ਅੰਮ੍ਰਿਤਸਰ: ਇਹਨੀ ਦਿਨੀਂ ਸੁਬੇ 'ਚ ਵੱਧ ਰਹੀਆਂ ਵਾਰਦਾਤਾਂ ਕਾਰਨ ਆਮ ਲੋਕ ਹੀ ਨਹੀਂ, ਬਲਕਿ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਜਿਸ ਕਾਰਨ ਇਹਨਾਂ ਵਿੱਚ ਕਈ ਆਗੂਆਂ ਨੂੰ ਸੁੱਰਖਿਆ ਮੁਹਈਆ ਕਰਵਾਈ ਗਈ ਹੈ। ਉੱਥੇ ਹੀ, ਅੰਮ੍ਰਿਤਸਰ ਤੋਂ ਐਸਸੀ ਮੋਰਚਾ ਦੇ ਜਰਨਲ ਸਕਤੱਰ ਭਾਜਪਾ ਆਗੂ ਸੰਜੀਵ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਪੁਲਿਸ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਸੰਜੀਵ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਇਸ ਜਾਣਨ ਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਮੇਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ, ਤਾਂ ਇਸ ਦੀ ਜ਼ਿੰਮੇਵਾਰ ਪੁਲਿਸ ਅਤੇ ਪੰਜਾਬ ਸਰਕਾਰ ਹੋਵੇਗੀ।
ਸੁਰੱਖਿਆ ਵਾਪਿਸ ਲੈਣ 'ਤੇ ਭੜਕਿਆ ਭਾਜਪਾ ਆਗੂ, (ਅੰਮ੍ਰਿਤਸਰ-ਪੱਤਰਕਾਰ (ਈਟੀਵੀ ਭਾਰਤ)) ਜਾਨੋਂ ਮਾਰਨ ਦੀਆਂ ਧਮਕੀਆਂ
ਸੰਜੀਵ ਕੁਮਾਰ ਨੇ ਦੱਸਿਆ ਕਿ ਮੈਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜਿਸ ਕਾਰਨ ਮੈਨੂੰ ਪੰਜਾਬ ਸਰਕਾਰ ਅਤੇ ਏਡੀਜੀਪੀ ਸੁਰੱਖਿਆ ਪੰਜਾਬ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ, ਪਰ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਵੱਲੋਂ ਮੇਰੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਗਈ ਹੈ।ਸੰਜੀਵ ਕੁਮਾਰ ਨੇ ਕਿਹਾ ਕਿ ਦੀਵਾਲੀ ਵਾਲੀ ਦੀ ਰਾਤ ਵੀ ਮੇਰੇ ਉੱਤੇ ਉਸ ਵੇਲੇ ਹਮਲਾ ਹੋਇਆ, ਜਦ ਮੈਂ ਮੇਰੇ ਦੋਸਤ ਨਾਲ ਘਰ ਦੇ ਬਾਹਰ ਖੜ੍ਹੇ ਸੀ। ਜਿਸ ਦੇ ਚੱਲਦੇ ਬੜੀ ਮੁਸ਼ਕਿਲ ਨਾਲ ਮੇਰੇ ਦੋਸਤਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜੇਕਰ ਮੈਂ ਖੜ੍ਹਾ ਰਹਿੰਦਾ, ਤਾਂ ਮੇਰੀ ਜਾਨ ਜਾ ਸਕਦੀ ਸੀ।
ਹਮਲੇ ਦੀ ਸੀਸੀਟੀਵੀ ਵਾਇਰਲ
ਸੰਜੀਵ ਕੁਮਾਰ ਨੇ ਕਿਹਾ ਕਿ ਉਹ ਵਾਲਮੀਕਿ ਸਮਾਜ ਤੇ ਭਾਜਪਾ ਦਾ ਇੱਕ ਵਫਦ ਮੇਰੇ ਨਾਲ ਪੁਲਿਸ ਕਮਿਸ਼ਨਰ ਨੂੰ ਮਿਲਣ ਦੇ ਲਈ ਗਿਆ ਸੀ ਅਤੇ ਇਸ ਸਬੰਧੀ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ। ਹਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਦਿਖਾਈ ਗਈ। ਜਿਸ ਤੋਂ ਬਾਅਦ ਮੈਨੂੰ ਭਰੋਸਾ ਦਵਾਇਆ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਤੁਹਾਨੂੰ ਮਾਰਨ ਨਹੀਂ ਆਏ ਸੀ, ਉਹ ਕਿਸੇ ਹੋਰ ਨੂੰ ਮਾਰਨ ਲਈ ਆਏ ਸੀ। ਜਿਸ ਸਬੰਧੀ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।