ਸੰਗਰੂਰ :ਪੰਜਾਬ ਇਹਨੀਂ ਦਿਨੀਂ ਧਰਨਿਆਂ ਅਤੇ ਹੜਤਾਲਾਂ ਦਾ ਗੜ੍ਹ ਬਣ ਗਿਆ ਹੈ। ਸੁਬੇ 'ਚ ਜਿਥੇ ਕਈ ਥਾਵਾਂ 'ਤੇ ਵੱਖ-ਵੱਖ ਮੁੱਦਿਆਂ 'ਤੇ ਕਿਸਾਨ ਧਰਨੇ ਲੱਗੇ ਹਨ। ਉਥੇ ਹੀ ਸੰਗਰੂਰ ਵਿੱਚ ਕੰਪਿਉਟਰ ਅਧਿਆਪਕ ਵੱਲੋਂ ਭੁੱਖ ਹੜਤਾਲ 'ਤੇ ਬੈਠੇ ਹਨ। ਇਹ ਅਧਿਆਪਕ ਜੋਨੀ ਸਿੰਗਲਾ ਹੈ ਜੋ ਕਿ ਪਿਛਲੇ ਸੱਤ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਜਿਨਾਂ ਨੂੰ ਮਿਲਣ ਅੱਜ ਭਾਜਪਾ ਆਗੂ ਅਰਵਿੰਦ ਖੰਨਾ ਡੀਸੀ ਦਫਤਰ ਦੇ ਕੋਲ ਧਰਨੇ ਵਿੱਚ ਪਹੁੰਚੇ। ਉੱਥੇ ਹੀ ਬੇਰੋਜ਼ਗਾਰ ਅਧਿਆਪਕਾਂ ਨੇ ਆਪਣੀ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਨੋਟੀਫਿਕੇਸ਼ਨ ਜੋ ਕਿ ਅਕਾਲੀ ਦਲ ਭਾਜਪਾ ਤੀ ਸਰਕਾਰ ਵੇਲੇ ਦਾ ਬਣਿਆ ਹੋਇਆ ਹੈ ਪਰ ਹੁਣ ਤੱਕ ਉਸ ਨੋਟੀਫਿਕੇਸ਼ਨ ਨੂੰ ਮੌਜੂਦਾ ਸਰਕਾਰ ਨੇ ਜਾਰੀ ਨਹੀਂ ਕੀਤਾ ਹੈ। ਇੱਥੇ ਤੱਕ ਕਿ ਉਹਨਾਂ ਦਾ ਛੇਵਾਂ ਪੇ ਕਮਿਸ਼ਨ ਵੀ ਜਾਰੀ ਨਹੀਂ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਉਹ ਆਪਣੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਧਰਨੇ 'ਤੇ ਬੈਠੇ ਹਨ।
ਕਿਸੇ ਨੇ ਨਾ ਲਈ ਸਾਰ
ਜ਼ਿਕਰਯੋਗ ਹੈ ਕਿ ਪਿਛਲੇ ਸੱਤ ਦਿਨਾਂ ਤੋਂ ਜੋਨੀ ਬੰਸਲ ਦਿਲ ਦੇ ਮਰੀਜ਼ ਹਨ ਅਤੇ ਪਿਛਲੇ 7 ਦਿਨ ਤੋਂ ਮਰਨ ਵਰਤ 'ਤੇ ਬੈਠੇ ਹਨ। ਉਹਨਾਂ ਨੇ ਸਰਕਾਰ ਤੋਂ ਆਪਣੀ ਮੰਗ ਮਣਵਾਉਣ ਲਈ ਇਹ ਰਾਹ ਚੁਣਿਆ ਹੈ। ਉਹਨਾਂ ਕਿਹਾ ਕਿ ਉਹ ਦਿਲੋਂ ਨਹੀਂ ਚਾਹੁੰਦੇ ਕਿ ਜੋ ਮਰਨ ਵਰਤ ਤੇ ਬੈਠੇ ਹਨ ਉਹ ਇਸ ਮਰਨ ਵਰਤ ਨੂੰ ਰੱਖਣ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅੱਗੇ ਕੋਈ ਮਾੜੀ ਗੱਲ ਸਾਹਮਣੇ ਨਿਕਲ ਕੇ ਆਵੇ ਪਰ ਉਹ ਕੋਸ਼ਿਸ਼ ਕਰਨਗੇ ਸਰਕਾਰ ਅਤੇ ਪ੍ਰਸ਼ਾਸਨਿਕ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦਾ ਤਾਂ ਜੋ ਇਸ ਚੀਜ਼ ਦਾ ਹੱਲ ਨਿਕਲ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਸੁਣਵਾਈ ਕਰ ਰਿਹਾ ਅਤੇ ਨਾ ਹੀ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਕੋਲ ਪਹੁੰਚਿਆ ਹੈ।
ਉੱਥੇ ਹੀ ਧਰਨੇ ਤੇ ਅੱਜ ਅੱਠਵੇਂ ਦਿਨ ਵਿੱਚ ਉਹ ਪਹੁੰਚ ਚੁੱਕੇ ਹਨ ਜਿਸ ਮੌਕੇ ਉਹਨਾਂ ਨੂੰ ਮਿਲਣ ਭਾਜਪਾ ਆਗੂ ਅਰਵਿੰਦ ਖੰਨਾ ਪਹੁੰਚੇ ਹਨ ਜਿਨਾਂ ਨੇ ਭਰੋਸਾ ਦਵਾਇਆ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ । ਭਾਜਪਾ ਨੇਤਾ ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਇਹ ਕਾਰਜਕਾਰੀ ਬਹੁਤ ਮਾੜੀ ਹੈ ਅਤੇ ਝੂਠੇ ਵਾਧੇ ਕਰਕੇ ਉਹ ਇਸ ਸੱਤਾ ਦੇ ਵਿੱਚ ਆਏ ਹਨ ਜੋ ਕਿ ਹੁਣ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਤਾਂ ਉੱਥੇ ਹੀ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਆਪਣੀ ਮੰਗਾਂ ਮਨਵਾਉਣ ਦੇ ਲਈ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈ ਰਹੇ ਹਨ ਉਹਨਾਂ ਕਿਹਾ ਕਿ ਉਹ ਦਿਲੋਂ ਨਹੀਂ ਚਾਹੁੰਦੇ ਕਿ ਜੋ ਮਰਨ ਵਰਤ ਤੇ ਬੈਠੇ ਹਨ ਉਹ ਇਸ ਮਰਨ ਵਰਤ ਨੂੰ ਰੱਖਣ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅੱਗੇ ਕੋਈ ਮਾੜੀ ਗੱਲ ਸਾਹਮਣੇ ਨਿਕਲ ਕੇ ਆਵੇ ਪਰ ਉਹ ਕੋਸ਼ਿਸ਼ ਕਰਨਗੇ ਸਰਕਾਰ ਅਤੇ ਪ੍ਰਸ਼ਾਸਨਿਕ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦਾ ਤਾਂ ਜੋ ਇਸ ਚੀਜ਼ ਦਾ ਹੱਲ ਨਿਕਲ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਰਟ ਦੇ ਵਿੱਚ ਅਧਿਆਪਕਾਂ ਵੱਲੋਂ ਜੋ ਅਪੀਲ ਹੈ ਉਸ ਵਿੱਚ ਉਹਨਾਂ ਦੀ ਜਿੱਤ ਸੰਭਵ ਹੈ ਜਿਸਦੇ ਚਲਦੇ ਕਾਨੂੰਨੀ ਲੜਾਈ ਦੇ ਵਿੱਚ ਵੀ ਉਹ ਉਹਨਾਂ ਨਾਲ ਹਨ।