ਬਰਨਾਲਾ: ਬਰਨਾਲਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਦੀ ਹਰ ਗਲੀ, ਬਾਜ਼ਾਰ, ਜਨਤਕ ਪਾਰਕ, ਸਰਕਾਰੀ ਹਸਪਤਾਲ, ਹਰ ਗਲੀ, ਹਰ ਮੁਹੱਲਾ ਇਨ੍ਹਾਂ ਆਵਾਰਾ ਕੁੱਤਿਆਂ ਨਾਲ ਭਰਿਆ ਹੋਇਆ ਹੈ। ਬਰਨਾਲਾ ਸ਼ਹਿਰ ਇਨ੍ਹਾਂ ਆਵਾਰਾ ਕੁੱਤਿਆਂ ਦੀ ਬਹੁਤਾਤ ਤੋਂ ਪ੍ਰੇਸ਼ਾਨ ਹੈ। ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਉੱਥੇ ਬਰਨਾਲਾ ਵਿੱਚ ਰੋਜ਼ਾਨਾ 20 ਤੋਂ 22 ਕੇਸ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਦਕਿ ਇਕੱਲੇ ਜਨਵਰੀ ਮਹੀਨੇ ਵਿੱਚ 200 ਦੇ ਕਰੀਬ ਕੇਸ ਕੁੱਤਿਆਂ ਵਲੋਂ ਕੱਟੇ ਜਾਣ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ਵਿੱਚ ਦਰਜ ਹਨ।
ਇੱਥੇ ਬੰਦੇ ਘੱਟ, ਸਿਰਫ਼ ਨਜ਼ਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ 'ਚ ਨਿਕਲਣਾ ਹੋਇਆ ਮੁਸ਼ਕਿਲ (ETV Bharat) ਰੋਜ਼ਾਨਾ ਸਥਾਨਕ ਲੋਕਾਂ ਕੁੱਤੇ ਬਣਾ ਰਹੇ ਆਪਣਾ ਸ਼ਿਕਾਰ
ਬਰਨਾਲਾ ਦੇ ਲੋਕ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਇਨ੍ਹਾਂ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀਆਂ ਅਪੀਲਾਂ ਕਰ ਰਹੇ ਹਨ। ਇਸ ਸਬੰਧੀ ਸ਼ਹਿਰ ਨਿਵਾਸੀ ਰਜਤ ਕੁਮਾਰ ਅਤੇ ਹੋਰ ਲੋਕਾਂ ਨੇ ਕਿਹਾ ਕਿ ਹਰ ਰੋਜ਼ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਆਵਾਰਾ ਕੁੱਤਿਆਂ ਦੀ ਬਹੁਤਾਤ ਕਾਰਨ ਬਰਨਾਲਾ ਸ਼ਹਿਰ ਡਰਿਆ ਹੋਇਆ ਹੈ।
ਇੱਥੇ ਬੰਦੇ ਘੱਟ, ਸਿਰਫ਼ ਨਜ਼ਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ 'ਚ ਨਿਕਲਣਾ ਹੋਇਆ ਮੁਸ਼ਕਿਲ (ETV Bharat) ਅਵਾਰਾ ਕੁੱਤਿਆਂ ਕਰਕੇ ਹੋ ਰਹੇ ਸੜਕ ਹਾਦਸੇ
ਬਰਨਾਲਾ ਵਿੱਚ ਆਵਾਰਾ ਕੁੱਤਿਆਂ ਦਾ ਰਾਜ, ਇਹ ਆਵਾਰਾ ਕੁੱਤੇ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਜਿਸ ਵੱਲ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਵਿਭਾਗ ਧਿਆਨ ਦੇ ਰਿਹਾ ਹੈ। ਅੱਜ ਬਰਨਾਲਾ ਸ਼ਹਿਰ ਵਿੱਚ, ਹਰ ਜਗ੍ਹਾ ਕੁੱਤੇ ਬਹੁਤ ਜ਼ਿਆਦਾ ਦਿਖਾਈ ਦਿੰਦੇ ਹਨ। ਪੂਰਾ ਸ਼ਹਿਰ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹੈ ਅਤੇ ਬੇਨਤੀ ਕਰ ਰਿਹਾ ਹੈ ਕਿ ਬਰਨਾਲਾ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਦਾ ਜਲਦੀ ਹੱਲ ਕੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਕੁੱਤਿਆਂ ਲਈ ਵੱਖਰੀ ਥਾਂ ਬਣਾਈ ਜਾਵੇ, ਜਾਂ ਫਿਰ ਇਨ੍ਹਾਂ ਦੀ ਨਸਬੰਦੀ ਕੀਤੀ ਜਾਵੇ।
ਇੱਥੇ ਬੰਦੇ ਘੱਟ, ਸਿਰਫ਼ ਨਜ਼ਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ 'ਚ ਨਿਕਲਣਾ ਹੋਇਆ ਮੁਸ਼ਕਿਲ (ETV Bharat) ਪਿਛਲੇ ਸਾਲ ਨਾਲੋਂ ਵਧੇ ਡੌਗ ਬਾਈਟ ਮਾਮਲੇ
ਕੁੱਤਿਆਂ ਦੇ ਕੱਟਣ ਤੋਂ ਬਾਅਦ ਟੀਕਾਕਰਨ ਲਈ ਲੋਕ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆ ਰਹੇ ਹਨ। ਜਿੱਥੇ ਪੀੜਤਾਂ ਨੂੰ ਇਸਦੀ ਲੋੜੀਂਦੀ ਵੈਕਸੀਨ ਕੀਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਕਾਰਨ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਆਵਾਰਾ ਕੁੱਤਿਆਂ ਵਿਰੁੱਧ ਸਖ਼ਤ ਕਾਨੂੰਨ ਬਣਾ ਰਹੀ ਹੈ, ਪਰ ਬਹੁਤ ਸਾਰੇ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਹੋ ਰਹੇ ਹਾਦਸਿਆਂ ਵੱਲ ਅੱਖਾਂ ਮੀਚ ਰਿਹਾ ਹੈ।
ਇੱਥੇ ਬੰਦੇ ਘੱਟ, ਸਿਰਫ਼ ਨਜ਼ਰ ਆਉਂਦੇ ਕੁੱਤਿਆਂ ਦੇ ਝੁੰਡ (ETV Bharat) ਸਿਵਲ ਹਸਪਤਾਲ ਦੇ ਐਸਐਮਓ ਜੋਤੀ ਕੌਸ਼ਲ ਨੇ ਦੱਸਿਆ ਕਿ ਇਸ ਸਮੇਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੇ 200 ਦੇ ਕਰੀਬ ਮਾਮਲੇ ਹਨ, ਜਿਨ੍ਹਾਂ ਦਾ ਟੀਕਾਕਰਨ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਔਸਤਨ 15-20 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸਾਲ 2023 ਵਿੱਚ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਕੁੱਤਿਆਂ ਦੇ ਕੱਟਣ ਦੇ 2003 ਮਾਮਲੇ ਦਰਜ ਕੀਤੇ ਗਏ ਸਨ ਅਤੇ ਸਾਲ 2024 ਵਿੱਚ ਕੁੱਤਿਆਂ ਦੇ ਕੱਟਣ ਦੇ ਤਾਜ਼ਾ 2023 ਮਾਮਲੇ ਸਾਹਮਣੇ ਆਏ ਹਨ।