ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ 'ਚ ਕਰੋੜਾਂ ਨੌਜਵਾਨ ਵੋਟਰ ਕਰਨਗੇ ਦੇਸ਼ ਦਾ ਭਵਿੱਖ ਤੈਅ

ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਕਰ ਲਈਆਂ ਹਨ। ਇਸ ਵਿਚਾਲੇ ਨੌਜਵਾਨ ਇੰਨ੍ਹਾਂ ਵੋਟਾਂ 'ਚ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰ ਸਕਦੇ ਹਨ ਤੇ ਦੇਖਣਾ ਹੋਵੇਗਾ ਕਿ ਸੱਤਾ ਦੀ ਚਾਬੀ ਕਿਸ ਦੇ ਹੱਥ ਲੱਗੇਗੀ।

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

By ETV Bharat Punjabi Team

Published : Feb 23, 2024, 10:10 AM IST

ਲੋਕ ਸਭਾ ਚੋਣਾਂ 'ਚ ਕਰੋੜਾਂ ਨੌਜਵਾਨ ਵੋਟਰ ਕਰਨਗੇ ਦੇਸ਼ ਦਾ ਭਵਿੱਖ ਤੈਅ

ਲੁਧਿਆਣਾ:ਲੋਕ ਸਭਾ ਚੋਣਾਂ ਨੇੜੇ ਹਨ ਅਤੇ ਉਸ ਨੂੰ ਲੈ ਕੇ ਦੇਸ਼ ਦਾ ਨੌਜਵਾਨ ਕੀ ਸੋਚਦਾ ਹੈ, ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਨੌਜਵਾਨਾਂ ਅੰਦਰ ਵੋਟ ਪਾਉਣ ਦਾ ਰੁਝਾਨ ਘਟਿਆ ਹੈ। ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਲਗਾਤਾਰ ਜਾਗਰੂਕਤਾ ਲਈ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇਕਰ ਗੱਲ ਲੁਧਿਆਣਾ ਲੋਕ ਸਭਾ ਹਲਕੇ ਦੀ ਕੀਤੀ ਜਾਵੇ ਤਾਂ 47 ਹਜ਼ਾਰ ਤੋਂ ਵੱਧ 18 ਤੋਂ 19 ਸਾਲ ਦੇ ਵਿਚਕਾਰ ਨਵੇਂ ਵੋਟਰ ਹਨ। ਲੁਧਿਆਣਾ ਦੇ ਵਿੱਚ ਮੈਂਬਰ ਪਾਰਲੀਮੈਂਟ ਕੌਣ ਬਣੇਗਾ, ਉਸ ਦੀ ਜਿੱਤ ਹਾਰ ਦੇ ਲਈ ਨੌਜਵਾਨਾਂ ਦੀਆਂ ਵੋਟਾਂ ਹੀ ਫੈਸਲਾ ਕਰ ਸਕਦੀਆਂ ਹਨ, ਜੇਕਰ ਉਹ ਪੂਰੀ ਤਰ੍ਹਾਂ ਭੁਗਤਦੀਆਂ ਹਨ। ਪਰ ਲਗਾਤਾਰ ਪੰਜਾਬ ਵਿੱਚੋਂ ਨੌਜਵਾਨ ਵਿਦੇਸ਼ਾਂ ਨੂੰ ਪਲੈਨ ਕਰ ਰਹੇ ਹਨ। ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਉਸਦੇ ਨੌਜਵਾਨ ਹੁੰਦੇ ਹਨ ਪਰ ਲਗਾਤਾਰ ਸਾਡੇ ਦੇਸ਼ ਦੇ ਵਿੱਚੋਂ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਜਿਸ ਦਾ ਖਾਮਿਆਜ਼ਾ ਵੀ ਭੁਗਤਨਾ ਪੈ ਰਿਹਾ ਹੈ।

