ਪੰਜਾਬ

punjab

ETV Bharat / state

ਕੀ ਤੁਸੀਂ ਵੀ ਹੋ ਕੁੱਤੇ ਰੱਖਣ ਦੇ ਸ਼ੌਕੀਨ ? ਜਾਣੋਂ ਸਭ ਤੋਂ ਵਾਫ਼ਦਾਰ ਅਤੇ ਸਮਝਦਾਰ ਕਿਹੜੀ ਨਸਲ ਦੇ ਕੁੱਤੇ ਹਨ? - SRI MUKTSAR SAHIB

ਵੱਖ-ਵੱਖ ਨਸਲਾਂ ਦੇ ਕੁੱਤਿਆਂ ਦੀ ਪ੍ਰਦਰਸ਼ਨੀ 'ਚ ਲੋਕ ਆਪਣੇ ਵੱਖ ਵੱਖ ਕਿਸਮਾਂ ਦੇ ਕੁੱਤੇ ਲੈ ਕੇ ਪਹੁੰਚੇ।

SRI MUKTSAR SAHIB
ਕੀ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ? (ETV Bharat)

By ETV Bharat Punjabi Team

Published : Jan 18, 2025, 4:28 PM IST

ਸ੍ਰੀ ਮੁਕਤਸਰ ਸਾਹਿਬ : ਕੁੱਤੇ ਰੱਖਣ ਦਾ ਸ਼ੌਂਕ ਬਹੁਤ ਸਾਰੇ ਲੋਕਾਂ ਨੂੰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਿੰਤਾ ਵੀ ਹੁੰਦੀ ਹੈ ਕਿ ਕਿਹੜੀ ਨਸਲ ਦੇ ਕੁੱਤੇ ਸਭ ਤੋਂ ਵਧੀਆ ਹੁੰਦੇ ਹਨ। ਤੁਹਾਨੂੰ ਦਸ ਦਈਏ ਕਿ ਜਿੱਥੇ ਮਾਘੀ ਦੇ ਮੇਲੇ ’ਤੇ ਘੋੜਾ ਮੰਡੀ ਲੱਗਦੀ ਹੈ। ਉੱਥੇ ਹੀ ਕੁੱਤਿਆਂ ਦੀ ਮੰਡੀ ਵੀ ਲੱਗਦੀ ਹੈ। ਜਿਸ 'ਚ ਵੱਖ-ਵੱਖ ਨਸਲਾਂ ਦੇ ਕੁੱਤਿਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਜਿਸ ਵਿਚ ਲੋਕ ਆਪਣੇ ਵੱਖ ਵੱਖ ਕਿਸਮਾਂ ਦੇ ਕੁੱਤੇ ਲੈ ਕੇ ਪਹੁੰਚਦੇ ਹਨ।

ਕੀ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ? (ETV Bharat)

ਕਿਹੜੇ ਕੁੱਤੇ ਖਿੱਚ ਦਾ ਕੇਂਦਰ ਬਣੇ

ਕਾਬਲੇਜ਼ਿਕਰ ਹੈ ਕਿ ਇਸ ਪ੍ਰਦਰਸ਼ਨੀ 'ਚ ਵੱਖ-ਵੱਖ ਕਿਸਮਾਂ ਦੇ ਕੁੱਤਿਆਂ ਨੂੰ ਲੈ ਕੇ ਲੋਕ ਪਹੁੰਚੇ ਪਰ ਸਭ ਤੋਂ ਜਿਆਦਾ ਖਿੱਚ ਦਾ ਕੇਂਦਰ ਤਿੱਬਤੀਅਨ ਨਸਲ ਦੇ ਕੁੱਤੇ ਬਣੇ। ਸ਼ੇਰਾਂ ਵਰਗੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ ਦੇਖਣ ਲਈ ਲੋਕਾਂ ਦੀ ਕਾਫ਼ੀ ਭੀੜ ਦੇਖੀ ਗਈ। ਹਰ ਕੋਈ ਇਨ੍ਹਾਂ ਸ਼ੇਰਾਂ ਵਰਗੇ ਕੁੱਤਿਆਂ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ। ਇਸ ਸਬੰਧੀ ਕੁੱਤਿਆਂ ਦੇ ਮਾਲਕ ਸੁਬੇਗ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਤਿੱਬਤੀਅਨ ਨਸਲ ਦੇ ਕੁੱਤੇ ਨੇ ਜੋ ਕਾਫ਼ੀ ਸਮਝਦਾਰ ਅਤੇ ਮਾਲਕ ਪ੍ਰਤੀ ਵਫ਼ਾਦਾਰ ਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਕਾਫ਼ੀ ਸਮੇਂ ਤੋਂ ਇਸੇ ਬ੍ਰੀਡ ਦੇ ਕੁੱਤੇ ਪਾਲਦੇ ਆ ਰਹੇ ਹਨ। ਉਨ੍ਹਾਂ ਨੇ ਕੁੱਤਿਆਂ ਦੀ ਖ਼ੁਰਾਕ ਅਤੇ ਹੋਰ ਜਾਣਕਾਰੀ ਵੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ।

ਕੀ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ? (ETV Bharat)

ਘੋੜਾ ਮੰਡੀ

ਇਸ ਤੋਂ ਪਹਿਲਾਂ ਘੋੜਾ ਮੰਡੀ ਦੌਰਾਨ ਘੋੜੇ ਵੀ ਖਿੱਚ ਦਾ ਕੇਂਦਰ ਬਣੇ। ਸੰਜਮ ਸਟੱਡ ਫਾਰਮ ਬਾਦਲ ਦੇ ਘੋੜਾ ਪਾਲਕ ਵਿਰਕਮਜੀਤ ਸਿੰਘ ਵਿੱਕੀ ਬਰਾੜ ਨੇ ਆਪਣੇ ਮਾਰਵਾੜੀ ਨਸਲ ਦੇ ਘੋੜੇ ਡੇਵਿਡ ਦੀ ਕੀਮਤ 21 ਕਰੋੜ ਰੁਪਏ ਦੱਸੀ। ਵਿੱਕੀ ਨੇ ਦਾਅਵਾ ਕੀਤਾ ਕਿ 38 ਮਹੀਨੇ ਦਾ ਇਹ ਘੋੜਾ 72 ਇੰਚ ਉਚਾ ਐ ਜੋ ਭਾਰਤ ਵਿਚ ਸਭ ਤੋਂ ਵੱਧ ਉੱਚਾ ਹੈ। ਦੱਸ ਦਈਏ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੀ ਵਿਸ਼ਵ ਪੱਧਰੀ ਘੋੜਾ ਮੰਡੀ ਵਿਚ ਲਗਭਗ 100 ਕਰੋੜ ਰੁਪਏ ਮੁੱਲ ਦੇ ਘੋੜੇ ਘੋੜੀਆਂ ਇਕੱਠੇ ਕੀਤੇ ਹੋਏ ਨੇ ਅਤੇ ਇਹ ਮੰਡੀ ਕਰੀਬ 10 ਦਿਨਾਂ ਤੱਕ ਚੱਲਦੀ ਐ।

ABOUT THE AUTHOR

...view details