ਪੰਜਾਬ

punjab

ETV Bharat / state

ਜ਼ਮੀਨੀ ਵਿਵਾਦ ਨੂੰ ਲੈ ਕੇ ਦਹਿਲਿਆ ਫਿਰੋਜ਼ਪੁਰ, ਨੌਜਵਾਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ - firing over the land dispute - FIRING OVER THE LAND DISPUTE

ਫਿਰੋਜ਼ਪੁਰ ਅੰਦਰ ਮਾਮੂਲੀ ਵਿਵਾਦ ਨੂੰ ਲੈ ਕੇ ਵੀ ਲੋਕ ਇੱਕ ਦੂਸਰੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Bullets fired at youth in Ferozepur over land dispute
ਜ਼ਮੀਨੀ ਵਿਵਾਦ ਨੂੰ ਲੈਕੇ ਦਹਿਲਿਆ ਫਿਰੋਜ਼ਪੁਰ,ਨੌਜਵਾਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ (Ferozepur)

By ETV Bharat Punjabi Team

Published : Jun 6, 2024, 6:02 PM IST

ਜ਼ਮੀਨੀ ਵਿਵਾਦ ਨੂੰ ਲੈਕੇ ਦਹਿਲਿਆ ਫਿਰੋਜ਼ਪੁਰ,ਨੌਜਵਾਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ (Ferozepur)

ਫਿਰੋਜ਼ਪੁਰ: ਲੋਕਾਂ ਦੇ ਮਨਾਂ ਚੋਂ ਕਨੂੰਨ ਦਾ ਖੌਫ ਇਸ ਕਦਰ ਖਤਮ ਹੋ ਚੁੱਕਿਆ ਹੈ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਵੀ ਲੋਕ ਇੱਕ ਦੂਸਰੇ ਉੱਤੇ ਗੋਲੀਆਂ ਚਲਾ ਰਹੇ ਹਨ। ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਜਿਥੇ ਹਾਲੇ ਚੋਣ ਜਾਬਤਾ ਖਤਮ ਹੁੰਦੇ ਹੀ ਇੱਕ ਨੌਜਵਾਨ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ
ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।



ਵਿਧਾਇਕ ਦਾ ਰਿਸ਼ਤੇਦਾਰ ਹੈ ਗੋਲੀ ਚਲਾਉਣ ਵਾਲਾ:ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਇੱਕ ਵਾਰ ਫਿਰ ਹੋਈ ਗੋਲੀਆਂ ਚਲਾਉਣ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਮਹਿੰਦਰਜੀਤ ਸਿੰਘ ਨਾਲ ਉਨ੍ਹਾਂ ਦਾ ਜਮੀਨੀ ਵਿਵਾਦ ਚੱਲ ਰਿਹਾ ਹੈ। ਜੋ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਦਾ ਨਜਦੀਕੀ ਰਿਸ਼ਤੇਦਾਰ ਹੈ ਅਤੇ ਇਹ ਘਟਨਾ ਜੀਰਾ ਦੇ ਪਿੰਡ ਬੱਗੀ ਪਤਨੀ ਵਿੱਚ ਵਾਪਰੀ ਹੈ। ਜਿੱਥੇ ਉਨ੍ਹਾਂ ਜਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲਾ ਦਿੱਤੀ ਹੈ ਅਤੇ ਇਸ ਦੌਰਾਨ ਗੁਰਲਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਉਥੇ ਹੀ ਦੂਸਰੇ ਪਾਸੇ ਡਾਕਟਰ ਸੋਰੇਬ ਜੈਨ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਲਿਆਂਦਾ ਗਿਆ, ਜਿਸ ਦੇ ਗੋਲੀ ਲੱਗੀ ਅਤੇ ਉਸਦਾ ਟਰੀਟਮੈਂਟ ਕਰਕੇ ਉਸਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾ ਰਿਹਾ ਹੈ।


ਹੁਣ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡਿਉ ਵਾਇਰਲ ਹੋ ਰਹੀ ਹੈ, ਜਿਸ ਵਿਚ ਵੀਡੀਓ ਬਣਾਉਣ ਵਾਲਾ ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕਾਂ ਉੱਤੇ ਗੋਲੀਆ ਚਲਾਉਣ ਦਾ ਆਰੋਪ ਲਾ ਰਿਹਾ ਹੈ। ਜ਼ਖਮੀ ਦੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋ ਇਸ ਮਾਮਲੇ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਾਰੁਗ ਜੈਨ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਲਿਆਂਦਾ ਗਿਆ ਜਿਸ ਦੇ ਗੋਲੀ ਲੱਗੀ ਅਤੇ ਉਸ ਦਾ ਟਰੀਟਮੈਂਟ ਕਰਕੇ ਉਸ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾ ਰਿਹਾ ਹੈ।

ABOUT THE AUTHOR

...view details