ਅੰਮ੍ਰਿਤਸਰ: ਅਕਸਰ ਦੇਖਿਆ ਅਤੇ ਸੁਣਿਆ ਜਾਂਦਾ ਹੈ ਕਿ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਅਤੇ ਹਰ ਕਿਸੇ ਦੀ ਝੋਲੀ ਦੇਰ-ਸਵੇਰ ਜ਼ਰੂਰ ਭਰਦੀ ਹੈ। ਇੱਕ ਅਜਿਹੇ ਹੀ ਪਰਿਵਾਰ ਦੀ ਝੋਲੀ ਵਿਆਹ ਦੇ 7 ਸਾਲ ਬਾਅਦ ਭਰੀ ਹੈ। ਜਿਸ ਤੋਂ ਮਗਰੋਂ ਖੁਸ਼ੀ 'ਚ ਪਰਿਵਾਰ ਨੇ ਜਰਮਨ ਤੋਂ ਆ ਕੇ ਗੁਰੂ ਘਰ ਬੁਲੇਟ ਭੇਂਟ ਕੀਤਾ ਹੈ।
ਜਰਮਨ ਤੋਂ ਆ ਗੁਰੂ ਘਰ ਮੰਗੀ ਦਾਤ, ਵੇਖੋ ਗੁਰੂ ਸਾਹਿਬ ਨੇ ਕਿੰਝ ਫੜੀ ਬਾਂਹ - gurudwara baba bakala Sahib
Bullet Bike Gift to gurdwara Sahib: ਇਸ ਗੁਰੂ ਘਰ ਤੋਂ ਮਿਲੀ 7 ਸਾਲ ਬਾਅਦ ਔਲਾਦ, ਵੇਖੋ ਪਰਿਵਾਰ ਨੇ ਜਰਮਨ ਤੋਂ ਆ ਕੇ ਕਿਵੇਂ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ...
![ਜਰਮਨ ਤੋਂ ਆ ਗੁਰੂ ਘਰ ਮੰਗੀ ਦਾਤ, ਵੇਖੋ ਗੁਰੂ ਸਾਹਿਬ ਨੇ ਕਿੰਝ ਫੜੀ ਬਾਂਹ Bullet Bike Gift to gurudwara baba bakala Sahib](https://etvbharatimages.akamaized.net/etvbharat/prod-images/27-01-2024/1200-675-20604638-thumbnail-16x9-ol.jpg)
Published : Jan 27, 2024, 10:07 PM IST
7 ਸਾਲ ਬਾਅਦ ਹੋਈ ਧੀ: ਵਿਆਹ ਦੇ ਸੱਤ ਸਾਲ ਬੀਤ ਜਾਣ ਮਗਰੋਂ ਜਦੋਂ ਕੁੱਖ ਹਰੀ ਨਾ ਹੋਈ ਤਾਂ ਦਲਜੀਤ ਸਿੰਘ ਨੇ ਆਪਣੇ ਪੂਰੇ ਪਰਿਵਾਰ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਿਖੇ ਬੱਚੇ ਦੀ ਦਾਤ ਮੰਗੀ ਅਤੇ ਅਰਦਾਸ ਕਰਵਾਈ। ਜਿਸ ਤੋਂ ਬਾਅਦ ਇਸ ਪਰਿਵਾਰ ਦੀ ਅਰਦਾਸ ਗੁਰੂ ਦੇ ਚਰਨਾਂ 'ਚ ਕਬੂਲ ਹੋਈ ਅਤੇ ਧੀ ਨੇ ਜਨਮ ਲਿਆ। ਇਸ ਖੁਸ਼ੀ 'ਚ ਪਰਿਵਾਰ ਨੇ ਜਰਮਨ ਤੋਂ ਆ ਕੇ ਗੁਰੂ ਘਰ ਨੂੰ ਬੁਲੇਟ ਭੇਂਟ ਕਰਦੇ ਹੋਏ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਹੈ।
- ਇਸ ਗੁਰੂ ਘਰ ਤੋਂ ਮਿਲੀ 7 ਸਾਲ ਬਾਅਦ ਔਲਾਦ। ਵੇਖੋ ਪਰਿਵਾਰ ਨੇ ਜਰਮਨ ਤੋਂ ਆ ਕੇ ਕਿਵੇਂ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ।
- ਸੀਐਮ ਮਾਨ ਨੇ ਸਰਕਾਰ ਬਣਨ ਤੋਂ ਬਾਅਦ ਪਾਕਿ ਜੇਲ੍ਹ 'ਚ ਬੰਦ ਸੁਰਜੀਤ ਸਿੰਘ ਦੀ ਰਿਹਾਈ ਦਾ ਨਹੀਂ ਪੁਗਾਇਆ ਵਾਅਦਾ, ਪੁੱਤਰ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ
- ਭਾਜਪਾ ਅਤੇ AAP ਆਹਮੋ-ਸਾਹਮਣੇ, ਪੰਜਾਬ ਵਿੱਚ ਨਿਵੇਸ਼ ਨੂੰ ਲੈ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਚੁੱਕੇ ਸਵਾਲ
- ਪਹਿਲਾਂ ਰਾਸ਼ਨ ਕਾਰਡ ਕੱਟੇ ; ਫਿਰ ਬਹਾਲ ਕਰਨ ਦਾ ਐਲਾਨ, ਡੀਪੂ ਹੋਲਡਰਾਂ ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਮੁੜ ਆਈ ਮਾਨ ਸਰਕਾਰ
- ਸੜਕ ਸੁਰੱਖਿਆ ਫੋਰਸ ਦੇ 144 ਅਤਿ-ਆਧੁਨਿਕ ਵਾਹਨ ਸੂਬੇ ਦੀਆਂ 5500 ਕਿਲੋਮੀਟਰ ਸੜਕਾਂ ਦੀ ਕਰਨਗੇ ਨਿਗਰਾਨੀ
ਮੈਨਜਰ ਨੂੰ ਦਿੱਤੀਆਂ ਚਾਬੀਆਂ: ਸ਼ਰਧਾਲੂ ਦਲਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਘਰ ਵਿੱਚ ਜੋ ਵੀ ਕੋਈ ਸ਼ਰਧਾ ਨਾਲ ਸੀਸ ਨਿਵਾ ਕੇ ਦਾਤ ਮੰਗਦਾ ਹੈ ਤਾਂ ਗੁਰੂ ਜੀ ਨੂੰ ਕਦੀ ਵੀ ਖਾਲੀ ਨਹੀਂ ਮੋੜਦੇ। ਇਹ ਸਭ ਦਾਤਾਂ ਦੀ ਬਖਸ਼ਿਸ਼ ਗੁਰੂ ਘਰ ਦੇ ਵਿੱਚੋਂ ਹੋਈ ਹੈ ਅਤੇ ਉਹ ਗੁਰੂ ਘਰ ਦੇ ਇੱਕ ਨਿਮਾਣੇ ਸੇਵਕ ਹਨ। ਇਸ ਮੌਕੇ ਦਲਜੀਤ ਸਿੰਘ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਨੂੰ ਬੁਲਟ ਦੀਆਂ ਚਾਬੀਆਂ ਸੌਂਪੀਆਂ ਗਈਆਂ।