ਪੰਜਾਬ

punjab

ETV Bharat / state

ਸੰਘਣੀ ਧੁੰਦ ਦੀ ਚਾਦਰ 'ਚ ਲਿਪਟੀ ਗੁਰੂਨਗਰੀ, ਜਨਜੀਵਨ ਪ੍ਰਭਾਵਿਤ, ਲੋਕ ਪਰੇਸ਼ਾਨ - WEATHER UPDATE

ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਮੁੱਚੀ ਆਵਾਜਾਈ ਅਤੇ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ।

WEATHER UPDATE AMRITSAR
ਸੰਘਣੀ ਧੁੰਦ ਦੀ ਚਾਦਰ 'ਚ ਲਿਪਟੀ ਗੁਰੂਨਗਰੀ (ETV Bharat (ਅੰਮ੍ਰਿਤਸਰ, ਪੱਤਰਕਾਰ))

By ETV Bharat Punjabi Team

Published : Jan 6, 2025, 2:13 PM IST

ਅੰਮ੍ਰਿਤਸਰ:ਨਵੇਂ ਸਾਲ ਦੇ ਛੇਵੇਂ ਦਿਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਅਤੇ ਕੋਹਰੇ ਦੇ ਪ੍ਰਕੋਪ ਦੇ ਚੱਲਦਿਆ ਲੋਕਾਂ ਦਾ ਬੁਰਾ ਹਾਲ ਹੈ। ਅੱਜ ਵੀ ਸੂਰਜ ਦੇਵਤਾ ਨੇ ਸ਼ਹਿਰ ਵਾਸੀਆਂ ਨੂੰ ਹਾਲੇ ਦਰਸ਼ਨ ਨਹੀਂ ਦਿੱਤੇ। ਇਸ ਮੌਕੇ ਸਹਿਤ ਵਿਭਾਗ ਵੱਲੋਂ ਵੀ ਐਡਵਾਈਜਰੀ ਜਾਰੀ ਕੀਤੀ ਗਈ ਹੈ।

ਸੰਘਣੀ ਧੁੰਦ ਦੀ ਚਾਦਰ 'ਚ ਲਿਪਟੀ ਗੁਰੂਨਗਰੀ (ETV Bharat (ਅੰਮ੍ਰਿਤਸਰ, ਪੱਤਰਕਾਰ))

ਜਨਜੀਵਨ ਹੋਇਆ ਪ੍ਰਭਾਵਿਤ

ਦੱਸ ਦੇਈਏ ਕਿ ਇੱਥੇ ਅੱਜ ਪਈ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਧੁੰਦ ਕਾਰਨ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਇਸ ਨਾਲ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ। ਬੀਤੇ ਕੱਲ੍ਹ ਤੋਂ ਆਰੰਭ ਹੋਈ ਧੁੰਦ ਨੇ ਅੱਜ ਵਧੇਰੇ ਸੰਘਣਾ ਰੂਪ ਅਖਤਿਆਰ ਕਰ ਲਿਆ, ਜਿਸ ਨਾਲ ਸਮੁੱਚਾ ਜਨ ਜੀਵਨ ਅਸਰ ਅੰਦਾਜ਼ ਹੋਇਆ ਹੈ। ਅੱਜ ਤੜਕੇ ਤੋਂ ਹੀ ਸੰਘਣੀ ਧੁੰਦ ਸੀ ਅਤੇ ਲਗਭਗ ਸਾਰਾ ਦਿਨ ਹੀ ਧੁੰਦ ਦਾ ਕਹਿਰ ਜਾਰੀ ਰਿਹਾ। ਸੰਘਣੀ ਧੁੰਦ ਨੇ ਸੜਕ, ਰੇਲ ਤੇ ਹਵਾਈ ਆਵਾਜਾਈ ਸਮੇਤ ਸਮੁੱਚੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਸਵੇਰ ਵੇਲੇ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਜ਼ੀਰੋ ਸੀ ਅਤੇ ਕੁਝ ਕਦਮ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਵਾਹਨ ਚਾਲਕਾਂ ਨੂੰ ਸਵੇਰ ਵੇਲੇ ਹੀ ਲਾਈਟਾਂ ਜਗਾ ਕੇ ਚੱਲਣਾ ਪਿਆ ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਸੁਸਤ ਰਹੀ।

