ਹੈਦਰਾਬਾਦ:ਵਿਦੇਸ਼ ’ਚ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੇ ਧੱਕ ਪਾ ਦਿੱਤੀ ਹੈ। ਇਸੇ ਲਈ ਕਿਹਾ ਜਾਂਦਾ ਕਿ ਜਿੱਥੇ ਵੀ ਜਾਣ ਪੰਜਾਬੀ, ਨਵਾਂ ਪੰਜਾਬ ਬਣਾਉਂਦੇ ਨੇ। ਹੁਣ ਇਸ ਕਹਾਵਤ ਨੂੰ ਪੰਜਾਬੀਆਂ ਨੇ ਸੱਚ ਕਰ ਵਿਖਾਇਆ ਹੈ। ਦਰਅਸਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ 'ਚ ਪੰਜਾਬੀ ਮੂਲ ਦੇ 10 ਉਮੀਦਵਾਰ ਜੇਤੂ ਰਹੇ ਹਨ। ਇਹ ਜਿੱਤਾਂ ਅਜਿਹੇ ਸਮੇਂ ਵਿੱਚ ਆਈਆਂ ਹਨ ਜਦੋਂ ਇੰਡੋ-ਕੈਨੇਡੀਅਨ ਆਬਾਦੀ, ਖਾਸ ਕਰਕੇ ਪੰਜਾਬੀ ਭਾਈਚਾਰਾ, ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਆਕਾਰ ਅਤੇ ਮਹੱਤਤਾ ਵਿੱਚ ਵੱਧ ਰਿਹਾ ਹੈ। ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਨਜ਼ਦੀਕੀ ਮੁਕਾਬਲੇ ਵਿੱਚ, ਦੋਵੇਂ ਪਾਰਟੀਆਂ ਲਗਭਗ ਬਰਾਬਰ ਹਨ, ਕ੍ਰਮਵਾਰ 46 ਅਤੇ 45 ਸੀਟਾਂ ਜਿੱਤ ਕੇ, ਜਦੋਂ ਕਿ ਗ੍ਰੀਨ ਪਾਰਟੀ ਨੇ 93 ਸੀਟਾਂ ਵਾਲੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ 2 ਸੀਟਾਂ ਜਿੱਤੀਆਂ ਹਨ।
ਉਮੀਦਵਾਰਾਂ ਦਾ ਸਿਆਸੀ ਪਿਛੋਕੜ
ਇਹ ਉਮੀਦਵਾਰ ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੋਵਾਂ ਦੀ ਨੁਮਾਇੰਦਗੀ ਕਰਦੇ ਹੋਏ ਵੱਖ-ਵੱਖ ਸਿਆਸੀ ਪਿਛੋਕੜਾਂ ਤੋਂ ਆਉਂਦੇ ਹਨ। ਇਹਨਾਂ ਉਮੀਦਵਾਰਾਂ ਨੇ ਸਿਹਤ ਸੰਭਾਲ ਸੁਧਾਰ, ਆਰਥਿਕ ਵਿਕਾਸ, ਜਲਵਾਯੂ ਤਬਦੀਲੀ, ਅਤੇ ਪ੍ਰਵਾਸੀ ਭਾਈਚਾਰਿਆਂ ਲਈ ਵੱਧ ਤੋਂ ਵੱਧ ਸਮਰਥਨ ਵਰਗੇ ਮੁੱਦਿਆਂ 'ਤੇ ਚੋਣਾਂ ਲੜੀਆਂ ਸਨ। ਸਭ ਤੋਂ ਵੱਡੀ ਗੱਲ ਪ੍ਰਮੁੱਖ ਜੇਤੂਆਂ ਵਿੱਚ ਮੌਜੂਦਾ ਹਾਊਸਿੰਗ ਮੰਤਰੀ ਰਵੀ ਕਾਹਲੋਂ ਸ਼ਾਮਲ ਨੇ, ਜਿਨ੍ਹਾਂ ਵੱਲੋਂ ਡੈਲਟਾ ਉੱਤਰੀ ਤੋਂ ਆਪਣੀ ਸੀਟ ਵੱਡੇ ਫਰਕ ਨਾਲ ਬਰਕਰਾਰ ਰੱਖੀ। ਕਾਹਲੋਂ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਸ਼ਖਸੀਅਤ ਹੈ ਅਤੇ ਰਿਹਾਇਸ਼ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਨੀਤੀਆਂ ਨੂੰ ਅੱਗੇ ਵਧਾਉਣ ਵਿੱਚ ਸਰਗਰਮ ਹਨ।