ਸਰਕਾਰਾਂ ਦੇ ਵਾਅਦੇ:ਸਾਡੀ ਟੀਮ ਵੱਲੋਂ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਨੌਜਵਾਨ ਪੀੜੀ ਕੀ ਸੋਚਦੀ ਹੈ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ ਜੋ ਕਿ ਖੁਦ ਵਿਦਿਆਰਥੀ ਵੀ ਹਨ ਅਤੇ ਵੋਟਰ ਵੀ ਹਨ। ਇਸ ਦੌਰਾਨ ਆਪਣੇ ਮੁੱਦਿਆਂ 'ਤੇ ਗੱਲ ਕਰਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਮੁਫਤ ਰਾਸ਼ਨ ਵੰਡਣ ਵਾਲੀ ਸਰਕਾਰ ਦੀ ਲੋੜ ਨਹੀਂ ਹੈ। ਸਾਨੂੰ ਵਿਕਾਸ ਕਰਨ ਵਾਲੀ ਮੁੱਦਿਆਂ 'ਤੇ ਲੜਨ ਵਾਲੀ ਪਾਰਟੀ ਦੀ ਲੋੜ ਹੈ। ਜਿਹੜੀ ਖਾਸ ਕਰਕੇ ਨੌਜਵਾਨਾਂ ਨਾਲ ਵਾਅਦੇ ਕਰਕੇ ਬਾਅਦ ਵਿੱਚ ਸੱਤਾ 'ਚ ਆਉਣ ਤੋਂ ਬਾਅਦ ਮੁੱਕਰੇ ਨਾ ਅਤੇ ਜੋ ਵਾਅਦੇ ਕਰਦੀ ਹੈ ਉਸ ਨੂੰ ਘੱਟੋ ਘੱਟ ਪੂਰੇ ਜ਼ਰੂਰ ਕਰੇ। ਜੇਕਰ ਨੌਜਵਾਨ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਤਾਂ ਨਾ ਹੀ ਉਹ ਵਿਦੇਸ਼ ਦਾ ਰੁੱਖ ਕਰੇਗਾ ਅਤੇ ਨਾ ਹੀ ਉਸ ਨੂੰ ਮੁਫ਼ਤ ਰਾਸ਼ਨ ਦੀ ਜਾਂ ਫਿਰ ਮੁਫ਼ਤ ਬਿਜਲੀ ਦੀ ਲੋੜ ਪਵੇਗੀ।

ਰੁਜ਼ਗਾਰ ਦਾ ਮੁੱਦਾ:ਨੌਜਵਾਨਾਂ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਦੇ ਵਿੱਚ ਬਦਲਾਅ ਦੇ ਤਹਿਤ ਹੀ ਸਰਕਾਰ ਬਣਾਈ ਗਈ ਸੀ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੇ ਹੀ ਇਹ ਬਦਲਾਅ ਲਿਆਂਦਾ ਸੀ ਕਿਉਂਕਿ ਨੌਜਵਾਨ ਪੀੜੀ ਹੁਣ ਨਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ, ਸਗੋਂ ਉਹ ਰਾਜਨੀਤੀ ਦੇ ਵਿੱਚ ਵੀ ਸਰਗਰਮ ਹੋ ਰਹੀ ਹੈ। ਨੌਜਵਾਨਾਂ ਨੇ ਕਿਹਾ ਸਾਨੂੰ ਰੁਜ਼ਗਾਰ ਦੇ ਨਾਲ ਚੰਗੀ ਪੜ੍ਹਾਈ ਲਿਖਾਈ ਅਤੇ ਪੜ੍ਹਨ ਤੋਂ ਬਾਅਦ ਚੰਗੀ ਨੌਕਰੀ ਮਿਲਣਾ ਸਭ ਤੋਂ ਅਹਿਮ ਹੈ ਅਤੇ ਕੋਈ ਵੀ ਸਰਕਾਰ ਅੱਜ ਤੱਕ ਇਹ ਨਹੀਂ ਕਰ ਪਾਈ ਹੈ। ਉਹਨਾਂ ਕਿਹਾ ਕਿ ਮੁਫਤ ਵਿੱਚ ਬਿਜਲੀ ਦੇਣ, ਰਾਸ਼ਨ ਵੰਡਣ ਦੇ ਨਾਲ ਸਰਕਾਰ 'ਤੇ ਹੋਰ ਬੋਝ ਵੱਧ ਰਿਹਾ ਹੈ ਅਤੇ ਇਹ ਬੋਝ ਆਮ ਆਦਮੀ ਨੂੰ ਵੀ ਝਲਣਾ ਪੈ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਆਪਣੇ ਪੱਲੇ ਤੋਂ ਕੋਈ ਮੁਫਤ ਸਮਾਨ ਨਹੀਂ ਵੰਡ ਸਕਦੀ, ਉਹ ਲੋਕਾਂ ਦੇ ਪੈਸੇ ਦੀ ਹੀ ਵਰਤੋਂ ਕਰਕੇ ਇਧਰੋਂ ਨਹੀਂ ਤਾਂ ਉਧਰੋਂ ਉਹਨਾਂ ਨੂੰ ਦੇ ਦਿੰਦੀ ਹੈ ਅਤੇ ਲੈ ਵੀ ਲੈਂਦੀ ਹੈ।

