ਅੰਮ੍ਰਿਤਸਰ : ਅੱਜ ਜਿੱਥੇ ਪੂਰੇ ਦੇ ਵਿੱਚ ਯੋਗਾ ਦਿਵਸ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਆਪਣੇ ਘਰ ਦੇ ਨਜ਼ਦੀਕ ਹੀ ਪਾਰਕ ਦੇ ਵਿੱਚ ਆਪਣੇ ਪੁਰਾਣੇ ਸਾਥੀਆਂ ਨਾਲ ਯੋਗਾ ਕਰਕੇ ਯੋਗਾ ਦਿਵਸ ਮਨਾਇਆ ਗਿਆ।
ਯੋਗਾ ਕਰਨ ਨਾਲ ਮਨ, ਸਰੀਰ ਅਤੇ ਆਤਮਾ ਤਿੰਨੇ ਸੰਤੁਸ਼ਟ ਰਹਿੰਦੀਆਂ :ਇਸ ਮੌਕੇ ਮੀਡੀਆ ਦੇ ਰੁਬਹੂਹ ਹੁੰਦਿਆ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ, ਯੋਗ ਭਾਰਤ ਦੇ ਰਿਸ਼ੀ-ਮੁਨੀਆਂ ਦੀ ਤਪੱਸਿਆ ਦਾ ਨਤੀਜਾ ਹੈ। ਹਜ਼ਾਰਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ, ਸਾਨੂੰ ਯੋਗਾਸਨ ਮਿਲਿਆ ਹੈ ਅਤੇ ਇਹ ਹਜ਼ਾਰਾਂ ਸਾਲਾਂ ਤੋਂ ਸਾਡੇ ਜੀਵਨ ਵਿੱਚ ਇੱਕ ਡਾਕਟਰੀ ਰੂਪ ਵਜੋਂ ਵੀ ਵਰਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਲ੍ਹਿਆ ਵਾਲਾ ਬਾਗ ਮੰਡਲ ਦੇ ਪ੍ਰਧਾਨ ਸੁਧੀਨ ਵੱਲੋਂ ਇੱਕ ਯੋਗ ਦਿਵਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿੱਥੇ ਮਿਲ ਕੇ ਸਾਰਿਆਂ ਵੱਲੋਂ ਯੋਗ ਦਿਵਸ ਮਨਾਇਆ ਗਿਆ ਅਤੇ ਅੱਗੇ ਤੋਂ ਹਰ ਰੋਜ਼ਾਨਾ ਯੋਗਾ ਕਰਨ ਦਾ ਪ੍ਰਣ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਨ ਸਰੀਰ ਆਤਮਾ ਤਿੰਨੇ ਸੰਤੁਸ਼ਟ ਰਹਿੰਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਖੁਦ ਸ਼੍ਰੀਨਗਰ ਵਿੱਚ ਯੋਗਾ ਦਿਵ ਮਨਾ ਰਹੇ : ਉਹਨਾਂ ਦੱਸਿਆ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ 10 ਸਾਲ ਪਹਿਲਾਂ ਯੂਐਨਏ ਦੇ ਅੰਦਰ ਯੋਗਾ ਦਿਵਸ ਪੂਰਾ ਵਿਸ਼ਵ ਮਨਾਏ ਦਾ ਪ੍ਰਤਾਵ ਲਿਆਂਦਾ ਸੀ, ਜਿਸ ਨੂੰ ਸੈਂਕੜੇ ਦੇਸ਼ਾਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਤੋਂ ਬਾਅਦ ਅੱਜ ਪੂਰੇ ਵਿਸ਼ਵ ਦੇ ਅੰਦਰ ਇੱਕ ਦੇ ਦਿਨ (21 ਜੂਨ ਨੂੰ) ਯੋਗਾ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਭਾਰਤ ਦੀ ਬਹੁਮੁੱਲੀ ਸੰਸਕ੍ਰਿਤੀ ਨੂੰ ਪੂਰੇ ਵਿਸ਼ਵ ਚ ਪਹੁੰਚਾਇਆ। ਤਰੁਣ ਚੁੱਘ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਯੋਗਾ ਕਰਕੇ ਯੋਗ ਦਿਵਸ ਮਨਾ ਰਹੇ ਹਨ।