ਰਿਕਾਰਡ ਛੇਵੀਂ ਵਾਰ ਜਿੱਤੇ ਰਾਜ ਚੌਹਾਨ
ਰਵੀ ਕਾਹਲੋਂ ਤੋਂ ਬਿਨਾਂ ਰਾਜ ਚੌਹਾਨ ਦਾ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਜ ਚੌਹਾਨ ਨੇ ਰਿਕਾਰਡ ਛੇਵੀਂ ਵਾਰ ਜਿੱਤ ਦਰਜ ਕੀਤੀ ਹੈ। ਉਹਨਾਂ ਨੇ 2013 ਤੋਂ 2017 ਤੱਕ ਸਹਾਇਕ ਉਪ ਪ੍ਰਧਾਨ ਅਤੇ 2017 ਤੋਂ 2020 ਤੱਕ ਉਪ ਪ੍ਰਧਾਨ ਵਜੋਂ ਸੇਵਾ ਨਿਭਾਈ। ਵਿਰੋਧੀ ਧਿਰ ਵਿੱਚ, ਉਹਨਾਂ ਦੀ ਮਾਨਸਿਕ ਸਿਹਤ, ਮਨੁੱਖੀ ਅਧਿਕਾਰਾਂ, ਇਮੀਗ੍ਰੇਸ਼ਨ, ਬਹੁ-ਸੱਭਿਆਚਾਰਵਾਦ ਅਤੇ ਕਿਰਤ ਲਈ ਆਲੋਚਕ ਵਜੋਂ ਕੰਮ ਕੀਤਾ। ਉਹ ਪਹਿਲੀ ਵਾਰ 2005 'ਚ ਵਿਧਾਇਕ ਬਣੇ। ਉਸ ਮਗਰੋਂ ਉਨ੍ਹਾਂ ਨੇ 2009, 2013, 2017, 2020 ਅਤੇ 2024 ਵਿੱਚ ਮੁੜ ਜਿੱਤ ਹਾਸਿਲ ਕੀਤੀ।
ਜਗਰੂਪ ਬਰਾੜ ਸੱਤਵੀਂ ਵਾਰ ਜਿੱਤੇ
ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਪਾਰ ਮੰਤਰੀ ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ ਸੱਤਵੀਂ ਵਾਰ ਜਿੱਤੇ ਹਨ। ਉਹਨ੍ਹਾਂ ਨੇ 2013 ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ 'ਚ ਜਿੱਤ ਹਾਸਿਲ ਕੀਤੀ ਹੈ। ਬਰਾੜ ਦਾ ਜਨਮ ਬਠਿੰਡਾ ਵਿੱਚ ਹੋਇਆ ਸੀ ਅਤੇ ਉਹ ਭਾਰਤੀ ਪੁਰਸ਼ ਰਾਸ਼ਟਰੀ ਬਾਸਕਟਬਾਲ ਟੀਮ ਦਾ ਹਿੱਸਾ ਸੀ। ਪੜ੍ਹਾਈ ਲਈ ਕੈਨੇਡਾ ਜਾਣ ਤੋਂ ਬਾਅਦ ਉਹ ਉੱਥੇ ਹੀ ਵੱਸ ਗਏ ਅਤੇ 2004 ਤੋਂ ਹੀ ਰਾਜਨੀਤੀ ਵਿੱਚ ਸਰਗਰਮ ਨੇ, ਜਦੋਂ ਉਹ ਪਹਿਲੀ ਵਾਰੀ ਹੀ ਵਿਧਾਇਕ ਚੁਣੇ ਗਏ ਸਨ।
ਜਿੱਤਣ ਵਾਲੇ ਪੰਜਾਬੀਆਂ ਦੇ ਨਾਮ
ਰਵੀ ਕਾਹਲੋਂ - ਡੈਲਟਾ ਉੱਤਰੀ (NDP)
ਰਾਜ ਚੌਹਾਨ - ਬ੍ਰਿਟਿਸ਼ ਕੋਲੰਬੀਆ ਅਸੈਂਬਲੀ (NDP) ਦੇ ਸਪੀਕਰ
ਜਗਰੂਪ ਬਰਾੜ - ਸਰੀ ਫਲੀਟਵੁੱਡ (NDP)