ਪੰਜਾਬ

punjab

ETV Bharat / state

ਲੁਧਿਆਣਾ 'ਚ ਜਿੰਮ ਦੇ ਬਾਹਰ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼, ਸਿਰ 'ਤੇ ਸੱਟ ਦੇ ਮਿਲੇ ਨਿਸ਼ਾਨ - DEAD BODY FOUND IN LUDHIANA

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਨਜ਼ਦੀਕ ਇੱਕ ਜਿੰਮ ਦੇ ਬਾਹਰ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਪੁਲਿਸ ਜਾਂਚ ਕਰ ਰਹੀ ਹੈ।

ਲੁਧਿਆਣਾ 'ਚ ਜਿੰਮ ਦੇ ਬਾਹਰ ਮਿਲੀ ਲਾਸ਼
ਲੁਧਿਆਣਾ 'ਚ ਜਿੰਮ ਦੇ ਬਾਹਰ ਮਿਲੀ ਲਾਸ਼ (ETV BHARAT)

By ETV Bharat Punjabi Team

Published : Oct 19, 2024, 6:10 PM IST

ਲੁਧਿਆਣਾ:ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਨੇੜੇ ਬਣੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਸਵੇਰੇ ਜਿੰਮ ਦਾ ਮਾਲਕ ਜਿੰਮ ਖੋਲ੍ਹਣ ਆਇਆ ਤਾਂ ਪੌੜੀਆਂ 'ਤੇ ਖੂਨ ਫੈਲਿਆ ਦੇਖ ਕੇ ਓਹ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਇੱਕ ਵਿਅਕਤੀ ਖੂਨ ਨਾਲ ਲੱਥਪੱਥ ਪਿਆ ਸੀ। ਜਿੰਮ ਮਾਲਕ ਨੇ ਫੋਨ ਕਰਨ ਨਾਲ ਆਸਪਾਸ ਦੇ ਹੋਰ ਲੋਕ ਇਕੱਠੇ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ 'ਚ ਜਿੰਮ ਦੇ ਬਾਹਰ ਮਿਲੀ ਲਾਸ਼ (ETV BHARAT)

ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼

ਜਾਣਕਾਰੀ ਅਨੁਸਾਰ ਸ਼ਿੰਗਾਰ ਸਿਨੇਮਾ ਰੋਡ ਨੇੜੇ ਸ਼ਗਨ ਪੈਲੇਸ ਦੇ ਸਾਹਮਣੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ। ਲਾਸ਼ ਦੀ ਹਾਲਤ ਬਹੁਤ ਖਰਾਬ ਸੀ ਤੇ ਸਿਰ ਤੋਂ ਖੂਨ ਵਹਿ ਰਿਹਾ ਸੀ। ਹੈੱਡਫੋਨ ਵੀ ਪੌੜੀਆਂ 'ਤੇ ਪਏ ਸਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ। ਇਸ ਸਬੰਧੀ ਡਵੀਜ਼ਨ ਨੰਬਰ 2 ਦੇ ਐਸ ਐਚ ਓ ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਲੱਗ ਰਿਹਾ ਹੈ ਕਿ ਜਿਵੇਂ ਵਿਅਕਤੀ ਉੱਪਰੋਂ ਹੇਠਾਂ ਡਿੱਗਿਆ ਹੋਵੇ ਅਤੇ ਸਿਰ ਵਿੱਚ ਸੱਟ ਲੱਗਣ ਕਰਕੇ ਉਸ ਦੀ ਮੌਤ ਹੋਈ ਹੋਵੇ।

ਪੁਲਿਸ ਵਲੋਂ ਜਾਂਚ ਕੀਤੀ ਗਈ ਸ਼ੁਰੂ

ਪੁਲਿਸ ਨੇ ਨੇੜੇ-ਤੇੜੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਵਲੋਂ ਨੇੜਲੀਆਂ ਇਮਾਰਤਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਵੀ ਸ਼ੱਕ ਹੈ ਕਿ ਉਹ ਜਿੰਮ ਦੀ ਪਹਿਲੀ ਮੰਜ਼ਿਲ ਤੋਂ ਜਾਂ ਪੌੜੀਆਂ ਤੋਂ ਡਿੱਗਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details