ਅੰਮ੍ਰਿਤਸਰ: ਲੋਕ ਸਭਾ ਚੋਣਾਂ 'ਚ ਜਿਥੇ ਸਿਆਸੀ ਲੀਡਰਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ ਤਾਂ ਉਥੇ ਹੀ ਕਈ ਅਜਿਹੇ ਨਵੇਂ ਚਿਹਰੇ ਵੀ ਹਨ, ਜੋ ਇੰਨ੍ਹਾਂ ਚੋਣਾਂ 'ਚ ਆਪਣੀ ਛਾਪ ਲੋਕਾਂ ਤੱਕ ਛੱਡਣਾ ਚਾਹੁੰਦੇ ਹਨ। ਜਿਸ ਦੇ ਚੱਲਦੇ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਢਾਬੇ ਦੇ ਮਾਲਕ ਬਾਲ ਕਿਸ਼ਨ ਸ਼ਰਮਾ ਆਜ਼ਾਦ ਉਮੀਦਵਾਰ ਵਜੋਂ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਆਪਣੀ ਨਾਮਜ਼ਦਗੀ ਵੀ ਦਾਖਲ ਕਰਵਾ ਦਿੱਤੀ ਹੈ। ਇਸ ਦੇ ਚੱਲਦੇ ਉਹ ਇਸ ਵਾਰ ਢਾਬੇ ਦਾ ਸੰਚਾਲਨ ਕਰਨ ਦੇ ਨਾਲ-ਨਾਲ ਚੋਣ ਪ੍ਰਚਾਰ ਵੀ ਕਰ ਰਹੇ ਹਨ।
ਲੋਕ ਦੇਣਗੇ ਜ਼ਰੂਰ ਮੌਕਾ: ਢਾਬਾ ਮਾਲਕ ਬਾਲ ਕਿਸ਼ਨ ਸ਼ਰਮਾ ਇੱਸ ਵਾਰ ਫ਼ਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ ਚਾਰ ਵਾਰ ਲੋਕ ਸਭਾ ਅਤੇ ਪੰਜ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਨੂੰ ਆਸ ਹੈ ਕਿ ਲੋਕ ਇਸ ਵਾਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਜ਼ਰੂਰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਉਹ ਇੱਕ ਸਮਾਜ ਸੇਵਕ ਵੀ ਹਨ। ਉਹਨਾਂ ਨੇ ਕਾਫੀ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਹਨ। ਉਹਨਾਂ ਦੇ ਦਰ 'ਤੇ ਕੋਈ ਖਾਲੀ ਨਹੀਂ ਗਿਆ। ਬਾਲ ਕਿਸ਼ਨ ਸ਼ਰਮਾ ਨੇ ਕਿਹਾ ਕਿ 70 ਸਾਲ ਜਿਹੜੀਆਂ ਪਾਰਟੀਆਂ ਨੇ ਪੰਜਾਬ 'ਤੇ ਰਾਜ ਕੀਤਾ ਹੈ, ਉਹਨਾਂ ਪੰਜਾਬ ਦੇ ਲੋਕਾਂ ਦੇ ਲਈ ਕੁਝ ਨਹੀਂ ਕੀਤਾ, ਇਸ ਲਈ ਇਕ ਵਾਰ ਸਾਨੂੰ ਮੌਕਾ ਦੇ ਕੇ ਜ਼ਰੂਰ ਦੇਖਣ।