ਚੰਡੀਗੜ੍ਹ/ਅੰਮ੍ਰਿਤਸਰ:BSF ਅਤੇ ਪੰਜਾਬ ਪੁਲਿਸ ਨਸ਼ੇ 'ਤੇ ਲਗਾਮ ਲਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਗੁਆਂਢੀ ਮੁਲਕ ਦੀਆਂ ਨਾਪਾਕਿ ਗਤੀਵਿਧੀਆਂ ਨੂੰ ਅਸਫ਼ਲ ਕਰ ਦਿੱਤਾ ਜਾਂਦਾ ਹੈ। ਇਸ ਦੇ ਚੱਲਦੇ BSF ਅਤੇ ਪੰਜਾਬ ਪੁਲਿਸ ਵਲੋਂ ਇੱਕ ਵਾਰ ਫਿਰ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਡ ਦੇ ਖੇਤਾਂ 'ਚ ਹੈਰੋਇਨ ਦਾ ਬੈਗ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਬੈਗ 'ਚ ਕਾਰਤੂਸ ਵੀ ਬਰਾਮਦ ਹੋਏ ਹਨ।
ਹੈਰੋਇਨ ਦਾ ਬੈਗ ਬਰਾਮਦ: ਦੱਸ ਦਈਏ ਕਿ ਬੀਐਸਐਫ ਦੇ ਖੁਫੀਆ ਵਿੰਗ ਵੱਲੋਂ ਅੱਜ ਭਾਵ 2 ਮਈ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਵੱਡੇ ਪੈਕੇਟ ਦੀ ਮੌਜੂਦਗੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਤੋਂ ਚੱਲਦਿਆਂ ਜਾਣਕਾਰੀ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ। ਜਿਸ ਦੇ ਚੱਲਦੇ ਦੁਪਹਿਰ 02:20 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਜਵਾਨਾਂ ਨੇ ਨਾਈਲੋਨ ਦੀ ਰੱਸੀ ਨਾਲ ਬੰਨ੍ਹਿਆ 01 ਵੱਡਾ ਨੀਲੇ ਰੰਗ ਦਾ ਸੂਤੀ ਬੈਗ ਬਰਾਮਦ ਕੀਤਾ। ਇਹ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੋਡ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।