ਲੁਧਿਆਣਾ: ਲੁਧਿਆਣਾ ਕਾਕੋਵਾਲ ਰੋਡ 'ਤੇ ਇੱਕ ਘਰ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਾਲਿਆਂ ਦੀ ਚਾਬੀ ਬਣਾਉਣ ਵਾਲਾ ਹੀ ਘਰ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਿਆ ਹੈ। ਪਰਿਵਾਰ ਦੇ ਮੈਂਬਰਾਂ ਨੇ ਘਰ ਵਿੱਚ ਅਲਮਾਰੀ ਦਾ ਤਾਲਾ ਖਰਾਬ ਹੋਣ ਕਰਕੇ, ਗਲੀ 'ਚ ਜਾਂਦੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਚਾਬੀਆਂ ਬਣਾਉਣ ਵਾਲਾ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਭੁਲੇਖੇ ਵਿੱਚ ਪਾ ਕੇ ਅਲਮਾਰੀ ਵਿੱਚ ਪਿਆ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਿਆ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਸਬੰਧਿਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਤਾਲਾ ਠੀਕ ਕਰਦੇ ਹੋਏ ਕੀਤੀ ਚੋਰੀ :ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਰਾਹ ਜਾਂਦੇ ਵਿਅਕਤੀ ਤੋਂ ਕੰਮ ਕਰਵਾਇਆ ਸੀ। ਇਸ ਦੌਰਾਨ ਉਸ ਦੀ ਨੀਅਤ ਖਰਾਬ ਕਦੋਂ ਡੋਲ ਗਈ ਇਸ ਦਾ ਪਤਾ ਹੀ ਨਹੀਂ ਲੱਗਾ। ਉਹਨਾਂ ਕਿਹਾ ਕਿ ਅਲਮਾਰੀ ਦਾ ਤਾਲਾ ਠੀਕ ਕਰਦੇ ਕਰਦੇ ਉਸ ਵਿਅਕਤੀ ਨੇ ਅਲਮਾਰੀ ਵਿੱਚ ਪਈ ਹੋਈ ਮੁੰਦਰੀ ਅਤੇ ਦੇਡ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਹੈ। ਇਸ ਦਾ ਪਤਾ ਉਹਨਾਂ ਨੂੰ ਕਾਫੀ ਸਮੇਂ ਬਾਅਦ ਲੱਗਾ। ਜਦੋਂ ਉਹ ਤਾਲਾ ਚਾਬੀ ਨਾ ਲੱਗਣ ਦੀ ਗੱਲ ਕਹਿ ਕੇ ਬਾਹਰ ਚਲਾ ਗਿਆ ਅਤੇ ਕਹਿੰਦਾ ਕਿ ਹਿ ਚਾਬੀ ਨਹੀਂ ਲੱਗੀ ਮੈ ਹੋਰ ਚਾਬੀਆਂ ਲੈਕੇ ਆਉਂਦਾ ਹਾਂ,ਪਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਚੈੱਕ ਕੀਤਾ ਅਲਮਾਰੀ ਵਿੱਚ ਪਿਆ ਢਾਈ ਲੱਖ ਰੁਪਏ ਅਤੇ ਸੋਨੇ ਦੇ ਕੁਝ ਗਹਿਣੇ ਗਾਇਬ ਸਨ। ਜਿਸ ਨੂੰ ਲੈ ਕੇ ਉਹਨਾਂ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਚਾਬੀਆਂ ਬਣਾਉਣ ਵਾਲੇ ਦੀਆਂ ਸੀ ਸੀ ਟੀ ਵੀ ਤਸਵੀਰਾਂ ਵੀ ਪੁਲਿਸ ਨੂੰ ਦਿਤੀਆਂ ਹਨ।
- ਅਜਨਾਲਾ 'ਚ ਟ੍ਰਿਪਲ ਮਰਡਰ, ਨਸ਼ੇੜੀ ਪੁੱਤ ਨੇ ਮਾਂ, ਭਰਜਾਈ ਸਮੇਤ ਮਾਸੂਮ ਭਤੀਜੇ ਦਾ ਬੇਰਹਿਮੀ ਨਾਲ ਕੀਤਾ ਕਤਲ - Triple Murder In Amritsar
- ਆਮ ਆਦਮੀ ਪਾਰਟੀ ਦਾ ਮਿਸ਼ਨ 13-0, CM ਮਾਨ ਨੇ ਫਤਿਹਗੜ੍ਹ ਸਾਹਿਬ ਹਲਕੇ ਦੇ ਲੀਡਰਾਂ ਨਾਲ ਕੀਤਾ ਮੰਥਨ - Lok Sabha Election 2024
- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੀਆਰਪੀਐਫ ਵੱਲੋਂ ਕੱਢਿਆ ਗਿਆ ਫਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚਿਤਾਵਨੀ - Flag march in Amritsar