਗਿਆ ਅਤੇ ਕਈ ਥਾਈਂ ਓਵਰਫਲੋਅ ਹੋ ਗਿਆ। ਜਿਸ ਕਾਰਨ ਕਿਸਾਨਾਂ ਦੀ ਮੱਕੀ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਆਪਣੇ ਪੱਧਰ 'ਤੇ ਪ੍ਰਬੰਧ ਕਰ ਲਏ ਹਨ। ਜਦੋਂ ਕਿ ਰਜਵਾਹਾ ਟੁੱਟਣ ਦੇ ਆਸਾਰ ਬਣੇ ਹੋਏ ਹਨ, ਪਰ ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।