ਫਰੀਦਕੋਟ:ਪੰਜਾਬ ਵਿੱਚ ਆਏ ਦਿਨ ਨਸ਼ੇ ਨਾਲ ਮੌਤਾਂ ਹੋਣੀਆਂ ਆਮ ਹੋ ਰਹੀਆਂ ਹਨ, ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸਾਨੂੰ ਸੁਣਨ ਨੂੰ ਮਿਲਦੀ ਹੈ, ਤਾਜ਼ਾ ਖਬਰ ਫਰੀਦਕੋਟ ਦੇ ਨਾਨਕਸਰ ਬਸਤੀ ਦੀ ਹੈ, ਜਿੱਥੋ ਦੇ ਇੱਕ 24 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਕਣਕ ਦੇ ਗੋਦਾਮਾਂ 'ਚ ਦਿਹਾੜੀ ਕਰਨ ਵਾਲੇ ਨੌਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨਸ਼ੇ ਦੀ ਓਵਰ ਡੋਜ਼ ਹੋਣ ਕਾਰਨ ਮੌਤ ਹੋ ਗਈ, ਜੋ ਆਪਣੇ ਪਿੱਛੇ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ ਛੱਡ ਗਿਆ।
ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਸੁਖਚੈਨ ਕੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾਂ ਨੌਜਵਾਨ ਗੱਬਰ ਸਿੰਘ ਨਸ਼ੇ ਦਾ ਆਦੀ ਸੀ, ਕੱਲ੍ਹ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੱਬਰ ਸਿੰਘ ਜਿਸ ਨੇ ਨਸ਼ੇ ਦਾ ਇੰਜੈਕਸ਼ਨ ਲਾਇਆ ਗਿਆ ਸੀ, ਗੋਦਾਮਾਂ 'ਚ ਬੇਹੋਸ਼ ਪਿਆ ਹੈ ਅਤੇ ਜਦ ਉਸਦੇ ਮਾਤਾ-ਪਿਤਾ ਉਥੇ ਗਏ ਤਾਂ ਉਹ ਬੇਸੁਰਤ ਪਿਆ ਸੀ, ਜਿਸਨੂੰ ਹਸਪਤਾਲ ਲੈ ਕੇ ਗਏ, ਜਿਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।