ਚੰਡੀਗੜ੍ਹ :ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਆਨਲਾਈਨ ਐਨਆਰਆਈ ਮੀਟਿੰਗ ਕੀਤੀ ਗਈ। ਇਹ ਮੀਟਿੰਗ ਤਕਰੀਬਨ ਢਾਈ ਘੰਟੇ ਤੱਕ ਚੱਲੀ ਜਿਸ ਵਿੱਚ ਐਨਆਰਆਈਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨ.ਆਰ.ਆਈਆਂ ਨੂੰ ਮਿਲੇ ਸੀ, ਉਹ ਪਹਿਲਾ ਸਮਾਂ ਸੀ ਜਦੋਂ ਅਸੀਂ ਐਨਆਰ ਆਈ ਲੋਕਾਂ ਨੂੰ ਮਿਲੇ ਸੀ ਅਤੇ ਅੱਜ ਦੂਜੀ ਵਾਰ ਇਹ ਮੀਟਿੰਗ ਕੀਤੀ ਗਈ ਹੈ।
ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਨਾਲ ਕੀਤੀ ਆਨਲਾਈਨ ਮੀਟਿੰਗ (Etv Bharat) ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਘੱਟ ਲੋਕਾਂ ਨਾਲ ਗੱਲ ਹੋਈ ਸੀ ਪਰ ਹੁਣ ਲੋਕਾਂ ਦਾ ਸਰਕਾਰ ਵਿੱਚ ਇਨਾਂ ਵਿਸ਼ਵਾਸ ਵੱਧ ਗਿਆ ਹੈ ਕਿ ਲੋਕ ਸਰਕਾਰ ਤੱਕ ਮਸਲਿਆਂ ਨੂੰ ਲੈਕੇ ਪਹੁੰਚ ਕਰ ਰਹੇ ਹਨ। ਜਿਸ ਵਿੱਚੋਂ ਪਹਿਲਾਂ ਸਾਡੇ ਕੋਲ 98 ਦੇ ਕਰੀਬ ਕੇਸ ਆਏ ਸਨ, ਇਹਨਾਂ ਵਿੱਚ ਮੇਲਾਂ ਰਾਹੀਂ ਹੋਰ ਵੀ ਵਾਧਾ ਹੋਇਆ ਹੈ। ਜਿਨਾਂ ਵਿੱਚੋਂ 25 ਦੇ ਕਰੀਬ ਮਾਮਲੇ ਅਸੀਂ ਮੌਕੇ 'ਤੇ ਹੀ ਹੱਲ ਕਰ ਲਏ ਸਨ। ਉਹਨਾਂ ਕਿਹਾ ਕਿ ਅਜੇ ਵੀ ਕੁੱਝ ਮਾਮਲੇ ਸੁਲਝਾਉਣੇ ਬਾਕੀ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਈਮੇਲ ਕੀਤਾ ਹੈ ਉਨ੍ਹਾਂ ਨੇ ਆਪਣਾ ਪਤਾ ਨਹੀਂ ਲਿਖਿਆ ਅਤੇ ਨਾ ਹੀ ਉਨ੍ਹਾਂ ਨੇ ਭਾਰਤ ਦਾ ਪਤਾ ਲਿਖਿਆ। ਇਸ ਲਈ ਮੰਤਰੀ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਿਹੜੇ ਲੋਕ ਉਹਨਾਂ ਤੱਕ ਪਹੁੰਚ ਕਰਦੇ ਹਨ ਉਹ ਲੋਕ ਆਪਣਾ ਨਾਮ ਪਤਾ ਅਤੇ ਸ਼ਹਿਰ ਜ਼ਰੂਰ ਦੱਸਣ।
ਭਾਜਾਪ ਆਗੂ ਅਨਿਲ ਸਰੀਨ ਨੇ ਧਰਨਿਆਂ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ, ਕਿਸਾਨ ਆਗੂਆਂ ਦੇ ਰੱਵਈਏ 'ਤੇ ਵੀ ਚੁੱਕਿਆ ਸਵਾਲ
AICC ਮੈਂਬਰ ਵਰਿੰਦਰ ਵਸ਼ਿਸ਼ਟ ਦੀ ਪੰਜਾਬ ਸਰਕਾਰ ਨੂੰ ਅਪੀਲ- ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ ਹੁਸ਼ਿਆਰਪੁਰ ਕਾਲਜ ਦਾ ਬਦਲਿਆ ਜਾਵੇ ਨਾਂ
ਪਹਿਲਾਂ ਪਿਤਾ ਨੇ ਕੋਰਸ ਲੈਣ ਤੋਂ ਕੀਤਾ ਮਨ੍ਹਾ, ਫੇਰ ਕਿਸੇ ਤਰ੍ਹਾਂ ਮਨਾਇਆ, ਤਾਂ ਧੀ ਨੇ ਵੀ ਛੋਟੀ ਉਮਰੇ ਬਣਾ ਦਿੱਤਾ ਰਿਕਾਰਡ
ਸਰਕਾਰ ਕਰੇਗੀ ਮਸਲਿਆਂ ਦਾ ਹੱਲ
ਉਹਨਾਂ ਕਿਹਾ ਕਿ ਐਨਆਰਆਈ ਸਾਡੇ ਭਰਾ ਹਨ ਅਤੇ ਇਹਨਾਂ ਨੂੰ ਅਸੀਂ ਅਣਦੇਖਿਆ ਨਹੀਂ ਕਰ ਸਕਦੇ। ਇਸ ਦਾ ਮਤਲਬ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਵੱਖ-ਵੱਖ ਸ਼ਹਿਰਾਂ ਵਿੱਚ ਕਰੀ ਨੌਂ ਪ੍ਰਵਾਸੀ ਭਾਰਤੀਆਂ ਨੂੰ ਮਿਲੇ ਹਾਂ। ਨਿਊਯਾਰਕ ਸਮੇਤ ਦੂਰ-ਦੂਰ ਤੋਂ ਲੋਕ ਆਉਂਦੇ ਸਨ, ਇਸ ਲਈ ਅਸੀਂ ਇਸ ਸਾਲ ਤੋਂ ਆਨਲਾਈਨ ਮਿਲਣ ਦੀ ਸਹੂਲਤ ਸ਼ੁਰੂ ਕੀਤੀ ਹੈ। ਅਸੀਂ ਉਹਨਾਂ ਲੋਕਾਂ ਨਾਲ ਪ੍ਰਯੋਗ ਕਰ ਸਕਦੇ ਹਾਂ ਜੋ ਆਪਣੀਆਂ ਸਭ ਤੋਂ ਮਹਿੰਗੀਆਂ ਟਿਕਟਾਂ ਆਨਲਾਈਨ ਖਰੀਦਣਾ ਚਾਹੁੰਦੇ ਹਨ। ਅਸੀਂ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਾਂਗੇ ਅਤੇ ਜਿਹੜੇ ਲੋਕ ਪੰਜਾਬ ਤੋਂ ਬਾਹਰ ਬੈਠੇ ਹਨ, ਉਹ ਕੁਝ ਅਫਵਾਹਾਂ ਫੈਲਾਉਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਉੱਥੇ ਨਹੀਂ ਬੁਲਾਇਆ ਜਾਂਦਾ। ਕਈਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੱਸਿਆ ਦੋ ਸਾਲਾਂ ਤੋਂ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਸਾਡੀ ਸਰਕਾਰ ਸਾਰੇ NRI ਭਰਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।