ਪੰਜਾਬ

punjab

ETV Bharat / state

ਚੰਡੀਗੜ੍ਹ 'ਚ ਪੰਜਾਬ ਸੀਐੱਮ ਦੀ ਰਿਹਾਇਸ਼ ਕੋਲ ਮਿਲੀ ਲਾਸ਼, ਪੁਲਿਸ ਕਰ ਰਹੀ ਜਾਂਚ - ਚੰਡੀਗੜ੍ਹ ਪੁਲਿਸ

Dead Body Found Near Punjab CM House: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਨਜ਼ਦੀਕ ਇੱਕ ਸ਼ਖ਼ਸ ਦੀ ਲਾਸ਼ ਦਰੱਖਤ ਨੂੰ ਲਟਕਦੀ ਮਿਲੀ ਹੈ। ਪੁਲਿਸ ਵੱਲੋਂ ਇਸ ਅਣਪਛਾਤੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਆਰੰਭ ਦਿੱਤੀ ਗਈ ਹੈ।

Dead Body Found Near Punjab CM House in chandigarh
ਚੰਡੀਗੜ੍ਹ 'ਚ ਪੰਜਾਬ ਸੀਐੱਮ ਦੀ ਰਿਹਾਇਸ਼ ਕੋਲ ਮਿਲੀ ਲਾਸ਼

By ETV Bharat Punjabi Team

Published : Mar 1, 2024, 3:02 PM IST

ਲਾਸ਼ ਦਰੱਖਤ ਨੂੰ ਲਟਕਦੀ ਮਿਲੀ

ਚੰਡੀਗੜ੍ਹ:ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸਮੇਂ-ਸਮੇਂ ਬਾਅਦ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਸੁਰਖੀਆਂ ਵਿੱਚ ਆ ਜਾਂਦੀ ਹੈ ਅਤੇ ਹੁਣ ਸੀਐੱਮ ਭਗਵੰਤ ਮਾਨ ਦੀ ਰਿਹਾਇਸ਼ ਇੱਕ ਮ੍ਰਿਤਕ ਦੇਹ ਕਰਕੇ ਸੁਰਖੀਆਂ ਵਿੱਚ ਹੈ। ਦਰਅਸਲ ਸੀਐੱਮ ਮਾਨ ਦੀ ਰਿਹਾਇਸ਼ ਤੋਂ ਕੁੱਝ ਹੀ ਦੂਜੀ ਉੱਤੇ ਸਥਿਤ ਇੱਕ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਮੌਕੇ ਉੱਤੇ ਪਹੁੰਚੀ ਚੰਡੀਗੜ੍ਹ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਹੀਂ ਹੋਈ ਲਾਸ਼ ਦੀ ਪਛਾਣ: ਮ੍ਰਿਤਕ ਦੇਹ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਲਈ ਪੁਲਿਸ ਲਾਸ਼ ਦੀ ਪਛਾਣ ਦਾ ਇੰਤਜ਼ਾਰ ਕਰੇਗੀ। ਇਸ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਨੇ ਨੇੜਲੇ ਪੁਲਿਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ, ਤਾਂ ਜੋ ਜੇਕਰ ਕਿਸੇ ਪੁਲਿਸ ਸਟੇਸ਼ਨ ਨੂੰ ਕਿਸੇ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਮਿਲਦੀ ਹੈ ਤਾਂ ਉਹ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕਰ ਸਕਦਾ ਹੈ। ਪੁਲਿਸ ਨੂੰ ਇਸ ਮਾਮਲੇ 'ਚ ਕਤਲ ਦਾ ਸ਼ੱਕ ਹੈ। ਪੁਲਿਸ ਹੁਣ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਸੇ ਨੇ ਨੌਜਵਾਨ ਦਾ ਕਤਲ ਕਰਕੇ ਮ੍ਰਿਤਕ ਦੇਹ ਨੂੰ ਦਰੱਖਤ ਨਾਲ ਲਟਕਾਇਆ ਹੈ ਤਾਂ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦਿੱਤਾ ਜਾ ਸਕੇ।

ਸਖ਼ਤ ਸੁਰੱਖਿਆ ਪਹਿਰੇ ਦੇ ਬਾਵਜੂਦ ਮਿਲੀ ਲਾਸ਼:ਦੱਸ ਦਈਏ ਜਿਸ ਇਲਾਕੇ ਵਿੱਚ ਇਹ ਲਾਸ਼ ਮਿਲੀ ਸੀ ਇਸ ਇਲਾਕੇ ਨੂੰ ਪੁਲਿਸ ਵੱਲੋਂ ਛਾਉਣੀ ਵਿੱਚ ਬਦਲਿਆ ਗਿਆ ਹੈ ਕਿਉਂਕ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਕਾਰਨ ਥਾਂ-ਥਾਂ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਿਸ ਦੀ ਇਹ ਤਾਇਨਾਤੀ ਬੀਤੀ ਰਾਤ ਤੋਂ ਹੀ ਕੀਤੀ ਗਈ ਸੀ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਜਦੋਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਹਰ ਥਾਂ 'ਤੇ ਪੁਲਿਸ ਬਲ ਤਾਇਨਾਤ ਹਨ ਤਾਂ ਫਿਰ ਇਹ ਲਾਸ਼ ਇੱਥੇ ਕਿਵੇਂ ਆ ਸਕਦੀ ਹੈ।

ਪਹਿਲਾਂ ਮਿਲਿਆ ਸੀ ਬੰਬ: ਦੱਸ ਦਈਏ ਪਿਛਲੇ ਸਾਲ ਜਨਵਰੀ 2023 ਵਿੱਚ ਵੀ ਜਿੱਥੇ ਇਹ ਲਾਸ਼ ਮਿਲੀ ਹੈ ਉੱਥੇ ਹੀ ਇੱਕ ਬੰਬ ਵੀ ਮਿਲਿਆ ਸੀ। ਇਸ ਬੰਬ ਨੂੰ ਡਿਫਿਊਜ਼ ਕਰਨ ਲਈ ਚੰਡੀ ਮੰਦਿਰ ਤੋਂ ਫੌਜ ਦੀ ਟੀਮ ਬੁਲਾਈ ਗਈ। ਉਦੋਂ ਵੀ ਸਵਾਲ ਖੜ੍ਹੇ ਹੋ ਗਏ ਸਨ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਬੰਬ ਸੈੱਲ ਕਿੱਥੋਂ ਆ ਗਏ। ਇਸ ਤੋਂ ਬਾਅਦ ਪ੍ਰਸ਼ਾਸਨ

ABOUT THE AUTHOR

...view details