ਲੁਧਿਆਣਾ : ਪੰਜਾਬ 'ਚ ਅੱਜ ਸਵੇਰ ਤੋਂ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਅੱਜ ਰੁਕ-ਰੁਕ ਕੇ ਸਵੇਰ ਤੋਂ ਹੀ ਬਾਰਿਸ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀ ਹੈ। ਇਹ ਬਾਰਿਸ਼ ਕੱਲ੍ਹ ਤੱਕ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ 1 ਮਈ ਤੋਂ ਮੌਸਮ ਸਾਫ ਹੋ ਜਾਵੇਗਾ। ਪੀ ਏ ਯੂ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅੱਜ ਦੇ ਲਈ ਆਈ ਐਮ ਡੀ ਵੱਲੋਂ ਓਰੇਂਜ ਅਲਰਟ ਅਤੇ ਕੱਲ੍ਹ ਯਾਨੀ 30 ਅਪ੍ਰੈਲ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਬਾਰਿਸ਼ ਪੈਣ ਕਰਕੇ ਪਾਰਾ ਵੀ ਹੇਠਾਂ ਆਇਆ ਹੈ। ਉਨ੍ਹਾ ਕਿਸਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਕਣਕ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਹੈ। ਉਨ੍ਹਾ ਦੱਸਿਆ ਕਿ ਕੱਲ੍ਹ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ ਅਤੇ ਮੁੜ ਤੋਂ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ।
ਬਦਲ ਰਿਹਾ ਹੈ ਦਿਨ ਅਤੇ ਰਾਤ ਦਾ ਟੈਂਪਰੇਚਰ: ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਦਿਨ ਦਾ ਟੈਂਪਰੇਚਰ ਕੱਲ 36 ਡਿਗਰੀ ਦੇ ਨੇੜੇ ਸੀ ਅਤੇ ਅੱਜ ਦਾ ਘੱਟੋ ਘੱਟ ਟੈਂਪਰੇਚਰ 24 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਟੈਂਪਰੇਚਰ ਨਾਲੋਂ ਥੋੜਾ ਬਹੁਤ ਉੱਪਰ ਹੇਠ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਪੱਛਮੀ ਚੱਕਰਵਾਤ ਦੇ ਕਰਕੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਅਤੇ ਇਹ ਸਿਸਟਮ ਦੋ ਦਿਨ ਤੱਕ ਹੈ ਅੱਜ ਅਤੇ ਕੱਲ ਜਿਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਇਸ ਸਬੰਧੀ ਬਕਾਇਦਾ ਅਲਰਟ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਸੂਬੇ ਦੇ ਲੋਕ ਇਸ ਦਾ ਤਿਆਗ ਜਰੂਰ ਰੱਖਣਾ ਹੁੰਦਾ ਕਿਹਾ ਕਿ ਇਹ ਮੀਂਹ ਜਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਹੈ।
ਪੰਜਾਬ ਦੇ ਵਿੱਚ ਮੌਸਮ ਦਾ ਬਦਲਿਆ ਮਿਜ਼ਾਜ, ਮੌਸਮ ਵਿਭਾਗ ਨੇ ਜਾਰੀ ਕੀਤਾ ਓਰੇਂਜ ਅਲਰਟ, ਯੈਲੋ ਅਲਰਟ ਦੀ ਵੀ ਦਿੱਤੀ ਚਿਤਾਵਨੀ - Punjab Weather Update - PUNJAB WEATHER UPDATE
ਪੰਜਾਬ ਵਿੱਚ ਮੌਸਮ ਨੇ ਮੁੜ ਕਰਵਟ ਲਈ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਵੀ ਸ਼ੁਰੂ ਹੋ ਗਈ ਹੈ।
Published : Apr 29, 2024, 5:06 PM IST
ਕਣਕ ਨੂੰ ਜਰੂਰ ਸੰਭਾਲ ਲੈਣ ਕਿਸਾਨ :ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਇਹਨਾਂ ਦਿਨਾਂ ਵਿੱਚ ਵਾਢੀ ਕਰ ਰਹੇ ਹਨ ਤਾਂ ਨਾ ਕਰਨ ਅਤੇ ਜੇਕਰ ਉਹਨਾਂ ਨੇ ਵਾਢੀ ਕਰ ਲਈ ਹੈ ਤਾਂ ਕਣਕ ਨੂੰ ਜਰੂਰ ਸੰਭਾਲ ਲੈਣ ਕਿਉਂਕਿ ਵੱਡੀ ਹੋਈ ਕਣਕ ਦਾ ਬਾਰਿਸ਼ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜਰੂਰ ਇਸ ਗੱਲ ਦਾ ਧਿਆਨ ਰੱਖਣ।
- ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਦੇ ਲੋਕਾਂ ਦਾ ਰਾਸ਼ਨ ਹੜੱਪਣ ਦੇ ਲਾਏ ਇਲਜ਼ਾਮ - Ration issue of Garhshankar
- ਚੋਰੀ ਦੇ ਇਲਜ਼ਾਮ ਤਹਿਤ ਮੁਹੱਲਾ ਵਾਸੀਆਂ ਨੇ ਫੜ੍ਹਿਆ ਵਿਅਕਤੀ, ਪੁਲਿਸ ਨੇ ਕਿਹਾ- ਸ਼ੂਗਰ ਘੱਟ ਜਾਣ ਕਾਰਨ ਘਰ ਅੰਦਰ ਦਾਖਲ ਹੋਇਆ - Crime In Amritsar
- ਆਪ ਦੇ ਰਾਜ 'ਚ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਪੰਜਾਬ ਦੇ ਲੋਕ : ਹਰਸਿਮਰਤ ਕੌਰ ਬਾਦਲ - Harsimrat Kaur Badal on AAP
ਇਸ ਦੇ ਨਾਲ ਹੀ ਬਦਲਦੇ ਮੌਸਮ ਦਾ ਤਾਪਮਾਨ 'ਤੇ ਵੀ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਤੇ ਘੱਟ ਤੋਂ ਘੱਟ 18.1 ਡਿਗਰੀ ਦਰਜ ਕੀਤਾ ਗਿਆ। ਇਹ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਰਿਹਾ। ਇਸ ਤੋਂ ਇਲਾਵਾ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 23.6 ਡਿਗਰੀ ਤੇ ਜਲੰਧਰ ਦਾ 22.2 ਡਿਗਰੀ ਦਰਜ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਤਾਪਮਾਨ ਵਧ ਰਿਹਾ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਏਸੀ ਤੇ ਕੂਲਰ ਆਦਿ ਚਲਾਉਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ।