ਸ੍ਰੀ ਮੁਕਤਸਰ ਸਾਹਿਬ: ਦੋ ਵਾਰ ਕਾਂਗਰਸ ਪਾਰਟੀ ਤੋਂ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਹੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਕੱਲ ਤੋਂ ਇਨ੍ਹਾਂ ਵੱਲੋਂ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਇਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਮੇਰੇ ਵਾਰਡ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ। 2021 ਤੋਂ ਮੇਰੇ ਵਾਰਡ ਦੇ ਵਿਕਾਸ ਪਾਸ ਹੋਏ ਹਨ ਪਰ ਪਤਾ ਨਹੀਂ ਕਿਉਂ ਨਹੀਂ ਪਾਸ ਕੀਤੇ ਜਾ ਰਹੇ।
ਨਰਕ ਵਿੱਚ ਆਉਣ ਤੋਂ ਬਾਅਦ ਚੰਗਾ ਤੁਸੀਂ ਸਾਡੇ ਘਰ ਆ ਜਾਓ:ਮੇਰੇ ਵਾਰਡ ਵਿੱਚ ਗਰੀਬ ਤਬਕਾ ਜਿਆਦਾ ਰਹਿੰਦਾ ਹੈ, ਉਨ੍ਹਾਂ ਦਾ ਜਿਉਂਣਾ ਵੀ ਦੁੱਬਰ ਹੋਇਆ ਪਿਆ ਹੈ ਅਤੇ ਘਰਾਂ ਤੋਂ ਵੀ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਮੇਰੇ ਵਾਰਡ ਵਿੱਚ ਤਾਂ ਮੇਰੇ ਮਹੱਲੇ ਵਾਸੀਆਂ ਦੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਕਈ ਵਾਰ ਤਾਂ ਉਹ ਕਹਿੰਦੇ ਹਨ ਕਿ ਅਸੀਂ ਇੱਥੇ ਹੀ ਚੰਗੇ ਆ। ਨਰਕ ਵਿੱਚ ਆਉਣ ਤੋਂ ਬਾਅਦ ਚੰਗਾ ਤੁਸੀਂ ਸਾਡੇ ਘਰ ਆ ਜਾਓ ਤੁਹਾਡੇ ਵਾਰਡ ਵਿੱਚ ਤਾਂ ਹਮੇਸ਼ਾ ਗੰਦਗੀ ਫੈਲੀ ਰਹਿੰਦੀ ਹੈ, ਨਾਲ ਹੀ ਇਨ੍ਹਾਂ ਦਾ ਕਹਿਣਾ ਕਿ ਮੈਂ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਮੈਂ ਉਦੋਂ ਵੀ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਸੀ ਕਿ ਮੇਰੇ ਵਾਰਡ ਵਿੱਚ ਵਿਕਾਸ ਨਹੀਂ ਹੁੰਦਾ ਮੈਨੂੰ ਕੋਈ ਧਰਨੇ ਲਗਾਉਣ ਦਾ ਜਾਂ ਭੁੱਖ ਹੜਤਾਲ 'ਤੇ ਬੈਠਣ ਦਾ ਸ਼ੌਂਕ ਨਹੀਂ।