ਲੁਧਿਆਣਾ: ਲੁਧਿਆਣਾ ਦੇ ਜਵੱਦੀ ਨਹਿਰ ਦੇ ਨੇੜੇ ਅੱਜ ਉਸ ਵੇਲੇ ਇਲਾਕੇ ਦੇ ਵਿੱਚ ਸਹਿਮ ਪੈ ਗਿਆ ਜਦੋਂ ਨਹਿਰ ਦੇ ਵਿੱਚ ਇੱਕ ਤੈਰਦੀ ਹੋਈ ਲਾਸ਼ ਵਿਖਾਈ ਦਿੱਤੀ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਹਿਲਾਂ ਲੁਧਿਆਣਾ ਮਾਡਲ ਟਾਊਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਤੋਂ ਬਾਅਦ ਦੁਗਰੀ ਪੁਲਿਸ ਸਟੇਸ਼ਨ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਹਾਲਾਂਕਿ ਇਸ ਦੌਰਾਨ ਗੋਤਾਖੋਰ ਨਾ ਹੋਣ ਕਰਕੇ ਲਾਸ਼ ਨੂੰ ਨਹੀਂ ਕੱਢਿਆ ਜਾ ਸਕਿਆ ਅਤੇ ਲਾਸ਼ ਅੱਗੇ ਰੁੜ ਗਈ। ਪਰ ਲਾਸ਼ ਨੂੰ ਵੇਖਣ ਲਈ ਲੋਕਾਂ ਦਾ ਜਮਾਵੜਾ ਲੱਗ ਗਿਆ।
ਲੁਧਿਆਣਾ ਦੀ ਜਵੱਦੀ ਨਹਿਰ ਚੋਂ ਲਾਸ਼ ਹੋਈ ਬਰਾਮਦ, ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਹੈ ਸ਼ਨਾਖਤ - Dead body recovered from canal - DEAD BODY RECOVERED FROM CANAL
Dead body recovered from canal: ਲੁਧਿਆਣਾ ਦੇ ਜਵੱਦੀ ਨਹਿਰ ਚੋਂ ਇੱਕ ਤੈਰਦੀ ਹੋਈ ਲਾਸ਼ ਬ੍ਰਾਮਦ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਲਾਸ਼ ਦੀ ਸ਼ਨਾਖਤ ਕਰ ਰਹੀ ਹੈ।
Published : Jul 11, 2024, 3:39 PM IST
ਲਾਸ਼ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਪਰ ਮੌਕੇ ਤੇ ਪਹੁੰਚੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦੇਰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਹੁਣ ਮੌਕੇ 'ਤੇ ਪਹੁੰਚ ਉਹਨਾਂ ਕਿਹਾ ਕਿ ਲਾਸ਼ ਦੇ ਉੱਤੇ ਕੱਪੜੇ ਨਹੀਂ ਹਨ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਕਿਸ ਦੀ ਲਾਸ਼ ਹੈ, ਇਸ ਦੀ ਸ਼ਨਾਖਤ ਨਹੀਂ ਹੋ ਪਾਈ ਹੈ। ਜੋ ਕਿ ਪੋਸਟਮਾਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
- ਰਾਜਸਥਾਨ ਅਤੇ ਪਟਿਆਲਾ ਪੁਲਿਸ ਨੇ ਮਿਲ ਕੇ ਨਕਲੀ ਨੋਟ ਬਣਾਉਣ ਵਾਲੇ ਕੀਤੇ ਕਾਬੂ, ਪੁਲਿਸ ਨੇ ਚਲਾਇਆ ਸਾਂਝਾ ਓਪਰੇਸ਼ਨ - Police arrested fake note makers
- ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਕਿਸਾਨ ਬਜਿੱਦ; ਮਾਮਲੇ 'ਤੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਤੈਅ ਮੀਟਿੰਗ ਹੋਈ ਰੱਦ - Farmers meeting with administration
- ਪੰਜਾਬ ਦੀ ਜੇਲ੍ਹ 'ਚ ਲਾਰੈਂਸ ਦੀ ਇੰਟਰਵਿਊ ਮਾਮਲੇ 'ਤੇ ਬੋਲੇ ਮੂਸੇਵਾਲਾ ਦੇ ਪਿਤਾ, ਕਿਹਾ- ਮਾਨ ਸਰਕਾਰ ਦਾ ਚਿਹਰਾ ਹੋਇਆ ਬੇਨਕਾਬ - Mueswalas father raised questions
ਇਸ ਦੌਰਾਨ ਲਾਸ਼ ਦੇ ਨੇੜੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਨਹਿਰ ਦਾ ਪਾਣੀ ਕਾਫੀ ਤੇਜ਼ ਸੀ ਅਤੇ ਇਕਦਮ ਜਦੋਂ ਅਸੀਂ ਇਥੋਂ ਲੰਘ ਰਹੇ ਸੀ ਤਾਂ ਨਜ਼ਰ ਪਈ ਕਿ ਨਹਿਰ ਦੇ ਵਿੱਚ ਲਾਸ਼ ਤੈਰਦੀ ਹੋਈ ਵਿਖਾਈ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਸੱਦਿਆ ਗਿਆ ਹੈ। ਉਹਨਾਂ ਕਿਹਾ ਕਿ ਲਾਸ਼ ਕਿਸੇ ਨੌਜਵਾਨ ਦੀ ਲੱਗ ਰਹੀ ਹੈ ਅਤੇ ਕਾਫੀ ਸਮੇਂ ਤੋਂ ਨਹਿਰ ਦੇ ਵਿੱਚ ਡੁੱਬੀ ਹੋਵੇਗੀ, ਜਿਸ ਕਰਕੇ ਲਾਸ਼ ਪੂਰੀ ਤਰ੍ਹਾਂ ਫੁੱਲ ਚੁੱਕੀ ਹੈ। ਲਾਸ਼ ਦੇ ਕੱਪੜੇ ਨਾ ਪੈਣ ਕਰਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਹੋ ਸਕਦਾ ਹੈ ਇਹ ਸ਼ਕਸ ਨਹਾਉਣ ਆਇਆ ਹੋਵੇਗਾ ਜੋ ਕਿ ਪਾਣੀ ਦੇ ਵਹਾ ਦੇ ਵਿੱਚ ਰੁੜ੍ਹ ਗਿਆ। ਲੁਧਿਆਣਾ ਦੀ ਪੁਲਿਸ ਹੁਣ ਗੁਮਸ਼ੁਦਗੀ ਅਤੇ ਡੁੱਬਣ ਦੀਆਂ ਪਿੱਛੇ ਦਿਨੀ ਹੋਈਆਂ ਘਟਨਾਵਾਂ ਦੀ ਵੀ ਜਾਂਚ ਕਰ ਰਹੀ ਹੈ।