ਬਦਲਾਅ ਦੀ ਰਾਜਨੀਤੀ:ਲੋਕ ਸਭਾ ਚੋਣਾਂ ਨੂੰ ਲੈ ਕੇ ਨੌਜਵਾਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਨੌਜਵਾਨ ਵੋਟ ਨਹੀਂ ਪਾਉਂਦਾ। ਉਹਨਾਂ ਨੇ ਕਿਹਾ ਕਿ ਨੌਜਵਾਨ ਵੋਟ ਪਾਉਂਦੇ ਹਨ, ਹਰ ਵਾਰ ਉਹ ਸਿਆਸੀ ਪਾਰਟੀਆਂ ਦੇ ਲਾਰਿਆਂ ਦੇ ਵਿੱਚ ਦਾਵਿਆਂ ਦੇ ਵਿੱਚ ਆਉਂਦੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਪਰ ਜਦੋਂ ਸਰਕਾਰਾਂ ਉਹਨਾਂ ਦੀਆਂ ਗੱਲ ਹੀ ਨਹੀਂ ਸੁਣਦੀਆਂ ਤਾਂ ਉਹ ਕੀ ਕਰ ਸਕਦੇ ਹਨ। ਨੌਜਵਾਨਾਂ ਨੇ ਕਿਹਾ ਕਿ ਪੀਏਯੂ ਦੇ ਵਿੱਚ ਉਨਾਂ ਨੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਧਰਨਾ ਲਾਇਆ ਸੀ ਅਤੇ ਵੋਟਾਂ ਨਹੀਂ ਪਈਆਂ ਸਨ, ਪਰ ਕੋਈ ਵੀ ਉਹਨਾਂ ਦੀ ਗੱਲ ਸੁਣਨ ਹੀ ਨਹੀਂ ਆਇਆ ਅਤੇ ਨਾਮੋਸ਼ੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਵੋਟ ਹੀ ਨਹੀਂ ਪਾਈ। ਉਹਨਾਂ ਨੇ ਕਿਹਾ ਕਿ ਅਸੀਂ ਵੋਟ ਨਾ ਪਾਉਣ ਦੇ ਹੱਕ ਦੇ ਵਿੱਚ ਨਹੀਂ ਹਾਂ, ਇਸ ਵਾਰ ਅਸੀਂ ਆਪਣੇ ਵੋਟ ਦੇ ਇਸਤੇਮਾਲ ਦੀ ਵਰਤੋਂ ਜ਼ਰੂਰ ਕਰਾਂਗੇ। ਉਹਨਾਂ ਨੇ ਕਿਹਾ ਕਿ ਸਾਡਾ ਸੰਵਿਧਾਨਿਕ ਅਧਿਕਾਰ ਹੈ ਪਰ ਸਰਕਾਰਾਂ ਦੀਆਂ ਸਿਆਸਤਾਂ ਤੋਂ ਅੱਕੇ ਹੋਏ ਨੌਜਵਾਨ ਹੁਣ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਸਰਕਾਰੀ ਨੌਕਰੀ ਤਾਂ ਮਿਲਦੀ ਨਹੀਂ ਅਤੇ ਪ੍ਰਾਈਵੇਟ ਨੌਕਰੀ ਦੇ ਵਿੱਚ ਉਹਨਾਂ ਦੀ ਮਿਹਨਤ ਦੇ ਮੁਤਾਬਿਕ ਉਹਨਾਂ ਨੂੰ ਵੇਤਨ ਨਹੀਂ ਮਿਲਦੀ। ਜਿਸ ਕਰਕੇ ਜਿੱਥੇ ਨੌਜਵਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲ ਰਿਹਾ ਹੈ, ਉਹ ਉੱਥੇ ਜਾ ਰਹੇ ਹਨ।

