ਮਹਿਲਾ ਡਾਕਟਰ ਦਾ ਸ਼ਰਾਬੀ ਲੋਕਾਂ ਨੇ ਉਡਾਇਆ ਮਜ਼ਾਕ (ETV Bharat Moga) ਮੋਗਾ: ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਮਰੀਜ਼ ਦੇ ਨਾਲ ਆਏ ਕੁਝ ਲੋਕਾਂ ਨੇ ਮੋਗਾ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਡਿਊਟੀ ਕਰ ਰਹੀ ਮਹਿਲਾ ਐਮ.ਡੀ. ਅਕਾਂਕਸ਼ਾ ਸ਼ਰਮਾ ਦਾ ਮਜ਼ਾਕ ਉਡਾਇਆ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਤਾਂ ਪੁਲਿਸ ਨੂੰ ਦੇਖ ਕੇ ਉਹ ਭੱਜ ਗਏ, ਜਿਸ ਸਬੰਧੀ ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਕੋਈ ਸੁਣਵਾਈ ਨਹੀਂ ਹੋਈ: ਇਸ ਤੋਂ ਪਹਿਲਾਂ ਵੀ ਮਹਿਲਾ ਸਟਾਫ ਨਾਲ ਕਈ ਵਾਰ ਅਜਿਹਾ ਹੋ ਚੁੱਕਾ ਹੈ ਅਤੇ ਕਈ ਵਾਰ ਇੱਥੇ ਸੁਰੱਖਿਆ ਲਗਾਉਣ ਲਈ ਪੱਤਰ ਵੀ ਲਿਖਿਆ ਗਿਆ ਹੈ। ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਕਈ ਵਾਰ ਇੱਥੇ ਰਾਤ ਨੂੰ ਲੋਕ ਸ਼ਰਾਬੀ ਆ ਕੇ ਹੰਗਾਮਾ ਕਰਦੇ ਹਨ। "ਮੇਰੇ 17-18 Page ਚੱਲਦੇ ਆ, Video ਬਣਾ ਕੇ ਵਾਇਰਲ ਕਰਦੂੰ ਤੇਰੀ", ਮਹਿਲਾ ਡਾਕਟਰ ਨਾਲ ਹੁੱਲੜਬਾਜ਼ਾਂ ਕਰਤੀ ਆਹ ਕਰਤੂਤ, ਹਸਪਤਾਲ 'ਚ ਰੋਲਾ ਪੈ ਗਿਆ।
ਤਿੰਨ ਲੜਾਕੂ ਮਰੀਜ਼ ਦਾਖ਼ਲ :ਮਾਮਲੇ ਸਬੰਧੀ ਡਾਕਟਰ ਅਕਾਂਕਸ਼ਾ ਨੇ ਦੱਸਿਆ ਕਿ ਹਸਪਤਾਲ ਵਿੱਚ ਤਿੰਨ ਲੜਾਕੂ ਮਰੀਜ਼ ਦਾਖ਼ਲ ਸਨ ਅਤੇ ਉਨ੍ਹਾਂ ਦੀ ਐਮ.ਐਲ.ਆਰ. ਬਣਵਾਈ ਜਾ ਰਹੀ ਸੀ ਅਤੇ ਜਦੋਂ ਉਨ੍ਹਾਂ ਕੋਲੋਂ ਫੀਸ ਮੰਗੀ ਗਈ ਤਾਂ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਮੈਨੂੰ ਧਮਕੀ ਵੀ ਦਿੱਤੀ ਕਿ ਉਹ ਮੇਰੀ ਵੀਡੀਓ ਬਣਾ ਦੇਣਗੇ ਫੇਸਬੁੱਕ 'ਤੇ ਉਨ੍ਹਾਂ ਕਿਹਾ ਕਿ ਐਮਰਜੈਂਸੀ 'ਚ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮਹਿਲਾ ਸਟਾਫ ਨਾਲ ਕਈ ਵਾਰ ਅਜਿਹਾ ਹੋ ਚੁੱਕਾ ਹੈ।
ਸ਼ਰਾਬੀ ਆ ਕੇ ਹੰਗਾਮਾ ਕਰਦੇ:ਕਈ ਵਾਰ ਇੱਥੇ ਸੁਰੱਖਿਆ ਲਗਾਉਣ ਲਈ ਪੱਤਰ ਵੀ ਲਿਖਿਆ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਕਈ ਵਾਰ ਇੱਥੇ ਰਾਤ ਨੂੰ ਲੋਕ ਸ਼ਰਾਬੀ ਆ ਕੇ ਹੰਗਾਮਾ ਕਰਦੇ ਹਨ। ਮਹਿਲਾ ਸਟਾਫ ਦੀ ਕੋਈ ਸੁਰੱਖਿਆ ਨਹੀਂ ਹੈ, ਅਜਿਹਾ ਹੋਣਾ ਚਾਹੀਦਾ ਹੈ ਅਤੇ ਅੱਜ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਡਾਕਟਰ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ: ਉਕਤ ਐਸ.ਐਮ.ਓ. ਸੁਖਰੀਤ ਨੇ ਦੱਸਿਆ ਕਿ ਡਾਕਟਰ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਕਤ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।