ਲੁਧਿਆਣਾ: ਗੁਰਦੀਪ ਸਿੰਘ ਗੋਸ਼ਾ ਭਾਜਪਾ ਮੀਡੀਆ ਪੈਨਲਿਸਟ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਸ਼ਹੀਦ ਭਗਤ ਸਿੰਘ ਜੀ ਜਿਹਨਾਂ ਨੇ ਦੇਸ਼ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਅਤੇ ਦੂਜੇ ਪਾਸੇ ਬਾਬਾ ਅੰਬੇਂਦਕਰ ਜਿਹਨਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਰਚਿਆ ਉਹਨਾਂ ਦੀ ਫੋਟੋ ਦੇ ਨਾਲ ਕਰੱਪਸ਼ਨ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣਾ ਇੱਕ ਬਹੁਤ ਵੱਡੀ ਬੇਅਦਬੀ ਹੈ।
ਕੇਜਰੀਵਾਲ ਦੀ ਫੋਟੋ 'ਤੇ ਗੁਰਦੀਪ ਗੋਸ਼ਾ ਨੇ ਚੁੱਕੇ ਸਵਾਲ, ਕਿਹਾ- ਮਹਾਨ ਸ਼ਖ਼ਸੀਅਤਾਂ ਦੇ ਨਾਲ ਕਿਉਂ ਲਾਈ ਕਰੱਪਟ ਬੰਦੇ ਦੀ ਤਸਵੀਰ - BJP On Kejriwal Photo
BJP On Kejriwal Photo: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਜਾਣ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਜਨਤਾ ਨੂੰ ਸੰਬੋਧਨ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਕੰਧ ਉੱਤੇ ਲੱਗੀਆਂ ਤਸਵੀਰਾਂ ਹੁਣ ਵਿਵਾਦ ਦਾ ਵਿਸ਼ਾ ਬਣ ਗਈਆਂ ਹਨ।
Published : Apr 4, 2024, 2:10 PM IST
ਮੁਆਫੀ ਮੰਗੋ ਨਹੀਂ ਨਿਕਲਣਗੇ ਗਏ ਗੰਭੀਰ ਸਿੱਟੇ:ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਇਹ ਇੱਕ ਕਿਸਮ ਦੀ ਨਵੀਂ ਬੇਅਦਬੀ ਕੀਤੀ ਗਈ ਹੈ। ਗੋਸ਼ਾ ਨੇ ਕਿਹਾ ਕਿ ਇਹਨਾਂ ਨੂੰ ਸਮੁੱਚੇ ਦੇਸ਼ ਤੋ ਮਾਫੀ ਮੰਗਣੀ ਚਾਹੀਦੀ ਹੈ ਕਿਉਕਿ ਲੋਕਾਂ ਦੀ ਭਾਵਨਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ। ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕੰਮ ਸਿਰਫ ਵੋਟ ਬਟੋਰਨ ਲਈ ਕਰਦੀ ਹੈ ਪਰ ਹੁਣ ਲੋਕ ਕਰੱਪਟ ਅਤੇ ਝੂਠੀ ਪਾਰਟੀ ਨੂੰ ਮੂੰਹ ਨਹੀਂ ਲਗਾਉਣ ਗਏ। ਇਸ ਗੱਲ ਦਾ ਜਵਾਬ ਭਾਰਤ ਦੀ ਜਨਤਾ ਇਸ ਲੋਟੂ ਸਰਕਾਰ ਨੂੰ ਆਪਣੀ ਵੋਟ ਰਾਹੀਂ ਦੇਵੇਗੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਸ ਬੇਅਦਬੀ ਲਈ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮੁਆਫੀ ਮੰਗਣੀ ਪਵੇਗੀ ਨਹੀਂ ਤਾਂ ਗੰਭੀਰ ਸਿੱਟੇ ਨਿਕਲਣਗੇ।
- ਆਮ ਆਦਮੀ ਪਾਰਟੀ ਦਾ ਮਿਸ਼ਨ 0-13, ਸੀਐਮ ਮਾਨ ਅੱਜ ਫਤਿਹਗੜ੍ਹ ਸਾਹਿਬ 'ਚ ਬਣਾ ਚੋਣ ਰਣਨੀਤੀ - Lok Sabha Election 2024
- ਸੁਖਬੀਰ ਬਾਦਲ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਜਾਰੀ, ਅੱਜ ਲੁਧਿਆਣਾ 'ਚ ਜਗਦੀਸ਼ ਗਰਚਾ ਦੀ ਸ਼੍ਰੋਮਣੀ ਅਕਾਲੀ ਦਲ 'ਚ ਕਰਵਾਉਣਗੇ ਵਾਪਸੀ - Jagdish Garcha return to sad
- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ, ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਦਿੱਤਾ ਹੁਕਮ - EC of India issued instructions
ਵਿਚਕਾਰ ਲਗਾਈ ਗਈ ਤਸਵੀਰ: ਦੱਸ ਦਈਏ ਪਿਛਲੇ ਹਫਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸੀਐਮ ਕੇਜਰੀਵਾਲ ਦਾ ਜੇਲ੍ਹ ਤੋਂ ਆਇਆ ਸੰਦੇਸ਼ ਪੜ੍ਹਿਆ ਸੀ ਅਤੇ ਇਹ ਸੰਦੇਸ਼ ਸਾਰੇ 'ਆਪ' ਵਿਧਾਇਕਾਂ ਲਈ ਸੀ। ਇਸ ਸੰਦੇਸ਼ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੇ ਵਿਧਾਇਕ ਆਪੋ-ਆਪਣੇ ਖੇਤਰਾਂ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨ ਦੇਣ। ਇਸ ਦੌਰਾਨ ਹੀ ਸੁਨੀਤਾ ਕੇਜਰੀਵਾਲ ਦੇ ਪਿੱਛੇ ਕੰਧ ਉੱਟੇ ਟੰਗੀਆਂ ਗਈਆਂ ਤਿੰਨਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਕੇਜੀਵਾਲ ਦੀ ਸੀ ਜੋ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਵਿਚਕਾਰ ਲਗਾਈ ਗਈ ਸੀ।