ਨੌਜਵਾਨ ਨਜ਼ਰਅੰਦਾਜ:ਨੌਜਵਾਨਾਂ ਨੇ ਮੰਨਿਆ ਕਿ ਸਾਡੇ ਦੇਸ਼ ਦੇ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਸਾਡੇ ਦੇਸ਼ ਦੀ ਤਾਕਤ ਸਾਡਾ ਯੂਥ ਹੈ ਪਰ ਉਹ ਯੂਥ ਹੁਣ ਭਟਕਦਾ ਜਾ ਰਿਹਾ ਹੈ ਕਿਉਂਕਿ ਯੂਥ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਲੀ ਕੋਈ ਵੀ ਸਰਕਾਰ ਨਹੀਂ ਬਣ ਸਕੀ ਹੈ। ਨੌਜਵਾਨਾਂ ਨੇ ਬਦਲਾਅ ਦੀ ਰਾਜਨੀਤੀ ਵੀ ਵੇਖੀ ਹੈ ਅਤੇ ਪਿਛਲੀਆਂ ਰਵਾਇਤੀ ਪਾਰਟੀਆਂ ਵੀ ਵੇਖ ਲਈਆਂ ਹਨ ਪਰ ਉਨਾਂ ਦੇ ਨਾਲ ਕੀਤੇ ਗਏ ਦਾਅਵੇ ਵਾਅਦੇ ਹਮੇਸ਼ਾ ਲਾਰਿਆਂ ਦਾ ਰੂਪ ਧਾਰਦੇ ਰਹੇ ਹਨ। ਜਿਸ ਕਰਕੇ ਮਜਬੂਰੀ ਵਸ ਉਹ ਹੁਣ ਚੋਣਾਂ ਤੋਂ ਹੀ ਮੂੰਹ ਮੋੜਨ ਲੱਗੇ ਹਨ। ਉਹਨਾਂ ਨੇ ਕਿਹਾ ਕਿ ਮੁੱਦੇ ਮੁੱਖ ਸਿੱਖਿਆ ਦਾ, ਰੁਜ਼ਗਾਰ ਦਾ ਅਤੇ ਸਿਹਤ ਦਾ ਹੈ ਅਤੇ ਇਹ ਤਿੰਨ ਲੋੜੀਂਦੀਆਂ ਮੂਲ ਸੁਵਿਧਾਵਾਂ ਨੂੰ ਵੀ ਸਰਕਾਰਾਂ ਦੇਣ ਤੋਂ ਅਸਮਰਥ ਰਹੀਆਂ ਹਨ।

ABOUT THE AUTHOR

...view details