ਘੱਟ ਗਤੀ ਦੇ ਗੱਡੀਆਂ ਚਲਾਈਆਂ ਜਾਣ

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੰਘਣੀ ਧੁੰਦ ਦੇ ਚਲਦੇ ਗੱਡੀਆਂ ਅਤੇ ਜਹਾਜ਼ ਕਾਫ਼ੀ ਦੇਰੀ ਨਾਲ ਆਪਣੇ ਮੁਕਾਮ 'ਤੇ ਪਹੁੰਚ ਰਹੇ ਹਨ। ਜੇਕਰ ਸੜਕਾਂ 'ਤੇ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਬੜੀ ਧੀਮੀ ਗਤੀ ਵਿਚ ਗੱਡਿਆ ਚਲਦਿਆ ਦਿਖਾਈ ਦੇ ਰਹੀਆਂ ਹਨ। ਗੱਡੀ ਚਾਲਕ ਗੱਡੀ ਦੀਆਂ ਹੈਡ ਲਾਈਟਾਂ ਅਤੇ ਗੱਡੀ ਅੰਦਰ ਹੀਟਰ ਚਲਾ ਕੇ ਜਾਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਧੂਮ ਦੇ ਕਾਰਨ ਹਾਈਵੇ 'ਤੇ ਕਈ ਐਕਸੀਡੈਂਟ ਵੀ ਹੁੰਦੇ ਹਨ ਤੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਉੱਥੇ ਹੀ ਸ਼ਹਿਰ ਵਾਸੀਆਂ ਨੇ ਅਪੀਲ ਕੀਤੀ ਕਿ ਘੱਟ ਗਤੀ ਦੇ ਗੱਡੀਆਂ ਚਲਾਈਆਂ ਜਾਣ ਤਾਂ ਜੋ ਇਨ੍ਹਾਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।

ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

ਸਮਾਜ ਸੇਵੀ ਪਵਨ ਸ਼ਰਮਾ ਨੇ ਦੱਸਿਆ ਹੈ ਕਿ ਜ਼ੰਮੂ, ਹਿਮਾਚਲ ਅਤੇ ਹੋਰ ਪਹਾੜੀ ਇਲਾਕਿਆਂ ਨਾਲੋਂ ਗੁਰੂਨਗਰੀ ਅੰਮ੍ਰਿਤਸਰ ਦਾ ਤਾਪਮਾਨ ਕਾਫੀ ਥੱਲੇ ਡਿੱਗ ਰਿਹਾ ਹੈ। ਜਿਸ ਕਾਰਨ ਸੰਘਣੀ ਧੁੰਦ ਨੇ ਅੰਮ੍ਰਿਤਸਰ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਸੰਘਣੀ ਧੁੰਦ ਕਾਰਨ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਵਾਸੀ ਵੀ ਸੰਘਣੀ ਧੁੰਦ ਦੇ ਕਾਰਨ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਉੱਥੇ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਇਸ ਸੰਘਦੀ ਧੁੰਦ ਅਤੇ ਵਧ ਰਹੀ ਠੰਢ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਜੇਕਰ ਉਨ੍ਹਾਂ ਨੇ ਸਵੇਰ ਦੀ ਸੈਰ ਕਰਨੀ ਵੀ ਹੈ ਤਾਂ ਆਪਣਾ ਮੂੰਹ ਢੱਕਿਆ ਜਾਵੇ ਅਤੇ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ ਤਾਂ ਹੀ ਸੈਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਮੇ ਦੇ ਮਰੀਜ਼ ਅਤੇ ਜਿਨਾਂ ਨੂੰ ਛਾਤੀ ਦੇ ਵਿੱਚ ਕੋਈ ਵੀ ਦਿੱਕਤ ਹੈ। ਉਨ੍ਹਾਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ।

ਰੇਲ ਆਵਾਜਾਈ ਅਤੇ ਹਵਾਈ ਉਡਾਣਾਂ ਵੀ ਪ੍ਰਭਾਵਿਤ

ਇਸ ਨਾਲ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਕਈ ਰੇਲ ਗੱਡੀਆਂ ਪੱਛੜ ਕੇ ਪਹੁੰਚੀਆਂ ਤੇ ਰਵਾਨਾਂ ਹੋਈਆਂ ਹਨ। ਹਵਾਈ ਅੱਡਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੰਘਣੀ ਧੁੰਦ ਨੇ ਹਵਾਈ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਦੇਰ ਰਾਤ ਪੁੱਜਣ ਵਾਲੀਆਂ ਕਈ ਉਡਾਣਾਂ ਨੂੰ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਦੀ ਥਾਂ ਹੋਰ ਹਵਾਈ ਅੱਡਿਆਂ ਵੱਲ ਤਬਦੀਲ ਕੀਤਾ ਗਿਆ।

ABOUT THE AUTHOR

...view details